ETV Bharat / state

ਰੇਤੇ ਦੀ ਨਾਜਾਇਜ਼ ਵਸੂਲੀ ਕਰਨ ਵਾਲਾ ਗਿਰੋਹ 1 ਕਰੋੜ 65 ਹਜ਼ਾਰ ਦੀ ਨਗਦੀ ਸਮੇਤ ਗ੍ਰਿਫਤਾਰ

author img

By

Published : Mar 29, 2022, 9:30 PM IST

ਹੁਸ਼ਿਆਰਪੁਰ ਪੁਲਿਸ ਨੇ ਰੇਤ ਦੀ ਨਜਾਇਜ਼ ਵਸੂਲੀ ਕਰਨ ਵਾਲੇ ਗਿਰੋਹ ਨੂੰ 1 ਕਰੋੜ 65 ਹਜ਼ਾਰ ਦੀ ਨਗਦੀ ਸਮੇਤ ਕੀਤਾ ਕਾਬੂ
ਹੁਸ਼ਿਆਰਪੁਰ ਪੁਲਿਸ ਨੇ ਰੇਤ ਦੀ ਨਜਾਇਜ਼ ਵਸੂਲੀ ਕਰਨ ਵਾਲੇ ਗਿਰੋਹ ਨੂੰ 1 ਕਰੋੜ 65 ਹਜ਼ਾਰ ਦੀ ਨਗਦੀ ਸਮੇਤ ਕੀਤਾ ਕਾਬੂ

ਹੁਸ਼ਿਆਰਪੁਰ ’ਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਰੇਤੇ ਦੀ ਨਾਜਾਇਜ਼ ਵਸੂਲੀ ਕਰਨ ਵਾਲਾ ਗਿਰੋਹ ਕਰੋੜਾਂ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਨਾਲ ਸਬੰਧਿਤ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੁਸ਼ਿਆਰਪੁਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਖਿਲਾਫ਼ ਪੰਜਾਬ ਪੁਲਿਸ ਚੌਕਸ ਵਿਖਾਈ ਦੇ ਰਹੀ ਹੈ। ਹੁਸ਼ਿਆਰਪੁਰ ਚ ਮਾਈਨਿੰਗ ਨੂੰ ਲੈਕੇ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਰੇਤੇ ਦੀ ਢੋਆ ਢੁਆਈ ਕਰਨ ਵਾਲੇ ਟਿੱਪਰਾਂ ਦੇ ਡਰਾਈਵਰਾਂ ਤੋਂ ਰਸਤੇ ਵਿੱਚ ਉਨ੍ਹਾਂ ਤੋਂ ਜਬਰਨ ਵਸੂਲੀ ਕਰਨ ਵਾਲਾ ਗਿਰੋਹ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇੰਨ੍ਹਾਂ ਵਿਅਕਤੀਆਂ ਦੀ ਪਹਿਚਾਣ ਮੁੱਖਬਰ ਖਾਸ ਵੱਲੋਂ ਦਿੱਤੀ ਇਤਲਾਹ ਮੁਤਾਬਿਕ, ਸੁਰਿੰਦਰ ਸਿੰਘ ਪੁੱਤਰ ਰਵੀ ਸਿੰਘ ਵਾਸੀ ਹਿਰਨਾਖੇੜੀ ਥਾਣਾ ਚਾਂਦਪੁਰ ਯੂ.ਪੀ, ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕਕੋਵਾਲ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਗੋਰਵ ਤੌਮਰ ਪੁੱਤਰ ਉਪਿੰਦਰ ਤੌਮਰ ਵਾਸੀ ਅਲੀਪੁਰ ਯੂ.ਪੀ, ਜਗਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੰਡੀਲਾ ਥਾਣਾ ਘੁਮਾਣ ਜ਼ਿਲ੍ਹਾ ਗੁਰਦਾਸਪੁਰ, ਜੋ ਕਿ ਪ੍ਰਾਈਵੇਟ ਮਾਈਨਿੰਗ ਕੰਪਨੀ ਵਿੱਚ ਕੰਮ ਕਰਦੇ ਹਨ ਵਜੋਂ ਹੋਈ , ਜੋ ਪਿਛਲੇ ਕੁਝ ਦਿਨਾਂ ਤੋ ਸੜਕ ’ਤੇ ਆ ਰਹੇ ਟਿੱਪਰਾਂ ਤੇ ਟਰੱਕ ਡਰਾਇਵਰਾਂ ਜੋ ਰੇਤਾ ਜਾਂ ਬਜਰੀ ਦੀ ਢੋਆ ਢੋਆਈ ਕਰਦੇ ਹਨ, ਉਨ੍ਹਾਂ ਨੂੰ ਰੋਕ ਜਬਰਨ ਵਸੂਲੀ ਕਰਦੇ ਸਨ।

