ETV Bharat / state

ਮੁਕੇਰੀਆਂ ਤੋਂ ਕਾਂਗਰਸੀ ਐਮਐਲਏ ਰਜਨੀਸ਼ ਬੱਬੀ ਦਾ ਦੇਹਾਂਤ

author img

By

Published : Aug 27, 2019, 10:04 AM IST

ਹੁਸ਼ਿਆਰਪੁਰ ਦੇ ਵਿਧਾਨ ਸਭਾ ਖੇਤਰ ਮੁਕੇਰੀਆਂ ਤੋਂ ਕਾਂਗਰਸੀ ਐਮਐਲਏ ਰਜਨੀਸ਼ ਬੱਬੀ ਦਾ ਦੇਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਫ਼ੋਟੋ

ਹੁਸ਼ਿਆਰਪੁਰ: ਕਾਂਗਰਸੀ ਐਮਐਲਏ ਰਜਨੀਸ਼ ਬੱਬੀ ਪਿਛਲੇ ਲੰਮੇ ਸਮੇ ਤੋਂ ਬਿਮਾਰ ਚੱਲ ਰਹੇ ਸਨ। ਮੰਗਲਵਾਰ ਤੜਕੇ 3 ਕੁ ਵਜੇ ਚੰਡੀਗੜ੍ਹ ਪੀਜੀਆਈ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਸੋਗ ਵਜੋਂ ਮੁਕੇਰੀਆਂ ਹਲਕਾ ਬਾਜ਼ਾਰ ਬੰਦ ਰੱਖੇ ਗਏ ਹਨ।

ਉਹ ਆਪਣੇ ਪਿੱਛੇ ਪਤਨੀ ਇੰਦੂ ਤੇ 2 ਪੁੱਤਰ ਤੇ ਇੱਕ ਧੀ ਛੱਡ ਗਏ ਹਨ। ਉਨ੍ਹਾਂ ਦਾ ਘਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਟਾਊਨਸ਼ਿਪ ’ਚ ਸੀ, ਜਿੱਥੇ ਉਨ੍ਹਾਂ ਦਾ ਆਪਣਾ ਇੱਕ ਪੈਟਰੋਲ ਪੰਪ ‘ਕੌਂਡਲ ਫ਼ਿਲਿੰਗ ਸਟੇਸ਼ਨ’ ਵੀ ਹੈ। ਰਜਨੀਸ਼ ਕੁਮਾਰ ਬੱਬੀ ਦਾ ਜਨਮ 15 ਦਸੰਬਰ, 1960 ਵਿੱਚ ਮੁਕੇਰੀਆਂ ਵਿਖੇ ਹੋਇਆ ਸੀ। ਉਹ ਸਮਾਜ ਸੇਵਾ ਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਹਮੇਸ਼ਾ ਮੋਹਰੀ ਰਹੇ।

ਉਨ੍ਹਾਂ ਦੇ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਬੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕੀਤਾ।

  • Deeply anguished to learn of the death of Mukerian MLA, Rajnish Kumar Babbi ji. His untimely passing away is an immeasurable loss for Punjab. My thoughts are with his family in this time of grief.

    — Capt.Amarinder Singh (@capt_amarinder) August 27, 2019 " class="align-text-top noRightClick twitterSection" data=" ">

ਇਹ ਵੀ ਪੜ੍ਹੋ: 'ਬੀਜੇਪੀ ਦੀਆਂ ਨੀਤੀਆਂ ਆਰਐੱਸਐੱਸ ਦੇ ਆਦਰਸ਼ਾਂ 'ਤੇ ਆਧਾਰਿਤ'

ਜ਼ਿਕਰਯੋਗ ਹੈ ਕਿ ਬੱਬੀ ਦਾ ਖ਼ਾਨਦਾਨੀ ਮਾਹੌਲ ਰਾਜਨੀਤਕ ਰਿਹਾ ਹੈ। ਬੱਬੀ ਦੇ ਪਿਤਾ ਮਰਹੂਮ ਕੇਵਲ ਕ੍ਰਿਸ਼ਨ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਰਹੇ ਸਨ। ਬੱਬੀ ਪਹਿਲਾ 2007 ਵਿੱਚ ਕਾਂਗਰਸ, 2012 'ਚ ਆਜ਼ਾਦ ਅਤੇ 2017 ਵਿੱਚ ਕਾਂਗਰਸ ਵਲੋਂ ਚੋਣਾਂ ਜਿੱਤਦੇ ਹੋਏ ਲਗਾਤਾਰ ਐਮਐਲਏ ਬਣੇ ਰਹੇ।

Intro:Body:

Gandhi Pkg


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.