ETV Bharat / state

ਕਰਤਾਰਪੁਰ ਲਾਂਘਾ: ਐਸਡੀਐਮ ਨੇ ਕਿਸਾਨਾਂ ਨਾਲ ਕੀਤੀ ਬੈਠਕ

author img

By

Published : Mar 25, 2019, 8:52 PM IST

ਕਰਤਾਰਪੁਰ ਲਾਂਘੇ ਸਬੰਧੀ ਡੇਰਾ ਬਾਬਾ ਨਾਨਕ ਵਿਖੇ ਮੁਆਵਜ਼ੇ ਨੂੰ ਲੈ ਕੇ ਐਸਡੀਐਮ ਅਤੇ ਕਿਸਾਨਾਂ ਵਿਚਕਾਰ ਹੋਈ ਅਹਿਮ ਬੈਠਕ। ਕਿਸਾਨਾਂ ਨੂੰ ਪ੍ਰਤੀ ਏਕੜ 34 ਲੁੱਖ ਰੁਪਏ ਮੁਆਵਜ਼ਾ ਦੇਣ ਦਾ ਲਿਆ ਫ਼ੈਸਲਾ।

ਫ਼ੋਟੋ।

ਡੇਰਾ ਬਾਬਾ ਨਾਨਕ: ਕਰਤਾਰਪੁਰ ਲਾਂਘੇ ਸਬੰਧੀ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਮੁਆਵਜ਼ੇ ਨੂੰ ਲੈ ਕੇ ਐਸਡੀਐਮ ਅਤੇ ਕਿਸਾਨਾਂ ਵਿਚਕਾਰ ਅਹਿਮ ਬੈਠਕ ਹੋਈ।


ਇਸ ਮੀਟਿੰਗ ਵਿੱਚ ਕਿਸਾਨਾਂ ਦੇ ਮੁਆਵਜ਼ੇ ਦੀ ਰਕਮ ਤੈਅ ਕੀਤੀ ਗਈ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਕਰਤਾਰਪੁਰ ਕੌਰੀਡੋਰ ਪ੍ਰੌਜੈਕਟ ਵਿੱਚ ਆਉਂਦੀ ਹੈ ਉਨ੍ਹਾਂ ਨੂੰ ਪ੍ਰਤੀ ਏਕੜ 34 ਲੁੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

ਵੀਡੀਓ।


ਭਾਵੇਂ ਜ਼ਿਆਦਾਤਰ ਕਿਸਾਨਾਂ ਵੱਲੋਂ ਬੈਠਕ ਵਿੱਚ ਸਹਿਮਤੀ ਪ੍ਰਗਟਾਈ ਗਈ ਪਰ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਮੁੱਲ ਘੱਟ ਹੈ ਅਤੇ ਉਹ ਆਪਣੇ ਬਣਦੇ ਹੱਕ ਲਈ ਕਾਨੂੰਨੀ ਲੜਾਈ ਦਾ ਸਹਾਰਾ ਲੈਣਗੇ।


ਉੱਥੇ ਹੀ ਐਸਡੀਐਮ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਕਿਸਾਨਾਂ ਨੂੰ ਪ੍ਰਤੀ ਏਕੜ 34 ਲੱਖ ਰੁਪਏ ਦੇਣ ਦੇ ਨਾਲ-ਨਾਲ ਖੜੀ ਫ਼ਸਲ ਦਾ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ।

Intro:ਐਂਕਰ । ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਅੱਜ ਡੇਰਾ ਬਾਬਾ ਨਾਨਕ ਚ ਐਸ ਡੀ ਐਮ ਅਤੇ ਕਿਸਾਨਾਂ ਦੇ ਵਿਚ ਅੱਜ ਏਹਮ ਮੀਟਿੰਗ ਹੋਈ ।ਇਸ ਮੀਟਿੰਗ ਚ ਅੱਜ ਤਾਏ ਕੀਤਾ ਗਿਆ ਕਿ ਹਰ ਉਸ ਕਿਸਾਨ ਨੂੰ ਕਰੀਬ 34 ਲੱਖ ਰੁਪਈਏ ਪ੍ਰਤੀ ਏਕੜ ਮਿਲਣਗੇ ਜਿਨ੍ਹਾਂ ਦੀ ਜਮੀਨ ਕਰਤਾਰਪੁਰ ਕੋਰੀਡੋਰ ਬਣਾਉਣ ਦੇ ਉਸ ਪ੍ਰੋਜੈਕਟ ਚ ਆਉਂਦੀ ਹੈ । ਓਥੇ ਹੀ ਕਿਸਾਨਾਂ ਨੇ ਭਾਵੇਂ ਜਮੀਨ ਦੇਣ ਦੀ ਸਹਿਮਤੀ ਜਤਾਇ ਏ ਪਰ ਉਹਨਾਂ ਦਾ ਏਹਵੀ ਕਹਿਣਾ ਏ ਕਿ ਜੋ ਮੂਲ ਓਹਨਾ ਦੀ ਖੇਤੀਬਾੜੀ ਦੀ ਜਮੀਨ ਦਾ ਦਿੱਤਾ ਜਾ ਰਿਹਾ ਹੈ ਉਹ ਬਹੁਤ ਘੱਟ ਹੈ ਅਤੇ ਓਹਨਾ ਕਿਹਾ ਕਿ ਉਹ ਭਾਵੇਂ ਇਹ ਕੀਮਤ ਹੁਣ ਲੈ ਰਹੇ ਨੇ ਪਰ ਓਹ ਆਪਣੇ ਬਣਦੇ ਹੱਕ ਲਯੀ ਕਾਨੂੰਨੀ ਲੜਾਈ ਲੜਨਗੇ ।


