ETV Bharat / state

ਪੰਜਾਬ ਦਾ ਨਾਂ ਕੀਤਾ ਰੌਸ਼ਨ, ਏਸ਼ੀਅਨ ਕੁਰਾਸ਼ ਚੈਂਪੀਅਨਸ਼ਿਪ ਚੀਨ 'ਚ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਜਿੱਤੇ ਮੈਡਲ

author img

By

Published : May 3, 2023, 9:39 AM IST

Updated : May 3, 2023, 9:48 AM IST

ਏਸ਼ੀਅਨ ਕੁਰਾਸ਼ ਚੈਂਪੀਅਨਸ਼ਿਪ ਵਿੱਚ ਹੁਸ਼ਿਆਰਪੁਰ ਦੇ 2 ਖਿਡਾਰੀਆਂ ਨੇ ਬ੍ਰਾਊਨਜ਼ ਮੈਡਲ ਜਿੱਤੇ ਹਨ। ਹੁਸ਼ਿਆਰਪੁਰ ਪਹੁੰਚਣ ਉੱਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਏਸ਼ੀਅਨ ਕੁਰਾਸ਼ ਚੈਂਪੀਅਨਸ਼ਿਪ 'ਚ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਜਿੱਤੇ ਮੈਡਲ
ਏਸ਼ੀਅਨ ਕੁਰਾਸ਼ ਚੈਂਪੀਅਨਸ਼ਿਪ 'ਚ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਜਿੱਤੇ ਮੈਡਲ

ਏਸ਼ੀਅਨ ਕੁਰਾਸ਼ ਚੈਂਪੀਅਨਸ਼ਿਪ 'ਚ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਜਿੱਤੇ ਮੈਡਲ

ਹੁਸ਼ਿਆਰਪੁਰ: ਬੀਤੇ ਦਿਨੀਂ ਚਾਈਨਾ 'ਚ ਏਸ਼ੀਅਨ ਕੁਰਾਸ਼ ਚੈਂਪੀਅਨਸ਼ਿਪ ਹੋਈ। ਜਿਸ ਵਿੱਚ ਹੁਸ਼ਿਆਰਪੁਰ ਦੇ 3 ਖਿਡਾਰੀ ਖੇਡਣ ਦੇ ਲਈ ਗਏ। ਇਨ੍ਹਾਂ ਨੇ ਚੀਨ ਵਿੱਚ ਵਧਿਆ ਪ੍ਰਦਰਸ਼ਨ ਕੀਤਾ ਅਤੇ 2 ਖਿਡਾਰੀਆਂ ਨੇ ਮੈਡਲ ਵੀ ਹਾਸਲ ਕੀਤੇ। ਜਿਨ੍ਹਾਂ 'ਚੋਂ ਅਕਸ਼ੀਤਾ ਸ਼ਰਮਾ ਅਤੇ ਓਮ ਰਤਨ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਬ੍ਰਾਊਨਜ਼ ਮੈਡਲ ਹਾਸਿਲ ਕੀਤੇ ਗਏ।

ਬ੍ਰਾਊਂਨਜ਼ ਮੈਡਲ ਜਿੱਤ ਕੇ ਆਏ ਖਿਡਾਰੀ: ਹੁਸ਼ਿਆਰਪੁਰ ਦੇ ਇਨਡੋਰ ਸਟੇਡੀਅਮ 'ਚ ਪਹੁੰਚਣ 'ਤੇ ਉਕਤ ਖਿਡਾਰੀਆਂ ਦਾ ਏਆਈਜੀ ਨਰੇਸ਼ ਡੋਗਰਾ ਅਤੇ ਖਿਡਾਰੀਆਂ ਦੇ ਕੋਚਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਖਿਡਾਰੀਆਂ ਨੂੰ ਵਧਾਈ ਵੀ ਦਿੱਤੀ। ਜਾਣਕਾਰੀ ਦਿੰਦਿਆਂ ਏਆਈਜੀ ਨਰੇਸ਼ ਡੋਗਰਾ ਨੇ ਦੱਸਿਆ ਕਿ ਪੰਜਾਬ 'ਚੋਂ ਇਕੱਲੇ ਹੁਸ਼ਿਆਰਪੁਰ ਦੇ 3 ਖਿਡਾਰੀਆਂ ਨੇ ਹੀ ਇਸ ਮੁਕਾਬਲੇ 'ਚ ਭਾਗ ਲਿਆ ਸੀ। ਜਿਨ੍ਹਾਂ ਵਿੱਚੋਂ 2 ਖਿਡਾਰੀਆਂ ਨੇ ਵਧੀਆਂ ਪ੍ਰਦਰਸ਼ਨ ਕਰਦਿਆਂ ਹੋਇਆਂ ਤੀਜਾ ਸਥਾਨ ਹਾਸਿਲ ਕੀਤਾ ਹੈ। ਉਹ ਬ੍ਰਾਊਂਨਜ਼ ਮੈਡਲ ਆਪਣੇ ਨਾਮ ਕਰਕੇ ਪਰਤੇ ਹਨ।

ਖਿਡਾਰੀਆਂ ਨੂੰ ਸਹੂਲਤਾਂ ਦੀ ਲੋੜ: ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਇਨ੍ਹਾਂ ਬੱਚਿਆਂ ਦੀ ਬਾਂਹ ਫੜਨੀ ਚਾਹੀਦੀ ਹੈ। ਬੱਚਿਆਂ ਨੂੰ ਸਰਕਾਰੀ ਨੌਕਰੀ ਵਰਗੀਆਂ ਸਹੂਲਤਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਕੋਚ ਜਗਮੋਹਨ ਕੈਂਥ, ਸੁਰਿੰਦਰ ਸਿੰਘ ਸੋਢੀ ਅਤੇ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਥੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਦੀ ਸਿਖਲਾਈ ਦੇ ਰਹੇ ਹਨ। ਅੱਜ ਤੱਕ ਕਈ ਬੱਚੇ ਵੱਖ-ਵੱਖ ਥਾਵਾਂ 'ਤੇ ਹੋਏ ਮੁਕਾਬਲਿਆਂ 'ਚ ਖਿਤਾਬ ਹਾਸਿਲ ਕਰਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰ ਚੁੱਕੇ ਹਨ।

ਕੋਚਾਂ ਦਾ ਧੰਨਵਾਦ: ਉਨ੍ਹਾ ਦੱਸਿਆ ਕਿ ਅੱਜ ਵੀ ਇਸ ਸਟੇਡੀਅਮ 'ਚ ਕਈ ਸਹੂਲਤਾਵਾਂ ਦੀ ਲੋੜ ਹੈ। ਸਰਕਾਰ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਮੈਡਲ ਜਿੱਤ ਕੇ ਆਈ ਖਿਡਾਰਨ ਅਕਸ਼ੀਤਾ ਸ਼ਰਮਾ ਨੇ ਦੱਸਿਆ ਕਿ ਇਸ ਮੁਕਾਬਲੇ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਅਭਿਆਸ ਕਰ ਰਹੀ ਸੀ 'ਤੇ ਭਵਿੱਖ 'ਚ ਉਹ ਨੈਸ਼ਨਲ ਖੇਡਾਂ 'ਚ ਭਾਗ ਲੈ ਕੇ ਆਪਣਾ ਸੁਪਨਾ ਪੂਰਾ ਕਰੇਗੀ। ਉਸ ਨੇ ਇਸ ਦੇ ਲਈ ਕੋਚਾਂ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ:- ਵਕੀਲ ਸਾਹਿਬ ਸਿੰਘ ਖੁਲਰ ਦੇ ਹੱਕ ਵਿੱਚ ਰੂਪਨਗਰ ਦੇ ਕਿਸਾਨ ਹੋਏ ਇਕੱਠੇ, ਮੁਕੱਦਮਾ ਰੱਦ ਕਰਨ ਦੀ ਕੀਤੀ ਮੰਗ

Last Updated : May 3, 2023, 9:48 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.