ETV Bharat / state

ਨਾਜਾਇਜ਼ ਮਾਈਨਿੰਗ ਵਾਲੀ ਥਾਂ ਪਹੁੰਚੀ ਬੀਜੇਪੀ ਦੀ ਲੀਡਰ, ਮਾਈਨਿੰਗ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ

author img

By

Published : May 17, 2023, 5:37 PM IST

BJP leader made revelations about illegal mining going on in Birampur village of Garhshankar
ਨਾਜਾਇਜ਼ ਮਾਈਨਿੰਗ ਵਾਲੀ ਥਾਂ ਪਹੁੰਚੀ ਬੀਜੇਪੀ ਦੀ ਲੀਡਰ, ਮਾਈਨਿੰਗ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ

ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਵਿੱਚ ਨਾਜਾਇਜ ਰੂਪ ਵਿੱਚ ਮਾਈਨਿੰਗ ਹੋ ਰਹੀ ਹੈ। ਮਾਇਨਿੰਗ ਵਾਲੀ ਥਾਂ ਪਹੁੰਚ ਕੇ ਬੀਜੇਪੀ ਦੀ ਆਗੂ ਨਿਮਿਸ਼ਾ ਮਹਿਤਾ ਨੇ ਵੱਡੇ ਖੁਲਾਸੇ ਕੀਤੇ ਹਨ।

ਬੀਰਮਪੁਰ ਵਿੱਚ ਨਾਜਾਇਜ ਮਾਈਨਿੰਗ ਵਾਲੀ ਥਾਂ ਪਹੁੰਚ ਕੇ ਨਿਮਿਸ਼ਾ ਮਹਿਤਾ ਨੇ ਕੀਤੇ ਖੁਲਾਸੇ

ਹੁਸ਼ਿਆਰਪੁਰ : ਮਾਈਨਿੰਗ ਦੀਆਂ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜਰ ਗੜ੍ਹਸ਼ੰਕਰ ਤੋਂ ਬੀਜੇਪੀ ਆਗੂ ਨਿਮਿਸ਼ਾ ਮਹਿਤਾ ਨੇ ਅੱਜ ਪਿੰਡ ਬੀਰਮਪੁਰ ਵਿੱਖੇ ਚੱਲ ਰਹੀ ਗੈਰਕਾਨੂੰਨੀ ਮਾਈਨਿੰਗ ਵਾਲੀ ਥਾਂ ਉੱਤੇ ਪਹੁੰਚ ਕੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਈਨਿੰਗ ਮਾਫੀਆ ਉੱਤੇ ਨਕੇਲ ਕਸਣ ਦੇ ਦਾਅਵੇ ਕਰ ਰਹੀ ਹੈ ਪਰ ਹਲਕਾ ਗੜ੍ਹਸ਼ੰਕਰ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦੀ ਮਿਲਿਭਗਤ ਨਾਲ ਗੈਰਕਾਨੂੰਨੀ ਤਰੀਕੇ ਨਾਲ 15 ਫੁੱਟ ਤੱਕ ਦੀ ਮਿੱਟੀ ਪੱਟਕੇ ਧੜੱਲੇ ਨਾਲ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।

ਕਈ ਵਾਰ ਕੀਤਾ ਅਧਿਕਾਰੀਆਂ ਨੂੰ ਸੂਚਿਤ : ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਦੇ ਕਾਰਨ ਇਲਾਕੇ ਦੀਆਂ ਸੜਕਾਂ, ਕੰਢੀ ਨਹਿਰ ਅਤੇ ਸੜਕਾਂ ਦੀ ਪੁਲਿਆਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਵਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕਰ ਚੁੱਕੇ ਹਨ ਪਰ ਉਨ੍ਹਾਂ ਉੱਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਲਾਕੇ ਵਿੱਚ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਿਹਾ ਹੈ, ਜਿਸਦੇ ਕਾਰਨ ਆਮ ਜਨਤਾ ਦਾ ਵੱਡਾ ਨੁਕਸਾਨ ਹੋ ਰਿਹਾ ਹੈ।

  1. ਕੈਬਨਿਟ ਮੀਟਿੰਗ ਮਗਰੋਂ ਜਲੰਧਰ ਨੂੰ ਸੀਐੱਮ ਮਾਨ ਨੇ ਦਿੱਤੀਆਂ ਸੌਗਾਤਾਂ, ਜ਼ਿਲ੍ਹੇ ਦੇ ਵਿਕਾਸ ਲਈ 95 ਕਰੋੜ 16 ਲੱਖ ਦੀ ਪਹਿਲੀ ਕਿਸ਼ਤ ਕੀਤੀ ਜਾਰੀ
  2. ਕੌਮੀ ਇਨਸਾਫ਼ ਮੋਰਚਾ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ, ਡੀਜੀਪੀ ਤਲਬ
  3. ਟਿੱਪਰ ਚਾਲਕ ਨੇ ਦਰੜਿਆ 13 ਸਾਲ ਦਾ ਵਿਦਿਆਰਥੀ, ਮੌਕੇ 'ਤੇ ਮੌਤ, ਸੀਸੀਟੀਵੀ ਆਈ ਸਾਹਮਣੇ


ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਲਾਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਉੱਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈਕੇ ਉਹ ਵੱਡੇ ਪੱਧਰ ਉੱਤੇ ਸੰਗਰਸ਼ ਕਰਨਗੇ। ਇਸ ਸਬੰਧ ਵਿੱਚ ਮਾਈਨਿੰਗ ਵਿਭਾਗ ਦੇ ਐਸਡੀਓ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਕੁੱਝ ਸਮਾਂ ਪਹਿਲਾਂ ਹੀ ਗੜ੍ਹਸ਼ੰਕਰ ਦਾ ਚਾਰਜ਼ ਸੰਭਾਲਿਆ ਹੈ ਅਤੇ ਉਨ੍ਹਾਂ ਵੱਲੋਂ ਮਾਈਨਿੰਗ ਵਾਲੀ ਥਾਂ ਦਾ ਜਾਇਜ਼ਾ ਲੈਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.