ETV Bharat / state

ਕਾਂਗਰਸ ਆਗੂ ਖੁਦਕੁਸ਼ੀ ਕਰਨ ਲਈ CM ਚੰਨੀ ਦੀ ਰਿਹਾਇਸ਼ ਵੱਲ ਰਵਾਨਾ

author img

By

Published : Nov 19, 2021, 12:39 PM IST

ਹਿੰਦੂਆਂ ਦੇ ਨਾਲ ਵਿਤਕਰਾ ਕਰਨ ਦੇ ਮਸਲੇ ਨੂੰ ਲੈ ਕੇ ਕਾਂਗਰਸ ਆਗੂ (Congress leader) ਪੰਕਜ ਕ੍ਰਿਪਾਲ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀ ਰਿਹਾਇਸ਼ ਅੱਗੇ 19 ਨਵੰਬਰ ਨੂੰ ਖੁਦਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਖੁਦਕੁਸ਼ੀ ਕਰਨ ਦੇ ਲਈ ਕਾਂਗਰਸ ਆਗੂ ਸੀਐਮ ਦੀ ਰਿਹਾਇਸ਼ ਵੱਲ ਰਵਾਨਾ ਹੋ ਗਿਆ ਹੈ।

ਕਾਂਗਰਸ ਆਗੂ CM ਚੰਨੀ ਦੀ ਰਿਹਾਇਸ਼ ਸਾਹਮਣੇ ਖੁਦਕੁਸ਼ੀ ਕਰਨ ਲਈ ਚੰਡੀਗੜ੍ਹ ਰਵਾਨਾ
ਕਾਂਗਰਸ ਆਗੂ CM ਚੰਨੀ ਦੀ ਰਿਹਾਇਸ਼ ਸਾਹਮਣੇ ਖੁਦਕੁਸ਼ੀ ਕਰਨ ਲਈ ਚੰਡੀਗੜ੍ਹ ਰਵਾਨਾ

ਹੁਸ਼ਿਆਰਪੁਰ: ਪੰਜਾਬ ਦੀ ਕਾਂਗਰਸ ਸਰਕਾਰ (Congress Government) ਵੱਲੋਂ ਪੰਜਾਬ ਵਿੱਚ ਹਿੰਦੂਆਂ ਦੀਆਂ ਪ੍ਰਮੁੱਖ ਮੰਗਾਂ ਨੂੰ ਅਣਦੇਖਾ ਕਰਨ ਦੇ ਖਿਲਾਫ਼ ਕਾਂਗਰਸ ਦੇ ਸੀਨੀਅਰ ਆਗੂ ਪੰਕਜ ਕ੍ਰਿਪਾਲ ਵੱਲੋਂ 19 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ (CM) ਦੀ ਕੋਠੀ ਖੁਦਕੁਸ਼ੀ (suicide) ਕਰਨ ਦੇ ਕੀਤੇ ਐਲਾਨ ਅਨੁਸਾਰ ਪੰਕਜ ਕ੍ਰਿਪਾਲ ਖੁਦਕੁਸ਼ੀ (suicide) ਕਰਨ ਲਈ ਚੰਡੀਗੜ੍ਹ ਰਵਾਨਾ ਹੋ ਗਿਆ ਹੈ।

ਇਸ ਮੌਕੇ ਪੰਕਜ ਕ੍ਰਿਪਾਲ ਨੇ ਦੱਸਿਆ ਕਿ ਅੱਤਵਾਦ ਦੌਰਾਨ ਸ਼ਹੀਦ ਹੋਏ 35 ਹਜ਼ਾਰ ਪਰਿਵਾਰਾਂ ਨੂੰ ਮੁਆਵਜ਼ਾ ਦੇਣ, ਸ਼ਹਿਰੀ ਖੇਤਰ ਵਿੱਚ ਹਿੰਦੂ ਅਬਾਦੀ ਵਾਲੀਆਂ ਸੀਟਾਂ ਹਿੰਦੂਆਂ ਨੂੰ ਦੇਣ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਿੰਦੂਆਂ ਨੂੰ ਆਰਥਿਕ ਸਹਾਇਤਾ ਦੇਣ ਅਤੇ ਪੰਜਾਬ ਦੀਆਂ ਗਾਊਸ਼ਾਲਾਂ ਦੇ ਬਿਜਲੀ ਦੇ ਬਿੱਲ ਮੁਆਫ ਕਰਨ ਆਦਿ ਮੰਗਾਂ ਸਬੰਧੀ ਪੰਜਾਬ ਸਰਕਾਰ (Government of Punjab) ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ।

ਕਾਂਗਰਸ ਆਗੂ ਖੁਦਕੁਸ਼ੀ ਕਰਨ ਲਈ CM ਚੰਨੀ ਦੀ ਰਿਹਾਇਸ਼ ਵੱਲ ਰਵਾਨਾ

ਉਨ੍ਹਾਂ ਦਾ ਕਹਿਣੈ ਕਿ ਲਗਾਤਾਰ ਹਿੰਦੂਆਂ ਨੂੰ ਨਜਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਸਾਰੀਆਂ ਮੰਗਾਂ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ ਸਨ ਅਤੇ ਮੰਗਾਂ ਨਾ ਪੂਰੀਆਂ ਕਰਨ ’ਤੇ 19 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਅੱਗੇ ਖੁਦਕੁਸ਼ੀ ਕਰਨ ਦਾ ਐਲਾਨ ਕੀਤਾ ਸੀ । ਇਸਦੇ ਚੱਲਦੇ ਹੀ ਉਹ ਖੁਦਕੁਸ਼ੀ ਕਰਨ ਲਈ ਚੰਡੀਗੜ੍ਹ ਜਾ ਰਹੇ ਹਨ।

ਇਸ ਮੌਕੇ ਕਾਂਗਰਸ ਆਗੂ ਦੇ ਵੱਲੋਂ ਹਿੰਦੂ ਭਾਈਚਾਰੇ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: Agriculture Law Repealed: ਖੇਤੀ ਕਾਨੂੰਨ ਵਾਪਿਸ ਹੋਣ 'ਤੇ ਗਾਜੀਪੁਰ ਬਾਰਡਰ 'ਤੇ ਵੰਡੀਆਂ ਮਿਠਾਈਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.