ETV Bharat / state

ਪਨੀਰ ਖਾਣ ਵਾਲੇ ਹੋ ਜਾਣ ਸਾਵਧਾਨ, ਹੁਸ਼ਿਆਰਪੁਰ 'ਚ ਪੰਜ ਕੁਇੰਟਲ ਨਕਲੀ ਪਨੀਰ ਫੜਿਆ, ਜਾਂਚ ਲਈ ਲੈਬ 'ਚ ਭੇਜੇ ਸੈਂਪਲ

author img

By ETV Bharat Punjabi Team

Published : Dec 17, 2023, 2:31 PM IST

Five quintals of fake cheese caught in Hoshiarpur
Five quintals of fake cheese caught in Hoshiarpur

Five Quintals Of Fake Cheese Caught: ਹੁਸ਼ਿਆਰਪੁਰ ਦਾ ਸਿਹਤ ਵਿਭਾਗ ਐਕਸ਼ਨ ਮੋਡ 'ਚ ਨਜ਼ਰ ਆ ਰਿਹਾ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਗੁਰਦਾਸਪੁਰ ਵਾਲੇ ਪਾਸਿਓ ਆ ਰਿਹਾ ਪੰਜ ਕੁਇੰਟਲ ਨਕਲੀ ਪਨੀਰ ਬਰਾਮਦ ਕਰਕੇ ਜਾਂਚ ਲਈ ਸੈਂਪਲ ਭੇਜੇ ਹਨ।

ਹੁਸ਼ਿਆਰਪੁਰ 'ਚ ਪੰਜ ਕੁਇੰਟਲ ਨਕਲੀ ਪਨੀਰ ਫੜਿਆ

ਹੁਸ਼ਿਆਰਪੁਰ: ਸਿਹਤ ਵਿਭਾਗ ਦੀ ਟੀਮ ਨੇ ਹੁਸ਼ਿਆਰਪੁਰ 'ਚ ਵੱਡੀ ਕਾਰਵਾਈ ਕੀਤੀ ਹੈ। ਟੀਮ ਨੇ ਗੱਡੀ ਵਿੱਚੋਂ ਕਰੀਬ 5 ਕੁਇੰਟਲ ਨਕਲੀ ਪਨੀਰ ਬਰਾਮਦ ਕੀਤਾ ਹੈ। ਇਸ ਪਨੀਰ ਵਿੱਚ ਹਾਨੀਕਾਰਕ ਪਦਾਰਥ ਮਿਲਾ ਕੇ ਇਸ ਨੂੰ ਬਾਜ਼ਾਰ ਵਿੱਚ ਵੇਚਣ ਲਈ ਭੇਜਿਆ ਜਾ ਰਿਹਾ ਸੀ। ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਲੈ ਕੇ ਇਸ ਨੂੰ ਜਾਂਚ ਲਈ ਖਰੜ ਲੈਬਾਰਟਰੀ 'ਚ ਭੇਜ ਦਿੱਤੇ ਹਨ।

ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ: ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਵੱਖ-ਵੱਖ ਰਸਤਿਆਂ ਰਾਹੀਂ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਹਿਮਾਚਲ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ। ਜਿਸ 'ਤੇ ਨਾਕਾਬੰਦੀ ਕਰਕੇ ਵੱਡੇ ਪੱਧਰ 'ਤੇ ਨਕਲੀ ਪਨੀਰ ਜ਼ਬਤ ਕੀਤਾ ਗਿਆ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

ਮਿਲਾਵਟਖੋਰ ਲੋਕਾਂ ਦੀ ਸਿਹਤ ਨਾਲ ਕਰ ਰਹੇ ਖਿਲਵਾੜ: ਉਨ੍ਹਾਂ ਦੱਸਿਆ ਕਿ ਇਹ ਲੋਕ ਬਾਜ਼ਾਰ ਵਿੱਚ ਪਨੀਰ 150 ਤੋਂ 250 ਰੁਪਏ ਵਿੱਚ ਵੇਚਦੇ ਹਨ। ਦੁਕਾਨਦਾਰ ਗਾਹਕਾਂ ਨੂੰ ਉਹੀ ਪਨੀਰ 350 ਤੋਂ 400 ਰੁਪਏ ਵਿੱਚ ਵੇਚ ਰਹੇ ਹਨ ਜਦੋਂਕਿ 1 ਕਿਲੋ ਪਨੀਰ 5 ਕਿਲੋ ਫੁੱਲ ਫੈਟ ਵਾਲੇ ਦੁੱਧ ਵਿੱਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਕਿ 1 ਕਿਲੋ ਦੁੱਧ 60 ਤੋਂ 70 ਰੁਪਏ ਦੇ ਕਰੀਬ ਮਿਲ ਰਿਹਾ ਹੈ। ਉਹ 200 ਰੁਪਏ ਵਿੱਚ ਪਨੀਰ ਕਿਵੇਂ ਵੇਚ ਸਕਦੇ ਹਨ? ਇਸ ਕਾਰਨ ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮਿਲਾਵਟਖੋਰਾਂ ਨੇ ਇੱਕ ਵੱਡੀ ਸਿੰਡੀਕੇਟ ਬਣਾਈ ਹੋਈ ਹੈ।

ਹੁਸ਼ਿਆਰਪੁਰ ਤੇ ਹਿਮਾਚਲ 'ਚ ਵੇਚਣਾ ਸੀ ਪਨੀਰ: ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਵੱਡੀਆਂ-ਵੱਡੀਆਂ ਦੁਕਾਨਾਂ ਚਲਾਉਣ ਵਾਲੇ ਅਤੇ ਮਠਿਆਈਆਂ ਵੇਚਣ ਵਾਲੇ ਕਈ ਹਲਵਾਈ ਵੀ ਇਨ੍ਹਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਿਲਾਵਟਖੋਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਨੀਰ ਵੇਚਣ ਲਈ ਕਈ ਤਰ੍ਹਾਂ ਦੇ ਰੂਟ ਵਰਤਦੇ ਹਨ, ਤਾਂ ਜੋ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਪਣਾ ਨਕਲੀ ਪਨੀਰ ਵੇਚ ਕੇ ਮੋਟਾ ਮੁਨਾਫ਼ਾ ਕਮਾ ਸਕਣ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਮਿਲਾਵਟ ਖੋਰਾਂ ਵਿਰੁੱਧ ਸਿਹਤ ਵਿਭਾਗ ਵੱਲੋ ਵਿੰਢੀ ਗਈ ਮੁਹਿੰਮ ਵਿੱਚ ਸੂਚਾਨਾ ਦੇ ਕੇ ਆਪਣਾ ਬਣਦਾ ਹਿੱਸਾ ਪਾਉਣ ਤਾਂ ਜੋ ਤੰਦਰੁਸਤ ਮਿਸ਼ਨ ਪੰਜਾਬ ਨੂੰ ਲਾਗੂ ਕਰ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.