Body:ਵੀ ਓ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਚ ਕਰਤਾਰਪੁਰ ਕੋਰੀਡੋਰ ਬਨਾਣ ਨੂੰ ਲੈ ਕੇ ਪਿਛਲੇ ਦਿਨੀ ਕਿਸਾਨ ਲੱਖਾਂ ਸਿੰਘ ਵਲੋਂ ਆਪਣੀ 15 ਏਕੜ ਸਰਕਾਰ ਨੂੰ ਬੀਨਾ ਕਿਸੇ ਇਤਰਾਜ ਦੇ ਦਿਤੀ ਸੀ ਅਤੇ ਜ਼ਮੀਨ ਤੇ ਕਰਤਾਰਪੁਰ ਕੋਰੀਡੋਰ ਦਾ ਕੰਮ ਸ਼ੁਰੂ ਹੋ ਗਿਆ ਸੀ ਪਰ ਅਗੇ ਦੀ ਜਮੀਨ ਦੇ ਮਾਲਿਕਾ ਵਲੋਂ ਸਰਕਾਰੀ ਮੁਆਵਜੇ ਦੀ ਰਕਮ ਨੂੰ ਬਹੁਤ ਘੱਟ ਦਸਿਆ ਗਿਆ ਸੀ ਅਤੇ ਆਪਣਾ ਇਤਰਾਜ ਦਾਖਿਲ ਕਰਵਾਇਆ ਸੀ । ਜਿਹਦੇ ਚਲਦੇ ਕੋਰੀਡੋਰ ਦੇ ਰਸਤੇ ਚ ਰੁਕਾਵਟ ਦਿਖਾਇ ਦੇ ਰਹੀ ਸੀ ਪਰ ਅੱਜ ਉਹ ਰੁਕਾਵਟ ਓਦੋਂ ਦੂਰ ਹੋਇ ਜਦੋ ਐਸ ਡੀ ਐਮ ਡੇਰਾ ਬਾਬਾ ਨਾਨਕ ਅਤੇ ਕਿਸਾਨਾਂ ਦੇ ਵਿਚ ਏਹਮ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਮੁਆਵਜੇ ਦੀ ਰਕਮ ਨੂੰ ਲੈ ਕੇ ਆਪਣੀ ਸਹਿਮਤੀ ਜਟਾਇ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੀਟਿੰਗ ਚ ਸਾਨੂ ਸਾਡੀ ਦਾ ਮੁੱਲ ਪ੍ਰਤੀ ਏਕੜ 17 ਲੱਖ ਤੈ ਕੀਤਾ ਹੈ ਅਤੇ ਬਾਕੀ 100% ਕੰਪੋਨੇੰਟ ਲਾ ਕੇ ਮੂਲ ਕਰੀਬ 34 ਲੱਖ ਪ੍ਰਤੀ ਏਕੜ ਮਿਲਣਗੇ ਅਤੇ ਇਸ ਮੂਲ ਤੇ ਸਾਰੇ ਕਿਸਾਨਾ ਨੇ ਸਹਿਮਤੀ ਜਤਾ ਦਿਤੀ ਹੈ ਅਤੇ ਬਾਕੀ ਫ਼ਸਲ ਡੀਆ ਮੁਆਵਜਾ ਕ੍ਰਿਸ਼ੀ ਵਿਭਾਗ ਵਲੋ ਕੀਤੇ ਸਰਵੇ ਦੇ ਮੁਤਾਬਿਕ ਮਿਲ ਜਏਗਾ ।

ਬਾਇਤ : ਕਿਸਾਨ


Conclusion:ਉਥੇ ਹੀ ਐਸ ਡੀ ਐਮ ਡੇਰਾ ਬਾਬਾ ਨਾਨਕ ਨੇ ਆਖਿਆ ਕਿ ਕਰਤਾਰਪੁਰ ਕੋਰੀਡੋਰ ਲਯੀ ਕਿਸਾਨਾਂ ਪਾਸੋਂ ਜੋ ਜਮੀਨ ਲਯੀ ਜਾ ਰਹੀ ਹੈ ਉਸਦਾ ਜੋ ਅਵਾਰਡ ਤਹਿ ਹੋਇਆ ਹੈ ਉਹ ਕਰੀਬ 34 ਲੱਖ ਰੁਪਏ ਪ੍ਰਤੀ ਏਕੜ ਤਹਿ ਹੋਇਆ ਹੈ ਅਤੇ ਕਿਸਾਨਾਂ ਦੀ ਖੜੀ ਫ਼ਸਲ ਅਤੇ ਹੋਰ ਵੀ ਜੋ ਉਹਨਾਂ ਦਾ ਨੁਕਸਾਨ ਹੈ ਉਹ ਵੀ ਉਹਨਾਂ ਕਾਨੂੰਨ ਮੁਤਾਬਿਕ ਦਿੱਤਾ ਜਾਵੇਗਾ ।

ਗੁਰਸਿਮਰਨ ਸਿੰਘ ਐਸ ਡੀ ਐਮ ਡੇਰਾ ਬਾਬਾ ਨਾਨਕ
ETV Bharat Logo

Copyright © 2024 Ushodaya Enterprises Pvt. Ltd., All Rights Reserved.