ETV Bharat / state

ਹੁਸ਼ਿਆਰਪੁਰ ਵਿੱਚ ਕਠੂਆ ਦੀ ਮਹਿਲਾ ਨਾਲ ਸਮੂਹਿਕ ਜਬਰ-ਜਨਾਹ

author img

By

Published : Jan 11, 2020, 9:27 AM IST

gangrape with women in Hoshiarpur
ਮਹਿਲਾ ਨਾਲ ਸਮੂਹਿਕ ਜਬਰ-ਜਨਾਹ

ਹੁਸ਼ਿਆਰਪੁਰ ਵਿੱਚ ਕਠੂਆ ਦੀ 24 ਸਾਲਾ ਵਿਆਹੁਤਾ ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਹੁਸ਼ਿਆਰਪੁਰ: ਜੰਮੂ-ਕਸ਼ਮੀਰ ਦੇ ਪਿੰਡ ਮੱਘਰ ਖੱਡ ਜ਼ਿਲ੍ਹਾ ਕਠੂਆ ਦੀ 24 ਸਾਲਾ ਵਿਆਹੁਤਾ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ 8 ਜਨਵਰੀ ਨੂੰ ਹੁਸ਼ਿਆਰਪੁਰ ਦੇ ਕੰਡੀ ਇਲਾਕੇ ਦੇ ਪਿੰਡ ਮਾਵਾ ਉਗਲ ਸ਼ਾਹ ਦੀ ਦਰਗਾਹ 'ਤੇ ਅਪਣੀ ਢੇਡ ਸਾਲ ਦੀ ਬੱਚੀ ਨੂੰ ਨਾਲ ਲੈ ਕੇ ਮੱਥਾ ਟੇਕਣ ਆਈ ਸੀ। ਇਸ ਦਰਗਾਹ 'ਤੇ ਮੱਥਾ ਟੇਕਣ ਤੋਂ ਬਾਅਦ ਉਹ ਵਾਪਿਸ ਸ਼ਾਮ ਲਗਭਗ 6 ਵਜੇ ਬੱਸ ਸਟੈਂਡ ਮੁਕੇਰੀਆਂ 'ਤੇ ਬੱਸ ਲੈਣ ਲਈ ਪਹੁੰਚੀ ਤਾਂ ਉੱਥੇ ਉਸ ਨੂੰ ਉਸ ਦਾ ਜਾਣਕਾਰ ਮੁਸਤਾਕ ਅਲੀ ਮਿਲਿਆ, ਜੋ ਇਕ ਗੱਡੀ 'ਚ ਸੀ।

ਉਸ ਨੇ ਮਹਿਲਾ ਨੂੰ ਬੁਲਾਇਆ ਅਤੇ ਕਿਹਾ ਕਿ ਉਸ ਨੇ ਵੀ ਉਨ੍ਹਾਂ ਦੇ ਪਿੰਡ ਵੱਲ ਹੀ ਜਾਣਾ ਹੈ। ਉਸ ਨੇ ਰਸਤੇ 'ਚ 5 ਵਿਅਕਤੀ ਗੱਡੀ 'ਚ ਹੋਰ ਬਿਠਾ ਲਏ ਅਤੇ ਹਾਜੀਪੁਰ ਸ਼ਾਹ ਨਹਿਰ ਕੰਢੇ ਲੈ ਗਏ ਜਿੱਥੇ ਡਰਾ ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ।

ਮਹਿਲਾ ਨਾਲ ਸਮੂਹਿਕ ਜਬਰ-ਜਨਾਹ

ਜਬਰ ਕਨਾਹ ਦੀ ਸ਼ਿਕਾਰ ਮਹਿਲਾ ਨੇ ਥਾਣਾ ਮੁਕੇਰੀਆਂ ਸਤਵਿੰਦਰ ਸਿੰਘ, ਲੇਡੀਜ਼ ਸਬ-ਇੰਸਪੈਕਟਰ ਪੁਸ਼ਪਾ ਦੇਵੀ, ਏਐਸਆਈ ਸੁਖਦੇਵ ਸਿੰਘ ਨੂੰ ਦੱਸਿਆ ਕਿ ਸਮੂਹਿਕ ਜਬਰ ਜਨਾਹ ਤੋਂ ਬਾਅਦ ਉਹ ਵਿਅਕਤੀ ਉਸ ਨੂੰ ਤੇ ਉਸ ਦੀ ਧੀ ਨੂੰ ਉਸੇ ਥਾਂ ਛੱਡ ਕੇ।

