ETV Bharat / state

ਦੀਨਾਨਗਰ ਦੇ ਵਿਕਰਮਜੀਤ ਨੇ ਕੈਨੇਡਾ ਚ ਰੌਸ਼ਨ ਕੀਤਾ ਪੰਜਾਬ ਦਾ ਨਾਂਮ, ਕੈਨੇਡਾ 'ਚ ਬਣਿਆਂ ਪੁਲਿਸ ਅਫ਼ਸਰ

author img

By

Published : Jun 13, 2023, 7:03 PM IST

Vikramjit of Dinanagar made the name of Punjab shine in Canada, became a police officer in Canada
Punjabi Boy in Canada Police: ਦੀਨਾਨਗਰ ਦੇ ਵਿਕਰਮਜੀਤ ਨੇ ਕੈਨੇਡਾ ਚ ਰੌਸ਼ਨ ਕੀਤਾ ਪੰਜਾਬ ਦਾ ਨਾਂਮ, ਕੈਨੇਡਾ 'ਚ ਬਣਿਆਂ ਪੁਲਸ ਅਫ਼ਸਰ

ਦੀਨਾਨਗਰ ਦੇ ਪਿੰਡ ਅਵਾਖਾ ਦਾ ਜੰਮ ਪਲ ਵਿਕਰਮਜੀਤ ਸਿੰਘ ਚਿੱਬ ਨੇ ਕੈਨੇਡਾ 'ਚ ਪੁਲਿਸ ਅਫ਼ਸਰ ਬਣ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮਾਪਿਆਂ ਦੇ ਨਾਲ ਨਾਲ ਪੂਰਾ ਸ਼ਹਿਰ ਖੁਸ਼ੀ ਮਨਾਅ ਰਿਹਾ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਲੋਕ ਪਰਿਵਾਰ ਨੂੰ ਵਧਾਈਆਂ ਵੀ ਦੇ ਰਹੇ ਹਨ।

ਗੁਰਦਾਸਪੁਰ: ਕਹਿੰਦੇ ਨੇ ਜਿੱਥੇ ਪੰਜਾਬੀ ਹੋਣ ਉੱਥੇ ਬੱਲੇ ਬੱਲੇ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਖ਼ਾਸ ਕਰਕੇ ਵਿਦੇਸ਼ੀ ਧਰਤੀ ਉੱਤੇ ਛਾਪ ਛੱਡਣ ਵਿਚ ਪੰਜਾਬੀ ਅੱਜ ਕੱਲ੍ਹ ਬਹੁਤ ਵੱਧ ਚੜ੍ਹ ਕੇ ਅੱਗੇ ਆ ਰਹੇ ਹਨ। ਇਨ੍ਹਾਂ ਵਿੱਚ ਹੀ ਹੁਣ ਨਾਮ ਸ਼ਾਮਿਲ ਹੋਇਆ ਹੈ, ਦੀਨਾਨਗਰ ਦੇ ਗੱਬਰੂ ਨੌਜਵਾਨ ਵਿਕਰਮਜੀਤ ਸਿੰਘ ਦਾ ਜਿਸ ਨੇ ਪੰਜਾਬ ਵਿਦੇਸ਼ੀ ਧਰਤੀ ਉੱਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦਰਅਸਲ ਹਾਲ ਹੀ ਵਿਚ ਨੌਜਵਾਨ ਵਿਕਰਮਜੀਤ ਸਿੰਘ ਦੀ ਭਰਤੀ ਕੈਨੇਡਾ ਦੀ ਪੁਲਿਸ ਵਿਚ ਹੋਈ ਹੈ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਬਟੋਰ ਰਹੀ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਪੁਲਿਸ ਦੀ ਵਰਦੀ ਪਾਏ ਪੁੱਤ ਦੀ ਤਸਵੀਰ ਜਦ ਮਾਪਿਆਂ ਨੇ ਵੇਖੀ ਤਾਂ ਹਰ ਕੋਈ ਖੁਸ਼ੀ ਨਾਲ ਖਿੜ੍ਹ ਉਠਿਆ, ਜਿਸ ਨਾਲ ਪਰਿਵਾਰ ਦੇ ਨਾਲ-ਨਾਲ ਪੂਰਾ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ।

ਬੇਟੇ ਦੀ ਪ੍ਰਾਪਤੀ ‘ਤੇ ਪਰਿਵਾਰ ਮਨਾ ਰਿਹਾ ਜਸ਼ਨ: ਦੱਸ ਦੇਦੀਏ ਕਿ ਜ਼ਿਲ੍ਹਾ ਪਠਾਨਕੋਟ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਪੰਜ ਸਾਲ ਪਹਿਲਾਂ ਕੈਨੇਡਾ ਗਏ ਸੁਜਾਨਪੁਰ ਦੇ ਵਸਨੀਕ ਵਿਕਰਮਜੀਤ ਸਿੰਘ ਚਿੱਬ ਦੀ ਮਿਹਨਤ ਅਤੇ ਲਗਨ ਦੇ ਨਾਲ ਕੈਨੇਡਾ ਪੁਲਿਸ ਅਧਿਕਾਰੀ ਵਜੋਂ ਚੋਣ ਹੋਈ ਹੈ। ਵਿਕਰਮਜੀਤ ਵਿਦੇਸ਼ ਵਿੱਚ ਪੁਲਿਸ ਵਿਭਾਗ ਵਿੱਚ ਭਰਤੀ ਹੋਣ ਵਾਲਾ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ ਦਾ ਪਹਿਲਾ ਲੜਕਾ ਹੈ। ਵਿਕਰਮਜੀਤ ਸਿੰਘ ਦਾ ਜਨਮ ਪਿੰਡ ਅਵਾਂਖਾ, ਹਲਕਾ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਪਿੰਡ ਵਿਚ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਤੋਂ ਵਿਕਰਮਜੀਤ ਕੈਨੇਡਾ ਚਲਾ ਗਿਆ। ਬੇਟੇ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਪੂਰਾ ਜਸ਼ਨ ਮਨਾ ਰਿਹਾ ਹੈ।

