ETV Bharat / state

Gurdaspur:ਮ੍ਰਿਤਕ ਦੇ ਪਰਿਵਾਰ ਨੇ ਸਬ ਇੰਸਪੈਕਟਰ ਖਿਲਾਫ਼ ਲਗਾਇਆ ਧਰਨਾ

author img

By

Published : Jul 1, 2021, 10:43 PM IST

Gurdaspur:ਮ੍ਰਿਤਕ ਦੇ ਪਰਿਵਾਰ ਨੇ ਸਬ ਇੰਸਪੈਕਟਰ ਖਿਲਾਫ਼ ਲਗਾਇਆ ਧਰਨਾ
Gurdaspur:ਮ੍ਰਿਤਕ ਦੇ ਪਰਿਵਾਰ ਨੇ ਸਬ ਇੰਸਪੈਕਟਰ ਖਿਲਾਫ਼ ਲਗਾਇਆ ਧਰਨਾ

ਗੁਰਦਾਸਪੁਰ ਦੇ ਪਿੰਡ ਗੋਤ ਪੋਖਰ ਵਿਚ ਮਲਬਾ (Debris) ਹਟਾਉਣ ਲੈ ਕੇ ਲੜਾਈ ਹੋਈ ਜਿਸ ਵਿਚ ਸਬ ਇੰਸਪੈਕਟਰ ਨੇ ਬਜ਼ੁਰਗ ਦਾ ਕਤਲ (Murder) ਕਰ ਦਿੱਤਾ।ਉਧਰ ਪਰਿਵਾਰ ਨੇ ਇਨਸਾਫ਼ ਲਈ ਸੜਕ ਉਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।

ਗੁਰਦਾਸਪੁਰ:ਪਿੰਡ ਗੋਤ ਪੋਖਰ ਵਿਚ ਘਰ ਦਾ ਮਲਬਾ ਹਟਾਉਣ ਲੈ ਕੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਇਸ ਦੌਰਾਨ ਸਬ ਇੰਸਪੈਕਟਰ ਨੇ ਇਕ ਬਜ਼ੁਰਗ ਮਸਤਾਨ ਸਿੰਘ 55 ਸਾਲਾ ਦਾ ਕਤਲ (Murder) ਕਰ ਦਿੱਤਾ।ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਉਤੇ ਨਿਰਪੱਖ ਜਾਂਚ ਨਾ ਕਰਨ ਦੇ ਇਲਜ਼ਾਮ ਲਗਾਏ ਹਨ।ਪਰਿਵਾਰ ਨੇ ਸ੍ਰੀ ਹਰਗੋਬਿੰਦਪੁਰ ਮਾਰਗ ਬੰਦ ਕਰਕੇ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ 302 ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

Gurdaspur:ਮ੍ਰਿਤਕ ਦੇ ਪਰਿਵਾਰ ਨੇ ਸਬ ਇੰਸਪੈਕਟਰ ਖਿਲਾਫ਼ ਲਗਾਇਆ ਧਰਨਾ

ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਉਹ ਆਪਣਾ ਘਰ ਢਾਹ ਰਹੇ ਸੀ ਅਤੇ ਉਸਦਾ ਮਲਬਾ (Debris) ਗਲੀ ਵਿੱਚ ਪਿਆ ਹੋਇਆ ਸੀ।ਇਸ ਦੌਰਾਨ ਗਲੀ ਵਿੱਚ ਪਏ ਮਲਬੇ ਨੂੰ ਲੈ ਕੇ ਮੁਹੱਲੇ ਵਿਚ ਹੀ ਰਹਿੰਦੇ ਸਬ ਇੰਸਪੈਕਟਰ ਲਖਵਿੰਦਰ ਨੇ ਉਹਨਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਮਾਰ ਕੁਟਾਈ ਕੀਤੀ ਜਿਸ ਦੌਰਾਨ ਉਸ ਦੇ ਮੌਤ ਹੋ ਗਈ।ਉਹਨਾਂ ਦਾ ਕਹਿਣਾ ਹੈ ਕਿ ਥਾਣਾ ਤਿਬੜ ਦੀ ਪੁਲਿਸ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਨਹੀਂ ਕਰ ਰਹੀ ਜਿਸ ਕਰਕੇ ਉਹਨਾਂ ਨੇ ਗੁਰਦਾਸਪੁਰ ਤੋਂ ਸ਼੍ਰੀ ਹਰਗੋਬਿੰਦਪੂਰ ਰੋਡ ਨੂੰ ਜਾਮ ਕਰਕੇ ਪੁਲਿਸ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ।ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਪੁਲਿਸ ਅਧਿਕਾਰੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਗੋਤ ਪੋਖਰ ਵਿੱਚ ਘਰ ਦੇ ਮਲਬੇ ਨੂੰ ਲੈਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ। ਇਸ ਝਗੜੇ ਦੌਰਾਨ ਇੱਕ 55 ਸਾਲ ਦੇ ਬਜ਼ੁਰਗ ਮਸਤਾਨਾ ਸਿੰਘ ਦੀ ਮੌਤ ਹੋਈ ਹੈ।ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ

ਇਹ ਵੀ ਪੜੋ:ਬਿਜਲੀ ਸੰਕਟ: ਸਰਕਾਰੀ ਦਫਤਰਾਂ ਨੂੰ ਸਵੇਰੇ 8 ਤੋਂ 2 ਵਜੇ ਤੱਕ ਕੰਮ ਕਰਨ ਦੇ ਹੁਕਮ

ETV Bharat Logo

Copyright © 2024 Ushodaya Enterprises Pvt. Ltd., All Rights Reserved.