ETV Bharat / state

Gurdaspur Travel Agents: ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਠੱਗ ਕੀਤਾ ਕਾਬੂ, ਪੁਲਿਸ ਥਾਣੇ ਪਹੁੰਚੇ ਤਾਂ ਹੱਥ ਲੱਗੀ ਨਿਰਾਸ਼ਾ

author img

By

Published : Apr 20, 2023, 11:03 AM IST

Gurdaspur Travel Agents: The youths who were the victims of fraud caught the thief, when they reached the police station, they were disappointed.
Gurdaspur Travel Agents : ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਠੱਗ ਨੂੰ ਕੀਤਾ ਕਾਬੂ, ਪੁਲਿਸ ਥਾਣੇ ਪਹੁੰਚੇ ਤਾਂ ਹੱਥ ਲੱਗੀ ਨਿਰਾਸ਼ਾ

ਵਿਦੇਸ਼ ਭੇਜਣ ਦੇ ਨਾਮ 'ਤੇ ਨੌਜਵਾਨਾਂ ਨਾਲ ਗੁਰਦਾਸਪੁਰ ਦੇ ਇੱਕ ਏਜੰਟਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਜਿਸ ਤੋਂ ਬਾਅਦ ਹੁਣ ਗੁੱਸੇ 'ਚ ਆਏ ਨੌਜਵਾਨਾਂ ਨੇ ਏਜੰਟ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਪਰ ਇਸ ਮੌਕੇ ਪੁਲਿਸ ਵੀ ਮਾਮਲੇ ਤੋਂ ਪੱਲਾ ਝਾੜਦੀ ਨਜ਼ਰ ਆਈ।

ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਠੱਗ ਕੀਤਾ ਕਾਬੂ, ਪੁਲਿਸ ਥਾਣੇ ਪਹੁੰਚੇ ਤਾਂ ਹੱਥ ਲੱਗੀ ਨਿਰਾਸ਼ਾ

ਗੁਰਦਾਸਪੁਰ: ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਵਧੇਰੇ ਤੌਰ 'ਤੇ ਵਿਦੇਸ਼ਾਂ ਵੱਲ ਨੂੰ ਜਾਣ ਦਾ ਰਹਿੰਦਾ ਹੈ। ਇਸ ਦੌਰਾਨ ਨੌਜਵਾਨ ਠੱਗੀ ਦਾ ਸ਼ਿਕਾਰ ਹੁੰਦੇ ਹੋਏ ਕਈ ਟਰੈਵਲ ਏਜੇਂਟਾਂ ਦੇ ਹੱਥੇ ਚੜ੍ਹ ਜਾਂਦੇ ਹਨ। ਉਥੇ ਹੀ ਗੁਰਦਾਸਪੁਰ ’ਚ ਵਿਦੇਸ਼ ਭੇਜਣ ਦੇ ਨਾਮ ’ਤੇ 70 ਦੇ ਕਰੀਬ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੇ ਏਜੰਟ ਨੂੰ ਬੀਤੀ ਰਾਤ ਸਥਾਨਕ ਲੋਕਾਂ ਵੱਲੋਂ ਕਾਬੂ ਕੀਤਾ ਗਿਆ। ਲੋਕਾਂ ਵੱਲੋਂ ਕਾਬੂ ਕੀਤੇ ਏਜੇਂਟ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਸਥਾਨਕ ਪੁਲਿਸ ਨੇ ਮਾਮਲਾ ਸਿਟੀ ਪੁਲਿਸ ਦਾ ਮਾਮਲਾ ਕਹਿ ਕੇ ਪੱਲਾ ਝਾੜ ਲਿਆ। ਜਿਸ ਕਾਰਨ ਸਾਰੀ ਰਾਤ ਨੌਜਵਾਨ ਏਜੰਟ ਨੂੰ ਲੈ ਕੇ ਘੁੰਮਦੇ ਰਹੇ ਅਤੇ ਪ੍ਰੇਸ਼ਾਨ ਹੁੰਦੇ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਵੱਲੋਂ ਕੁਝ ਦਿਨ ਪਹਿਲਾਂ ਗੁਰਦਾਸਪੁਰ ’ਚ ਏਜੰਟ ਦੇ ਦਫਤਰ ਬਾਹਰ ਹੰਗਾਮਾ ਵੀ ਕੀਤਾ ਗਿਆ ਸੀ ਪਰ ਠੱਗ ਏਜੰਟ ਉੱਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਪ੍ਰੇਸ਼ਾਨ ਨੌਜਵਾਨਾਂ ਕੱਲ ਬੀਤੀ ਰਾਤ ਇਸ ਠੱਗ ਏਜੰਟ ਨੂੰ ਕਾਬੂ ਕੀਤਾ ਗਿਆ।