ਪੀੜਤਾ ਨੇ ਕਿਸੇ ਵਿਅਕਤੀ ਕੋਲੋਂ ਫ਼ੋਨ ਲੈ ਕੇ ਆਪਣੇ ਚਾਚੇ ਦੇ ਮੁੰਡੇ ਨੂੰ ਫ਼ੋਨ ਕੀਤਾ ਤਾਂ ਉਸ ਨੂੰ ਸਵੇਰੇ ਮੁਕੇਰੀਆ ਦੇ ਹਸਪਤਾਲ ਲਿਜਾਇਆ ਗਿਆ। ਡਾਕਟਰ ਦੀ ਰਿਪੋਰਟ ਤੋਂ ਬਾਅਦ ਮੁਕੇਰੀਆ ਪੁਲਿਸ ਹਰਕਤ 'ਚ ਆਈ ਅਤੇ ਪੀੜਤਾ ਦੇ ਬਿਆਨ ਲਏ।

ਇਸ ਸਬੰਧੀ ਮੁਕੇਰੀਆਂ ਦੇ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਜਬਰ ਜਨਾਹ ਸਬੰਧੀ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਵੱਖ-ਵੱਖ ਪੁਲਿਸ ਪਾਰਟੀਆਂ ਦੋਸ਼ੀਆਂ ਨੂੰ ਫੜ੍ਹਨ ਲਈ ਭੇਜ ਦਿੱਤੀਆ ਹਨ ਅਤੇ ਉਨ੍ਹਾਂ ਨੂੰ ਛੇਤੀ ਹੀ ਫੜ੍ਹ ਲਿਆ ਜਾਵੇਗਾ।

