ETV Bharat / state

ਹਰ ਸਾਲ ਕਰਵਾਏ ਜਾਣਗੇ ਪਸ਼ੂ-ਧਨ ਮੇਲੇ : ਤ੍ਰਿਪਤ ਰਾਜਿੰਦਰ ਬਾਜਵਾ

author img

By

Published : Mar 3, 2020, 8:32 AM IST

ਪੰਜਾਬ ਸਰਕਾਰ ਵੱਲੋਂ ਬਟਾਲਾ ਵਿੱਚ ਕਰਵਾਈ ਗਈ ਪੰਜ ਦਿਨਾਂ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਅਤੇ ਖੇਤੀਬਾੜੀ ਐਕਸਪੋ ਸ਼ਾਨੋ-ਸ਼ੋਕਤ ਨਾਲ ਅੱਜ 5ਵੇਂ ਦਿਨ ਸੰਪੰਨ ਹੋ ਗਈ। 2 ਕਰੋੜ ਤੋਂ ਜ਼ਿਆਦਾ ਦੇ ਇਨਾਮ ਪਸ਼ੂ-ਪਾਲਕਾਂ ਨੂੰ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵੰਡੇ ਗਏ।

Cattle fair will organize every year : tript rajinder Bajwa
ਹਰ ਸਾਲ ਕਰਵਾਏ ਜਾਣਗੇ ਪਸ਼ੂ-ਧਨ ਮੇਲੇ : ਤ੍ਰਿਪਤ ਰਾਜਿੰਦਰ ਬਾਜਵਾ

ਅੰਮ੍ਰਿਤਸਰ : ਬਟਾਲਾ ਵਿੱਚ ਪੰਜਾਬ ਸਰਕਾਰ ਵਲੋਂ ਕਰਵਾਈ ਗਈ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸ਼ਿਰਕਤ ਕੀਤੀ।

ਮੰਤਰੀ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਪੰਜਾਬ ਸਰਕਾਰ ਛੇਤੀ ਹੀ 650 ਡੰਗਰ ਡਾਕਟਰਾਂ ਦੀ ਭਰਤੀ ਕਰਨ ਜਾ ਰਹੀ ਹੈ। ਇਸ ਦਾ ਐਲਾਨ ਮੁੱਖ ਮੰਤਰੀ ਛੇਤੀ ਹੀ ਕਰਨ ਵਾਲੇ ਹਨ।

ਵੇਖੋ ਵੀਡੀਓ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਸ਼ਿਵਸੈਨਾ ਆਗੂ ਦੇ ਕਤਲ ਮਾਮਲੇ ਵਿੱਚ ਪੁਲਿਸ ਕਮਾਂਡੋ ਗ੍ਰਿਫ਼ਤਾਰ

ਉੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ-ਘਰ ਸ਼ਹਿਰ ਬਟਾਲਾ ਦੇ ਵਿਕਾਸ ਲਈ ਬਜਟ ਵਿੱਚ ਕੁੱਝ ਨਾ ਦੇਣ ਉੱਤੇ ਮੰਤਰੀ ਕਿ ਕਿਹਾ ਕਿ ਬਟਾਲਾ ਦੇ ਵਿਕਾਸ ਦੀ ਯੋਜਨਾ ਬਣ ਚੁੱਕੀ ਹੈ ਤੇ ਇਸ ਬਾਰੇ ਛੇਤੀ ਮੁੱਖ ਮੰਤਰੀ ਅਮਰਿੰਦਰ ਸਿੰਘ ਐਲਾਨ ਕਰਨ ਵਾਲੇ ਹਨ।

ਉੱਧਰ ਦਿੱਲੀ ਹਿੰਸਾ ਉੱਤੇ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਨੂੰ ਲੈ ਕੇ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਦੰਗਿਆਂ ਵਿੱਚ ਕਿਸੇ ਵੀ ਧਰਮ ਦੇ ਲੋਕਾਂ ਦੀ ਮੌਤ ਹੋਣਾ ਸਾਰਿਆਂ ਲਈ ਬਦਕਿਸਮਤੀ ਹੈ। ਦਿੱਲੀ ਦੰਗਿਆਂ ਵਿੱਚ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.