ਬਚਪਨ ਵਿੱਚ ਹੀ ਹੋ ਗਈ ਸੀ ਪਿਤਾ ਦੀ ਮੌਤ: ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਦੀ ਮਾਤਾ ਨਰੇਸ਼ ਚਿੱਬ ਨੇ ਦੱਸਿਆ ਕਿ ਅੱਜ ਮੈਂ ਬਹੁਤ ਖੁਸ਼ ਹਾਂ। ਉਹਨਾਂ ਕਿਹਾ ਕਿ ਮੇਰੇ ਪੁੱਤ ਨੇ ਬਿਨਾਂ ਦੱਸੇ ਸਖ਼ਤ ਮਿਹਨਤ ਕਰਕੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਜਦੋਂ ਅਸੀਂ ਮੇਰੇ ਪੁੱਤ ਦੀ ਪੁਲਿਸ ਦੀ ਵਰਦੀ ਵਾਲੀ ਵੀਡੀਓ ਦੇਖੀ। ਜਦੋਂ ਉਹ ਇੱਕ ਸਾਲ ਦਾ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਸ ਦਾ ਸਾਰਾ ਪਾਲਣ-ਪੋਸ਼ਣ ਮਾਂ ਨੇ ਹੀ ਕੀਤਾ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇੱਕ ਵਾਰ ਉਹ ਚੰਬਾ ਜ਼ਿਲ੍ਹੇ ਵਿੱਚ ਕ੍ਰਿਕਟ ਵਿੱਚ ਚੁਣਿਆ ਗਿਆ ਸੀ ਪਰ ਤਿੰਨ ਦਿਨਾਂ ਬਾਅਦ ਉਸ ਦੀ ਚੋਣ ਰੱਦ ਹੋ ਗਈ ਤਾਂ ਉਹ ਬਹੁਤ ਰੋਇਆ ਪਰ ਪੂਰੇ ਪਰਿਵਾਰ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਵਿਦੇਸ਼ ਭੇਜਿਆ। ਅੱਜ ਮੇਰੇ ਪੁੱਤਰ ਨੇ ਦੇਸ਼ ਵਿਦੇਸ਼ ਵਿੱਚ ਪਠਾਨਕੋਟ ਜ਼ਿਲ੍ਹੇ ਅਤੇ ਗੁਰਦਾਸਪੁਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਉਸ ਦੀ ਮਾਤਾ ਨੂੰ ਉਸ ਦੇ ਪਰਿਵਾਰ ਅਤੇ ਸ਼ਹਿਰ ਵਾਸੀਆਂ ਵੱਲੋਂ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਕਰਮ ਬਹੁਤ ਹੀ ਮਿਹਨਤੀ ਲੜਕਾ ਸੀ। ਅੱਜ ਉਸ ਨੇ ਵਿਦੇਸ਼ਾਂ ਵਿੱਚ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।

ਪੰਜਾਬੀਆਂ ਦਾ ਬੋਲਬਾਲਾ ਵਧ ਰਿਹਾ: ਜ਼ਿਕਰਯੋਗ ਹੈ ਕਿ ਨੌਜਵਾਨ ਆਪਣੇ ਆਪ ਨੂੰ ਸਫਲ ਬਣਾਉਣ ਲਈ ਜਿੰਨੀ ਮਿਹਨਤ ਵਿਦੇਸ਼ਾਂ ‘ਚ ਕਰ ਰਹੇ ਹਨ, ਓਨੀ ਹੀ ਮਿਹਨਤ ਦਾ ਫੱਲ ਵੀ ਹਾਸਿਲ ਕਰ ਰਹੇ ਹਨ। ਪੰਜਾਬ ਦੇ ਨੌਜਵਾਨਾਂ ਦਾ ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਜਾਣ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ। ਪਰ ਮਾਣ ਵਾਲੀ ਗੱਲ ਹੈ ਕਿ ਅੱਜ ਕੈਨੇਡਾ ਵਿੱਚ ਕੈਬਨਿਟ ਅਤੇ ਵੱਡੇ ਉਦਯੋਗਾਂ ਸਮੇਤ ਅਹਿਮ ਅਹੁਦਿਆਂ ‘ਤੇ ਪੰਜਾਬੀਆਂ ਦਾ ਬੋਲਬਾਲਾ ਵਧ ਰਿਹਾ ਹੈ। ਜੋ ਕਿ ਆਉਣ ਵਾਲੇ ਸਮੇਂ ਵਿਚ ਹੋਰਾਂ ਲਈ ਮਿਸਾਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.