Intro:ਜੰਮੂ-ਕਸ਼ਮੀਰ ਦੇ ਪਿੰਡ ਮੱਘਰ ਖੱਡ ਜਿਲਾ ਕਠੂਆ ਦੀ ਵਸਨੀਕ ਇਕ 24 ਸਾਲਾ ਵਿਆਹੁਤਾ ਔਰਤ ਰਣਵੀ (ਕਲਪਨਿੱਕ ਨਾਂਮ) ਨਾਲ ਗੈਂਗਰੇਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਰ 8 ਜਨਵਰੀ ਨੂੰ ਜ਼ਿਲਾ ਹੁਸ਼ਿਆਰਪੁਰ ਦੇ ਕੰਡੀ ਇਲਾਕੇ ਦੇ ਪਿੰਡ ਮਾਵਾ ਉਗਲ ਸ਼ਾਹ ਦੀ ਦਰਗਾਹ 'ਤੇ ਅਪਣੀ 1 ਸਾਲ 6 ਮਹੀਨੇ ਬੱਚੀ ਨੂੰ ਨਾਲ ਲੈ ਕੇ ਮੱਥਾ ਟੇਕਣ ਆਈ ਸੀ। ਇਸ ਦਰਗਾਹ 'ਤੇ ਮੱਥਾ ਟੇਕਣ ਤੋਂ ਬਾਅਦ ਉਹ ਵਾਪਿਸ ਸ਼ਾਮ ਲਗਭਗ 6 ਵਜੇ ਬੱਸ ਸਟੈਂਡ ਮੁਕੇਰੀਆਂ 'ਤੇ ਬੱਸ ਲੈਣ ਲਈ ਪਹੁੰਚੀ ਤਾਂ ਇਸ ਸਮੇਂ ਉਸ ਨੂੰ ਉਸ ਦਾ ਜਾਣਕਾਰ ਇਕ ਵਿਅਕਤੀ ਮੁਸਤਾਕ ਅਲੀ ਪੁੱਤਰ ਯੂਸ਼ਫ ਦੀਨ ਨਿਵਾਸੀ ਸ਼ਾਹਪੁਰ ਕੰਡੀ ਸੁਜਾਨਪੁਰ (ਪਠਾਨਕੋਟ) ਮਿਲਿਆBody: ਜੰਮੂ-ਕਸ਼ਮੀਰ ਦੇ ਪਿੰਡ ਮੱਘਰ ਖੱਡ ਜਿਲਾ ਕਠੂਆ ਦੀ ਵਸਨੀਕ ਇਕ 24 ਸਾਲਾ ਵਿਆਹੁਤਾ ਔਰਤ ਰਣਵੀ (ਕਲਪਨਿੱਕ ਨਾਂਮ) ਨਾਲ ਗੈਂਗਰੇਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਰ 8 ਜਨਵਰੀ ਨੂੰ ਜ਼ਿਲਾ ਹੁਸ਼ਿਆਰਪੁਰ ਦੇ ਕੰਡੀ ਇਲਾਕੇ ਦੇ ਪਿੰਡ ਮਾਵਾ ਉਗਲ ਸ਼ਾਹ ਦੀ ਦਰਗਾਹ 'ਤੇ ਅਪਣੀ 1 ਸਾਲ 6 ਮਹੀਨੇ ਬੱਚੀ ਨੂੰ ਨਾਲ ਲੈ ਕੇ ਮੱਥਾ ਟੇਕਣ ਆਈ ਸੀ। ਇਸ ਦਰਗਾਹ 'ਤੇ ਮੱਥਾ ਟੇਕਣ ਤੋਂ ਬਾਅਦ ਉਹ ਵਾਪਿਸ ਸ਼ਾਮ ਲਗਭਗ 6 ਵਜੇ ਬੱਸ ਸਟੈਂਡ ਮੁਕੇਰੀਆਂ 'ਤੇ ਬੱਸ ਲੈਣ ਲਈ ਪਹੁੰਚੀ ਤਾਂ ਇਸ ਸਮੇਂ ਉਸ ਨੂੰ ਉਸ ਦਾ ਜਾਣਕਾਰ ਇਕ ਵਿਅਕਤੀ ਮੁਸਤਾਕ ਅਲੀ ਪੁੱਤਰ ਯੂਸ਼ਫ ਦੀਨ ਨਿਵਾਸੀ ਸ਼ਾਹਪੁਰ ਕੰਡੀ ਸੁਜਾਨਪੁਰ (ਪਠਾਨਕੋਟ) ਮਿਲਿਆ, ਜੋ ਇਕ ਗੱਡੀ 'ਚ ਸੀ। ਉਸ ਨੇ ਇਸ ਔਰਤ ਨੂੰ ਬੁਲਾਇਆ ਅਤੇ ਕਿਹਾ ਕਿ ਮੈਂ ਵੀ ਉਨ੍ਹਾਂ ਦੇ ਪਿੰਡ ਵੱਲ ਹੀ ਜਾਣਾ ਹੈ। ਉਸ ਨੇ ਕਿਹਾ ਕਿ ਉਸ ਨੇ ਹਾਜੀਪੁਰ ਵੱਲ ਕਿਸੇ ਨੂੰ ਮਿਲਣ ਜਾਣਾ ਹੈ ਫਿਰ ਬਾਅਦ 'ਚ ਚਲਦੇ ਹਾਂ ਤਾਂ ਰਸਤੇ 'ਚ ਉਸ ਨੇ 5 ਵਿਅਕਤੀ ਗੱਡੀ 'ਚ ਹੋਰ ਬਿਠਾ ਲਏ ਅਤੇ ਉਹ ਹਾਜੀਪੁਰ ਸ਼ਾਹ ਨਹਿਰ ਕੰਢੇ ਲੈ ਕੇ ਜਿੱਥੇ ਡਰਾ ਧਮਕਾ ਕੇ ਉਸ ਨੂੰ ਇਕ ਖੇਤ 'ਚ ਲੈ ਗਏ, ਜਿੱਥੇ ਉਸ ਨਾਲ ਮੁਸਤਾਕ ਅਲੀ ਨੇ ਜਬਰ-ਜ਼ਨਾਹ ਕੀਤਾ ਅਤੇ ਇਸ ਤੋਂ ਬਾਅਦ ਹੋਰ ਵਿਅਕਤੀਆ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ। ਬਾਕੀ 4 ਵਿਅਕਤੀ ਉਸ ਦੀ 1 ਸਾਲ 6 ਮਹੀਨੇ ਦੀ ਬੱਚੀ ਨੁੰ ਨਾਲ ਲੈ ਕੇ ਗੱਡੀ ਵਿੱਚ ਬੈਠੇ ਰਹੇ ਜਦੋ ਕਿ ਜਬਰ ਕਨਾਹ ਦੀ ਸ਼ਿਕਾਰ ਹੋਈ ਅੋਰਤ ਨੇ ਥਾਣਾ ਮੁਖੀ ਮੁਕੇਰੀਆਂ ਸਤਵਿੰਦਰ ਸਿੰਘ, ਲੇਡੀਜ਼ ਸਬ-ਇੰਸਪੈਕਟਰ ਪੁਸ਼ਪਾ ਦੇਵੀ, ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸਮੂਹਿੱਕ ਜਬਰ-ਜ਼ਨਾਹ ਕਰਨ ਤੋਂ ਬਾਅਦ ਇਹ ਵਿਅਕਤੀ ਉਸ ਨੂੰ ਉਸ ਦੀ ਲੜਕੀ ਸਮੇਤ ਉਸ ਸਥਾਨ 'ਤੇ ਹੀ ਛੱਡ ਆਏ ਜਦੋਂਕਿ ਰਾਤ ਸਮੇਂ ਉਹ ਬਹੁਤ ਡਰੀ ਹੋਈ ਸੀ ਅਤੇ ਰਾਤ ਨੂੰ ਉਸ ਨੁੰ ਇਕ ਵਿਅਕਤੀ ਮਿਲਿਆ, ਜਿਸ ਦੇ ਮੋਬਾਈਲ ਰਾਹੀ ਉਸ ਨੇ ਅਪਣੇ ਚਾਚੇ ਦੇ ਲੜਕੇ ਮੁਸ਼ਕਾਨ ਅਲੀ ਨੂੰ ਫੋਨ ਕੀਤਾ ਅਤੇ ਉਸ ਨੇ ਉਸ ਨੂੰੰ ਸਵੇਰੇ ਮੁਕੇਰੀਆ ਦੇ ਹਸਪਤਾਲ ਦੇ ਡਿਊਟੀ ਡਾਕਟਰ ਦੀ ਟਿਪੋਰਟ ਤੋਂ ਬਾਅਦ ਮੁਕੇਰੀਆ ਪੁਲਸ ਹਰਕਤ 'ਚ ਆਈ ਅਤੇ ਪੀੜਤ ਔਰਤ ਦੇ ਬਿਆਨ ਲਏ। ਇਸ ਸੰਬੰਧੀ ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਜਬਰ ਜਨਾਹ ਸੰਬੰਧੀ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਜਦੋਂਕਿ ਵੱਖ-ਵੱਖ ਪੁਲਸ ਪਾਰਟੀਆਂ ਦੋਸ਼ੀਆਂ ਨੂੰ ਫੜਨ ਲਈ ਭੇਜ ਦਿੱਤੀਆ ਹਨ ਅਤੇ ਦੋਸ਼ੀਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ।
Byte....ਰਵਿੰਦਰ ਕੁਮਾਰ DSP ਮੁਕੇਰੀਆਂ
Byte.... ਪੀੜਿਤ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.