ETV Bharat / state

ਤਿੰਨ ਮਹੀਨੇ ਬਾਅਦ ਮਿਲਿਆ ਲਾਪਤਾ ਹੋਇਆ 14 ਸਾਲਾ ਬੱਚਾ, ਪਰਿਵਾਰ ਮਦਦ ਕਰਨ ਵਾਲਿਆਂ ਦਾ ਹੱਥ ਜੋੜ ਕਰ ਰਿਹਾ ਧੰਨਵਾਦ

author img

By ETV Bharat Punjabi Team

Published : Jan 17, 2024, 7:37 AM IST

Missing child found: ਹੁਸ਼ਿਆਰਪੁਰ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਲਾਪਤਾ ਹੋਇਆ 14 ਸਾਲਾ ਬੱਚਾ ਪਰਿਵਾਰ ਨੂੰ ਮਿਲ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਹੱਥ ਜੋੜ ਕੇ ਮਦਦ ਕਰਨ ਵਾਲਿਆਂ ਦਾ ਧੰਨਵਾਦ ਕਰ ਰਿਹਾ ਹੈ।

ਤਿੰਨ ਮਹੀਨੇ ਬਾਅਦ ਮਿਲਿਆ ਗੁੰਮ ਹੋਇਆ 14 ਸਾਲਾ ਬੱਚਾ
ਤਿੰਨ ਮਹੀਨੇ ਬਾਅਦ ਮਿਲਿਆ ਗੁੰਮ ਹੋਇਆ 14 ਸਾਲਾ ਬੱਚਾ

ਪਰਿਵਾਰ ਬੱਚੇ ਬਾਰੇ ਜਾਣਕਾਰੀ ਦਿੰਦਾ ਹੋਇਆ

ਹੁਸ਼ਿਆਰਪੁਰ: ਅਕਸਰ ਬੱਚੇ ਗੁੰਮਸ਼ੁਦਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ 'ਚ ਪੁਲਿਸ ਉਸ ਗੁੰਮ ਹੋਏ ਇਨਸਾਨ ਨੂੰ ਲੱਭਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ। ਅਜਿਹਾ ਹੀ ਕੁਝ ਹੋਇਆ ਹੁਸ਼ਿਆਰਪੁਰ 'ਚ ਵੀ, ਜਿਥੇ ਮਾਪਿਆਂ ਦਾ ਤਿੰਨ ਮਹੀਨੇ ਪਹਿਲਾਂ ਲਾਪਤਾ ਹੋਇਆ 14 ਸਾਲਾ ਬੱਚਾ ਪੁਲਿਸ ਨੇ ਪਰਿਵਾਰ ਨੂੰ ਲੱਭ ਕੇ ਦਿੱਤਾ ਹੈ, ਜਿਸ ਤੋਂ ਬਾਅਦ ਪਰਿਵਾਰ ਪੁਲਿਸ ਅਤੇ ਨਾਲ ਹੀ ਮਦਦ ਕਰਨ ਵਾਲੇ ਲੋਕਾਂ ਦਾ ਹੱਥ ਜੋੜ ਕੇ ਧੰਨਵਾਦ ਕਰ ਰਿਹਾ ਹੈ।

ਹੁਸ਼ਿਆਰਪੁਰ ਤੋਂ ਲਾਪਤਾ ਹੋਇਆ ਸੀ ਬੱਚਾ: ਦਰਅਸਲ ਹੁਸ਼ਿਆਰਪੁਰ ਦੇ ਸਿੰਗੜੀਵਾਲਾ ਬਾਈਪਾਸ ਨਜ਼ਦੀਕ ਸਥਿਤ ਪਾਰਕਬੁਡ ਕਾਲੋਨੀ ਦਾ 14 ਸਾਲਾ ਬੱਚਾ ਅਰਿਆਂਸ਼ ਕਸ਼ਯਪ ਬੀਤੇ ਸਾਲ ਦੀ 10 ਅਕਤੂਬਰ ਨੂੰ ਘਰੋਂ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਵਲੋਂ ਉਸ ਦੀ ਗੁੰਮਸ਼ੁੰਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਤੇ ਆਖਿਰਕਾਰ ਤਿੰਨ ਮਹੀਨਿਆਂ ਬਾਅਦ ਅਰਿਆਂਸ਼ ਕਸ਼ਅਪ ਨੂੰ ਪੁਲਿਸ ਅਤੇ ਉਸ ਦੇ ਮਾਪੇ ਲੱਭਣ 'ਚ ਕਾਮਯਾਬ ਹੋ ਸਕੇ ਨੇ ਤੇ ਹੁਣ ਉਕਤ ਬੱਚਾ ਸਹੀ ਸਲਾਮਤ ਆਪਣੇ ਘਰ ਪਰਤਿਆ ਹੈ।

ਕ੍ਰਿਕਟ ਲਈ ਕਰਨਾਟਕ ਪੁੱਜਿਆ ਬੱਚਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਿਆਂਸ਼ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਕਰਨਾਟਕ ਤੋਂ ਬਰਾਮਦ ਹੋਇਆ ਏ ਤੇ ਉਹ ਕ੍ਰਿਕਟ ਖੇਡਣ ਦਾ ਬੇਹੱਦ ਸ਼ੌਕੀਨ ਹੈ ਤੇ ਕ੍ਰਿਕੇਟ ਖੇਡਣ ਲਈ ਹੀ ਘਰੋਂ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਣ ਚ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਉਨ੍ਹਾਂ ਦੀ ਬਹੁਤ ਜ਼ਿਆਦਾ ਮੱਦਦ ਕੀਤੀ ਐ ਤੇ ਆਮ ਲੋਕਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਹੈ। ਜਿਸ ਕਾਰਨ ਅਸੀਂ ਅਰਿਆਂਸ਼ ਨੂੰ ਸਹੀ ਸਲਾਮਤ ਲੱਭਣ 'ਚ ਕਾਮਯਾਬ ਹੋ ਸਕੇ ਹਾਂ। ਇਸ ਮੌਕੇ ਪਰਿਵਾਰ ਨੇ ਹੱਥ ਜੋੜ ਕੇ ਆਮ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਮੁਸ਼ਕਿਲ ਘੜੀ 'ਚ ਲੋਕਾਂ ਵਲੋਂ ਦਿੱਤੇ ਗਏ ਸਾਥ ਨੂੰ ਉਹ ਕਦੇ ਨਹੀਂ ਭੁੱਲਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.