ਹੁਸ਼ਿਆਰਪੁਰ ਪੁਲਿਸ ਨੇ ਰੇਤ ਦੀ ਨਜਾਇਜ਼ ਵਸੂਲੀ ਕਰਨ ਵਾਲੇ ਗਿਰੋਹ ਨੂੰ 1 ਕਰੋੜ 65 ਹਜ਼ਾਰ ਦੀ ਨਗਦੀ ਸਮੇਤ ਕੀਤਾ ਕਾਬੂ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਪੰਜਾਬ ਸਮੇਤ ਵੱਖ ਵੱਖ ਥਾਵਾਂ ਤੋਂ ਕਾਬੂ ਕੀਤੇ ਗਏ ਸਨ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਕੁਝ ਨਗਦੀ, 3 ਗੱਡੀਆਂ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇੰਨ੍ਹਾਂ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਟਾਂਡਾ ਰੋਡ ਉੱਪਰ ਰੇਡ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਰੇਡ ਦੌਰਾਨ 9 ਮੁਲਜ਼ਮਾਂ ਕਾਬੂ ਕੀਤਾ ਗਿਆ ਜਿੰਨ੍ਹਾਂ ਤੋਂ 1 ਕਰੋੜ 65 ਹਜ਼ਾਰ ਰੁਪਇਆ ਬਰਾਮਦ ਕੀਤਾ ਗਿਆ ਹੈ। ਇਸਦੇ ਨਾਲ ਹੀ ਮੁਲਜ਼ਮਾਂ ਕੋਲੋਂ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਕੱਟੀਆਂ ਗਈਆਂ ਗਲਤ ਪਰਚੀਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ 1 ਕਰੋੜ 69 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਇਸਦੇ ਨਾਲ ਹੀ ਹੁਣ ਤੱਕ ਇਸ ਗਿਰੋਹ ਦੇ 14 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬਰਾਮਦਗੀ :

1) ਭਾਰਤੀ ਕਰੰਸੀ = 01 ਕਰੋੜ 65 ਹਜ਼ਾਰ ਰੁਪਏ ।

2) ਮਹਿੰਦਰਾ ਬਲੈਰੋ ਜੀਪਾਂ = 04

3) ਲੈਪਟਾਪ/ਕੰਪਿਊਟਰ ਸਮੇਤ ਚਾਰਜਰ=04

4) ਕੰਪਿਊਟਰ ਕੰਡੇ =02

5) ਨੋਟ ਗਿਣਨ ਵਾਲੀ ਮਸ਼ੀਨ = 1

6) ਫਰਜੀ ਰਸੀਦ ਬੁੱਕ = 585 ਖਾਲੀ,(ਜਿੰਨ੍ਹਾਂ ਵਿਚੋਂ 106 ਭਰੀਆਂ ਹੋਈਆਂ) ਕਾਗਜਾਂ ਨਾਲ ਭਰੀਆਂ ਹੋਈਆਂ ਫਾਈਲਾਂ = 15 (ਰੇਤਾ/ ਬਜਰੀ ਲਿਜਾ ਰਹੇ ਵਹੀਕਲਾਂ ਚਾਲਕਾ ਨੂੰ ਕੱਟ ਕੇ ਦਿੰਦੇ ਸਨ)

