ETV Bharat / state

Save the Constitution Mahapanchayat Maharalli : ਹੁਸ਼ਿਆਰਪੁਰ 'ਚ 9 ਅਕਤੂਬਰ ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਂ ਪੰਚਾਇਤ ਮਹਾਂ ਰੈਲੀ

author img

By ETV Bharat Punjabi Team

Published : Oct 3, 2023, 7:06 PM IST

Constitution Save Mahapanchayat Maharalli will be held at Hoshiarpur on October 9
Save the Constitution Mahapanchayat Maharalli : ਹੁਸ਼ਿਆਰਪੁਰ 'ਚ 9 ਅਕਤੂਬਰ ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਂ ਪੰਚਾਇਤ ਮਹਾਂ ਰੈਲੀ

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ (Save the Constitution Mahapanchayat Maharalli) ਹੁਸ਼ਿਆਰਪੁਰ ਵਿਖੇ 9 ਅਕਤੂਬਰ ਨੂੰ ਸੰਵਿਧਾਨ ਬਚਾਓ ਮਹਾਂ ਪੰਚਾਇਤ ਮਹਾਂ ਰੈਲੀ ਹੋਵੇਗੀ।

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ।


ਹੁਸ਼ਿਆਰਪੁਰ : ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ ਪੱਧਰੀ ਸੰਵਿਧਾਨ ਬਚਾਓ ਮਹਾਂ ਪੰਚਾਇਤ ਮਹਾਂ ਰੈਲੀ 9 ਅਕਤੂਬਰ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਪਰੀਨਿਰਵਾਣ ਦਿਵਸ ਮੌਕੇ ਹੁਸ਼ਿਆਰਪਰ ਵਿਖੇ ਕੀਤੀ ਜਾਵੇਗੀ। ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਇਸ ਰੈਲੀ ਵਿੱਚ ਮੁੱਖ ਮਹਿਮਾਨ ਹੋਣਗੇ।

ਅਕਾਸ਼ ਆਨੰਦ ਲੈਣਗੇ ਰੈਲੀ ਵਿੱਚ ਹਿੱਸਾ : ਇਸ ਬਾਰੇ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਕਾਸ਼ ਆਨੰਦ ਨੇ ਪੂਰੇ ਦੇਸ਼ ਵਿੱਚ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਰੈਲੀਆਂ, ਕੇਡਰ ਕੈਂਪਾਂ ਤੇ ਪੈਦਲ ਯਾਤਰਾਵਾਂ ਦੀ ਅਨੰਤ ਲੜੀ ਨਾਲ ਬਸਪਾ ਕੇਡਰ ਵਿੱਚ ਜੋਸ਼ ਦਾ ਸੰਚਾਰ ਕੀਤਾ ਹੈ। ਆਨੰਦ ਨੇ ਪਿੱਛਲੇ ਮਹੀਨੇ ਵਿੱਚ ਹੀ ਤੇਲੰਗਾਨਾ, ਛਤੀਸਗੜ੍ਹ, ਮੱਧਪ੍ਰਦੇਸ਼, ਰਾਜਸਥਾਨ, ਦਿੱਲੀ ਤੇ ਹਰਿਆਣਾ ਸੂਬਿਆਂ ਵਿਚ ਵੱਡੇ-ਵੱਡੇ ਪ੍ਰੋਗਰਾਮ ਕੀਤੇ ਹਨ। ਪੰਜਾਬ ਵਿੱਚ ਇਹ ਆਨੰਦ ਦੀ ਦੂਜੀ ਰੈਲੀ ਹੈ, ਪਿਛਲੀ ਰੈਲੀ 2021 ਵਿੱਚ ਫਗਵਾੜਾ ਵਿਖੇ ਵਿਸ਼ਾਲ ਅਲਖ ਜਗਾਓ ਰੈਲੀ ਵਿਚ ਵੀ ਉਨ੍ਹਾਂ ਨੇ ਹਾਜ਼ਰੀ ਭਰੀ ਸੀ।

ਗੜ੍ਹੀ ਨੇ ਕਿਹਾ ਕਿ 9 ਅਕਤੂਬਰ ਦੀ ਮਹਾਂ ਰੈਲੀ ਦੀ ਤਿਆਰੀ ਲਈ ਖੁਦ 2 ਅਕਤੂਬਰ ਨੂੰ ਦੌਰਾ ਕਰਕੇ ਕੰਧਾਲਾ ਜੱਟਾਂ, ਗੜਦੀਵਾਲਾ, ਰਹੀਮਪੁਰ, ਡਾਡਾ, ਬਜਵਾੜਾ ਵਿਖੇ ਪੰਜ ਵੱਡੀਆਂ ਮੀਟਿੰਗਾ ਕੀਤੀਆਂ ਹਨ। 3 ਅਕਤੂਬਰ ਨੂੰ ਲਾਂਬੜਾ, ਸ਼ਾਮਚੁਰਾਸੀ, ਭਗਤੂਪੂਰਾ, ਕਾਲੇਵਾਲ ਭਗਤਾਂ, ਫੁਗਲਾਣਾ ਵਿਖੇ ਪੰਜ ਵੱਡੀਆਂ ਮੀਟਿੰਗਾਂ ਅਤੇ 4 ਅਕਤੂਬਰ ਨੂੰ ਦਸੂਹਾ, ਮੁਕੇਰੀਆਂ ਤੇ ਤਲਵਾੜਾ ਵਿਚ ਵੱਡੀਆਂ ਮੀਟਿੰਗਾਂ ਹੋਣਗੀਆਂ।


ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਨੂੰ ਬਦਲਾਅ ਦੇ ਨਾਂ ਉੱਤੇ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਲਿਆਕੇ ਲੋਕਾਂ ਦੀਆਂ ਪਵਿੱਤਰ ਭਾਵਨਾਵਾਂ ਦਾ ਘਾਣ ਕੀਤਾ। ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਤਾਂ ਲਗਾਈ ਪਰ ਬਾਬਾ ਸਾਹਿਬ ਅੰਬੇਡਕਰ ਦੇ ਸਮਾਜ ਨੂੰ ਸਰਕਾਰੀ ਨੀਤੀਆਂ ਵਿੱਚ ਕੁਚਲਿਆ ਜਾ ਰਿਹਾ ਹੈ। ਦਲਿਤ ਡਿਪਟੀ ਮੁੱਖ ਮੰਤਰੀ ਲਗਾਉਣ ਦਾ ਲਾਰਾ ਇਸੇ ਕੜੀ ਦਾ ਹਿੱਸਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.