ETV Bharat / state

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨਾਂ ਤੇ ਮਿੱਲ ਪ੍ਰਬੰਧਕਾਂ ਵਿਚਾਲੇ ਸਮਝੌਤਾ, ਜਾਣੋ ਹੁਣ ਕਦੋਂ ਮਿਲੇਗਾ ਬਕਾਇਆ?

author img

By

Published : Jun 12, 2022, 4:07 PM IST

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨਾਂ ਤੇ ਮਿੱਲ ਪ੍ਰਬੰਧਕਾਂ ਵਿਚਾਲੇ ਸਮਝੌਤਾ
ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨਾਂ ਤੇ ਮਿੱਲ ਪ੍ਰਬੰਧਕਾਂ ਵਿਚਾਲੇ ਸਮਝੌਤਾ

ਗੰਨੇ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈਕੇ ਆਖਰ ਕਿਸਾਨਾਂ ਅਤੇ ਮਿੱਲ ਪ੍ਰਬੰਧਕਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਮਿਲਕੇ ਕਿਸਾਨਾਂ ਤੇ ਮਿੱਲ ਪ੍ਰਬੰਧਕਾਂ ਵਿਚਾਲੇ ਸਮਝੌਤਾ ਕਰਵਾਇਆ ਗਿਆ ਹੈ। ਇਸ ਸਮਝੌਤੇ ਤੋਂ ਬਾਅਦ ਹਾਲ ਦੀ ਘੜ੍ਹੀ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ।

ਹੁਸ਼ਿਆਰਪੁਰ: ਗੰਨੇ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਮੁਕੇਰੀਆਂ ਸ਼ੂਗਰ ਮਿੱਲ ਦੇ ਸਾਹਮਣੇ ਮੁੱਖ ਮਾਰਗ ਜਾਮ ਕਰੀ ਬੈਠੀਆਂ ਕਿਸਾਨ ਜਥੇਬੰਦੀਆਂ ਅਤੇ ਮਿੱਲ ਪ੍ਰਬੰਧਨ ਵਿਚਾਲੇ ਪ੍ਰਸ਼ਾਸਨ ਵੱਲੋਂ ਗੱਲਬਾਤ ਦੀਆਂ ਕੋਸ਼ਿਸ਼ਾਂ ਆਖਰ ਰੰਗ ਲਿਆਈਆਂ ਹਨ। ਬਕਾਏ ਦੇ ਭੁਗਤਾਨ ਸਬੰਧੀ ਹੋਏ ਸਮਝੌਤੇ ਤੋਂ ਬਾਅਦ ਕਿਸਾਨ ਧਰਨਾ ਚੁੱਕਣ ’ਤੇ ਰਾਜ਼ੀ ਹੋ ਗਏ।

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨਾਂ ਤੇ ਮਿੱਲ ਪ੍ਰਬੰਧਕਾਂ ਵਿਚਾਲੇ ਸਮਝੌਤਾ

ਕਿਸਾਨ ਜਥੇਬੰਦੀਆਂ ਵੱਲੋਂ ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਸਥਾਨਕ ਰੈਸਟ ਹਾਉਸ ਵਿੱਚ ਐੱਸਡੀਐਮ ਮੁਕੇਰੀਆਂ, ਡੀਐੱਸਪੀ ਪੁਲਿਸ ਪ੍ਰਸਾਸ਼ਨ ਅਤੇ ਕੇਨ ਕਮਿਸ਼ਨਰ ਗੁਰਵਿੰਦਰ ਸਿੰਘ ਦੀ ਮੌਜ਼ੂਦਗੀ ਵਿੱਚ ਕਿਸਾਨ ਆਗੂਆਂ ਅਤੇ ਮਿਲ ਮੈਨੇਜਮੈਂਟ ਵਿਚਾਲੇ ਲੰਮਾ ਸਮਾਂ ਮੀਟਿੰਗ ਚੱਲੀ। ਆਖਰ ਮਿੱਲ ਪ੍ਰਬੰਧਨ ਵਲੋਂ ਕਿਸਾਨਾਂ ਦੇ 90 ਕਰੋੜ ਦੇ ਬਕਾਏ ਦਾ 30 ਤਰੀਕ ਤੱਕ ਤਿੰਨ ਕਿਸ਼ਤਾਂ ਵਿੱਚ 45 ਕਰੋੜ ਅਤੇ ਬਾਕੀ ਰਕਮ 31 ਜੁਲਾਈ ਤੱਕ ਅਦਾ ਕੀਤੇ ਜਾਣ ਦੀ ਗੱਲ ਹੋਈ ਹੈ।

ਗੱਲਬਾਤ ਰਹੀ ਕੇਨ ਕਮਿਸ਼ਨਰ ਗੁਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇ ਮਿਲ ਕਿਸਾਨਾਂ ਨੂੰ ਅਦਾਇਗੀ ਨਹੀਂ ਕਰਦੀ ਤਾਂ ਲੈਂਡ ਰਿਕਵਰੀ ਐਕਟ ਅਧੀਨ ਨੋਟਿਸ ਜਾਰੀ ਕਰ ਪ੍ਰਾਪਰਟੀ ਵੇਚ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ ਅਤੇ ਕਾਨੂੰਨ ਮੁਤਾਬਕ ਕਿਸਾਨ ਨੂੰ 15 ਦਿਨ ਵਿੱਚ ਭੁਗਤਾਨ ਕਰਨਾ ਹੁੰਦਾ ਹੈ। ਉਨ੍ਹਾਂ ਵਾਅਦਾਖ਼ਿਲਾਫ਼ੀ ’ਤੇ ਸਖ਼ਤ ਕਾਰਵਾਈ ਦੀ ਗੱਲ ਆਖੀ।

ਇਹ ਵੀ ਪੜ੍ਹੋ: ਪੁਲਿਸ ਸਟੇਸ਼ਨ ਦੇ ਬਾਹਰ ਟੈਂਕੀ ‘ਤੇ ਚੜ੍ਹਿਆ ਨਿਹੰਗ, ਜਾਣੋ ਮਾਮਲਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.