ਪਾਸਪੋਰਟ ਵਾਪਿਸ ਲੈਣ ਲਈ ਮੰਗੇ ਪੈਸੇ : ਇਸ ਸਬੰਧੀ ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਦੱਸਿਆ ਕਿ ਇਸ ਠੱਗ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 70 ਦੇ ਕਰੀਬ ਨੌਜਵਾਨਾਂ ਕੋਲੋਂ ਲੱਖਾ ਰੁਪਏ ਲਏ ਸਨ, ਜਿਸ ਤੋਂ ਬਾਅਦ ਨੌਜਵਾਨਾਂ ਨੂੰ ਝੂਠੇ ਵੀਜ਼ੇ ਅਤੇ ਝੂਠੀਆਂ ਟਿਕਟਾਂ ਦਿੱਤੀਆਂ ਗਈਆਂ । ਇਸ ਸਬੰਧੀ ਪਿਛਲੇ ਦਿਨੀਂ ਨੌਜਵਾਨਾਂ ਵੱਲੋਂ ਗੁਰਦਾਸਪੁਰ ਦੀ ਬਰਾਂਚ ਦੇ ਅੱਗੇ ਹੰਗਾਮਾਂ ਵੀ ਕੀਤਾ ਗਿਆ ਸੀ ,ਪਰ ਕੋਈ ਸੁਣਵਾਈ ਨਹੀਂ ਹੋਈ। ਜਿਸ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਏਜੰਟ ਵੱਲੋਂ ਨੌਜਵਾਨਾਂ ਨੂੰ ਫੋਨ ਕਰਕੇ ਕਿਹਾ ਗਿਆ ਕਿ ਜੇਕਰ ਤੁਸੀਂ ਆਪਣੇ ਪਾਸਪੋਰਟ ਵਾਪਸ ਲੈਣੇ ਹਨ ਤਾਂ ਤਿੰਨ-ਤਿੰਨ ਹਜ਼ਾਰ ਰੁਪਏ ਉਸ ਨੂੰ ਆਨਲਾਈਨ ਭੇਜੋ ਅਤੇ ਆਪਣੇ ਪਾਸਪੋਰਟ ਲੈ ਲਵੋ।

ਇਹ ਵੀ ਪੜ੍ਹੋ : Gold bars Recovered: ਇੰਟਰਨੈਸ਼ਨਲ ਫਲਾਈਟ ਦੇ ਟਾਇਲਟ 'ਚੋਂ 75 ਲੱਖ ਦਾ ਸੋਨਾ ਬਰਾਮਦ, ਜਾਂਚ ਜਾਰੀ

ਪੁਲਿਸ ਨੇ ਮਾਮਲੇ ਤੋਂ ਝਾੜਿਆ ਪੱਲਾ : ਇਸ ਤੋਂ ਬਾਅਦ ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ਵਿਚ ਨੌਜਵਾਨਾਂ ਨੇ ਇਸ ਏਜੰਟ ਨੂੰ ਕਾਬੂ ਕਰ ਲਿਆ ਅਤੇ ਬਾਅਦ ਵਿਚ ਨੌਜਵਾਨਾਂ ਵੱਲੋਂ ਇਸ ਏਜੰਟ ਨੂੰ ਬਰਿਆਰ ਚੌਂਕੀ ਲਿਆਂਦਾ, ਜਿੱਥੇ ਪੁਲਿਸ ਵੱਲੋਂ ਕਹਿ ਦਿੱਤਾ ਗਿਆ ਕਿ ਇਸ ਨੂੰ ਸਿਟੀ ਥਾਣੇ ਲੈ ਜਾਓ। ਬਾਅਦ ਵਿਚ ਨੌਜਵਾਨ ਸਿਟੀ ਥਾਣੇ ਪਹੁੰਚੇ ਤਾਂ ਸਿਟੀ ਥਾਣੇ ਦੀ ਵੀ ਪੁਲਿਸ ਨੇ ਕੋਈ ਵੀ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਕਹਿ ਦਿੱਤਾ ਗਿਆ ਕਿ ਇਹ ਸਾਡੀ ਹੱਦ ਵਿਚ ਨਹੀਂ ਹੈ। ਇਸ ਨੂੰ ਬਰਿਆਰ ਚੌਂਕੀ ਲੈ ਜਾਓ ਅਤੇ ਪੁਲਸ ਵੱਲੋਂ ਨੌਜਵਾਨਾਂ ਦਾ ਕੋਈ ਵੀ ਸਾਥ ਨਹੀਂ ਦਿੱਤਾ ਗਿਆ।

ਨੌਜਵਾਨਾਂ ਨੇ ਧਰਨੇ ਦੇਣ ਦੀ ਦਿੱਤੀ ਚੇਤਾਵਨੀ : ਨੌਜਵਾਨਾਂ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਸਬੰਧੀ ਐੱਸ.ਐੱਸ.ਪੀ ਗੁਰਦਾਸਪੁਰ ਨੂੰ ਫੋਨ ਕੀਤਾ ਤੇ ਉਨ੍ਹਾਂ ਦੇ ਦਫਤਰ ਵਿਚ ਹਾਜ਼ਰ ਮੁਲਾਜ਼ਮ ਵੱਲੋਂ ਵੀ ਕਿਹਾ ਗਿਆ ਕਿ ਸਵੇਰੇ ਕਾਰਵਾਈ ਕੀਤੀ ਜਾਵੇਗੀ। ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਪੁਲਿਸ ਨੇ ਤਾਂ ਕੁਝ ਨਹੀਂ ਕੀਤਾ ਪਰ ਜੇਕਰ ਅਸੀਂ ਇਸ ਏਜੰਟ ਨੂੰ ਕਾਬੂ ਕੀਤਾ ਹੈ ਤਾਂ ਪੁਲਿਸ ਆਪਣੀ ਹਿਰਾਸਤ ਵਿਚ ਨਹੀਂ ਲੈ ਰਹੀ। ਨੌਜਵਾਨਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਸੜਕਾਂ ’ਤੇ ਧਰਨੇ ਲਗਾਉਣ ਲਈ ਮਜਬੂਰ ਹੋਵਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.