ETV Bharat / state

ਛੁੱਟੀ 'ਤੇ ਆਏ ਫੌਜੀ ਦਾ ਜੰਡਿਆਲਾ ਗੁਰੂ ਵਿੱਚ ਗੋਲੀਆਂ ਮਾਰਕੇ ਕਤਲ, ਇਲਾਕੇ 'ਚ ਸੋਗ ਦੀ ਲਹਿਰ

author img

By

Published : Jun 27, 2023, 8:33 PM IST

Updated : Jun 27, 2023, 9:17 PM IST

ਤਰਨਤਾਰਨ ਦਾ ਰਹਿਣ ਵਾਲਾ ਫੌਜੀ ਗੁਰਸੇਵਕ ਸਿੰਘ 17 ਜੂਨ ਨੂੰ ਛੁੱਟੀ ਉੱਤੇ ਆਇਆ ਸੀ, ਜਿਸ ਦਾ ਜੰਡਿਆਲਾ ਗੁਰੂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

Constable Gursewak Singh shot dead
Constable Gursewak Singh shot dead

ਫੌਜੀ ਗੁਰਸੇਵਕ ਸਿੰਘ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ

ਅੰਮ੍ਰਿਤਸਰ: ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਵਿਰੋਧੀ ਅਕਸਰ ਹੀ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕਰਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਆਇਆ, ਜਿੱਥੇ ਛੁੱਟੀ ਇੱਤੇ ਆਏ ਫੌਜੀ ਗੁਰਸੇਵਕ ਸਿੰਘ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਪਰ ਕਤਲ ਕਰਨ ਦੇ ਕਾਰਨਾਂ ਦਾ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਫੌਜੀ ਦਾ ਨਾਮ ਗੁਰਸੇਵਕ ਸਿੰਘ ਹੈ ਅਤੇ ਉਹ ਤਰਨਤਾਰਨ ਦਾ ਰਹਿਣ ਵਾਲਾ ਹੈ, ਜੋ ਕਿ 17 ਜੂਨ 2023 ਨੂੰ ਛੁੱਟੀ ਉੱਤੇ ਆਈਆ ਸੀ ਅਤੇ ਉਸ ਨੇ ਬੁੱਧਵਾਰ ਨੂੰ ਵਾਪਸ ਡਿਊਟੀ ਉੱਤੇ ਜਾਣਾ ਸੀ।

ਇਸ ਮੌਕੇ ਮ੍ਰਿਤਕ ਫੌਜੀ ਗੁਰਸੇਵਕ ਸਿੰਘ ਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫੌਜੀ ਗੁਰਸੇਵਕ ਛੁੱਟੀ ਦੌਰਾਨ ਆਪਣੀ ਭੈਣ ਨੂੰ ਮਿਲਣ ਪਿੰਡ ਠੱਠੀਆਂ ਆਇਆ ਹੋਈਆਂ ਸੀ ਅਤੇ ਦੇਰ ਰਾਤ ਉਹ ਆਪਣੇ ਜੀਜੇ ਦੇ ਨਾਲ ਘਰੋਂ ਬਾਹਰ ਕਿਸੇ ਕੰਮ ਲਈ ਗਿਆ। ਇਸ ਦੌਰਾਨ ਹੀ ਮੋਟਰਸਾਇਕਲ 'ਤੇ ਸਵਾਰ 2 ਅਣਪਛਾਤੇ ਨੌਜਵਾਨਾਂ ਵੱਲੋਂ ਫੌਜੀ ਗੁਰਸੇਵਕ ਸਿੰਘ ਨੂੰ ਗੋਲੀਆਂ ਮਾਰਕੇ ਫ਼ਰਾਰ ਹੋ ਗਏ। ਜਿਸਦੇ ਚੱਲਦੇ ਫੌਜੀ ਗੁਰਸੇਵਕ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਫੌਜੀ ਆਪਣੇ ਜੀਜੇ ਤੇ ਉਸਦੇ ਕੁੱਝ ਹੋਰ ਸਾਥੀਆਂ ਨਾਲ ਸ਼ਰਾਬ ਪੀ ਰਿਹਾ ਸੀ।

ਇਸ ਦੌਰਾਨ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮੁੱਕਦਮਾ ਦਰਜ ਕਰ ਲਿਆ ਗਿਆ ਹੈ, ਜਿਸਦੇ ਚੱਲਦੇ ਉਨ੍ਹਾਂ ਨੇ ਕੁੱਝ ਲੋਕਾਂ ਨੂੰ ਕਾਬੂ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਫੌਜੀ ਦੇ ਜੀਜੇ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ। ਉੱਥੇ ਹੀ ਐਸ.ਪੀ ਜੁਗਰਾਜ ਸਿੰਘ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਐੱਫ.ਆਈ.ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਆਰੋਪੀ ਤੁਹਾਡੇ ਸਾਹਮਣੇ ਹੋਣਗੇ।

Last Updated : Jun 27, 2023, 9:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.