7) ਫਰਜੀ ਰਸੀਦਾ ਦੀ ਕੁੱਲ ਗਿਣਤੀ = 22000 ਦੇ ਲੱਗਭਗ

8) ਡਾਇਰੀ/ਰਜਿਸਟਰ ਫਰਜੀ = 322 (ਜਿਸ ਵਿੱਚ ਉਹ ਉਹਨਾਂ ਵਹੀਕਲਾਂ ਦਾ ਵੇਰਵਾ ਰੱਖਦੇ ਸਨ, ਜਿੰਨਾ ਪਾਸੋਂ ਜਬਰੀ ਵਸੂਲ ਕੀਤੀ ਜਾਂਦੀ ਸੀ)

9) ਮੋਬਾਇਲ ਫੋਨ = 10 (ਵੱਖ ਵੱਖ ਕੰਪਨੀਆਂ ਦੇ)

ਗ੍ਰਿਫਤਾਰ ਮੁਲਜ਼ਮ :

1) ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕਕੋਵਾਲ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ।

2) ਕੁਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਲੱਖਪਤ ਨਗਰ ਥਾਣਾ ਬਿਜਨੋਰ ਯੂ.ਪੀ.।

3) ਨਵਜਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਸ਼ੇਰਪੁਰ ਖਾਦਰ ਥਾਣਾ ਪੁਰਕਾਜੀ ਜਿਲਾ ਮੁਜੱਫਰਨਗਰ।

4) ਮਲਕੀਤ ਸਿੰਘ ਪੱਤਰ ਪ੍ਰੇਮ ਸਿੰਘ ਵਾਸੀ ਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ।

5) ਵਿਸ਼ਨੂ ਪੁੱਤਰ ਅਵਦੇਸ਼ ਕੁਮਾਰ ਵਾਸੀ ਗੰਗਾ ਨਗਰ ਜਿਲ੍ਹਾ ਗੰਗਾਨਗਰ, ਰਾਜਸਥਾਨ।

6) ਵਿਸ਼ਨੂ ਮਿਸ਼ਰਾ ਪੁੱਤਰ ਮਹਿੰਦਰ ਮਿਸ਼ਰਾ ਵਾਸੀ ਗੋਂਸਪੁਰ ਥਾਣਾ ਲਾਡੋਵਾਲ ਲੁਧਿਆਣਾ।

7) ਕੁਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ।

8) ਅਰੂਣ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਇੰਦੋਰਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼।

9) ਨਿਰਵੈਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਦਿਓਥਾਵ ਜ਼ਿਲ੍ਹਾ ਤਰਨਤਾਰਨ।

10) ਗੁਰੂ ਖਜੂਰੀਆਂ ਪੁੱਤਰ ਸੁਲਤਾਨ ਲਾਲ ਖਜੂਰੀਆ ਵਾਸੀ ਅਖਨੂਰ ਜੰਮੂ।

11) ਅਰਜੂਨ ਵਰਮਾ ਪੁੱਤਰ ਰਮੇਸ਼ ਕੁਮਾਰ ਵਾਸੀ ਅਖਨੂਰ ਜੰਮੂ।

12) ਕੈਲਾਸ਼ ਪੁੱਤਰ ਖਿਆਲੀ ਰਾਮ ਵਾਸੀ ਸਦੂਰ ਸ਼ਹਿਰ ਗੰਗਾਨਗਰ ਰਾਜਸਥਾਨ।

13) ਕ੍ਰਿਸ਼ਨਾ ਦੂਬੈ ਪੁੱਤਰ ੳੇਪਦੇਸ਼ ਦੂਬੇ ਵਾਸੀ ਗੰਗਾਨਗਰ ਰਾਜਸਥਾਨ।

14) ਜਗਦੀਪ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਕੈਥਲ ਜ਼ਿਲ੍ਹਾ ਹਰਿਦੁਆਰ ਉੱਤਰਾਖੰਡ।

ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਖਦਸ਼ਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.