ETV Bharat / state

ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਿਰੋਹ ਦਾ ਮੈਬਰ ਗ੍ਰਿਫਤਾਰ, ਕੀਤੇ ਵੱਡੇ ਖੁਲਾਸੇ

author img

By

Published : Dec 27, 2022, 9:03 AM IST

ਗੁਰਦਾਸਪੁਰ ਪੁਲਿਸ ਅਤੇ BSF ਨੇ ਸਾਝੇ ਅਪਰੇਸ਼ਨ ਰਾਹੀ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਂਣ ਵਾਲੇ ਗਿਰੋਹ ਦਾ ਪਰਦਾਫਾਸ ਹੋਇਆ ਹੈ। ਇਸ ਗਿਰੋਹ ਦੇ ਮੈਂਬਰ ਨੂੰ ਡਰੱਗ ਮਨੀ ਸਮੇਤ ਕਾਬੂ (arrested a member of the smuggling gang) ਕੀਤਾ ਹੈ। ਇਹ ਡਰੋਨ ਰਾਹੀ ਪਾਕਿਸਤਾਨ ਤੋਂ ਹੈਰੋਇਨ ਮੰਗਾ ਕੇ ਪਹਿਲਾਂ ਵੀ ਲੋਕਾਂ ਨੂੰ (Heroin ordered from Pakistan through drones) ਵੇਚਦਾ ਸੀ।

Gurdaspur police arrested a member of the smuggling gang
Gurdaspur police arrested a member of the smuggling gang

ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਿਰੋਹ ਦਾ ਮੈਬਰ ਗ੍ਰਿਫਤਾਰ

ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਿਲ ਦੀ ਟੀਮ ਅਤੇ ਗੁਰਦਾਸਪੁਰ ਬੀ.ਐਸ.ਐਫ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋ ਇਕ ਸਾਂਝੇ ਉਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ (Heroin ordered from Pakistan through drones) ਮੰਗਵਾਉਣ ਵਾਲੇ ਤਸਕਰ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕੀਤਾ ਗਿਆ।

ਮੁਲਜ਼ਮਾਂ ਦੀ ਹੋਈ ਪਛਾਣ : ਗੁਰਵਿੰਦਰ ਚੰਦ ਉਰਫ ਕੇਵਰਾ ਪੁੱਤਰ ਸੁੱਚਾ ਚੰਦ ਵਾਸੀ ਸਰਜੇਚੱਕ ਨੂੰ 5 ਲੱਖ 54 ਹਜਾਰ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਪ੍ਰੈਸ ਵਾਰਤਾ ਦੌਰਾਨ ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਗੁਰਵਿੰਦਰ ਚੰਦ ,ਅਜੇ ਮਸੀਹ ਅਤੇ ਮਲਕੀਤ ਸਿੰਘ ਨੂੰ ਦੀ ਪਛਾਣ ਇਸ ਕੇਸ ਵਿੱਚ ਹੋਈ ਹੈ। ਇਹਨਾਂ ਤਿੰਨਾ ਦੇ ਪਾਕਿਸਤਾਨ ਸਮੱਗਲਰਾਂ ਨਾਲ ਸਬੰਧ ਹਨ। ਇਹ ਪਾਕਿਸਤਾਨ ਤੋਂ ਡਰੋਨ ਰਾਂਹੀ ਹੈਰੋਇਨ ਮੰਗਵਾਉਂਦੇ ਸਨ। ਇਹਨਾਂ ਨੇ ਬੀਤੀ 17 ਦਿਸੰਬਰ ਦੀ ਰਾਤ ਨੂੰ ਕੁੱਲ 08 ਕਿੱਲੋਗ੍ਰਾਮ ਹੈਰੋਇਨ ਪਾਕਿਸਤਾਨ ਤੋਂ ਬਿੱਟੂ ਨਾਮ ਦੇ ਸਮੱਗਲਰ ਕੋਲੋਂ ਪਿੰਡ ਲਾਲਪੁਰ ਦੀ ਬੰਬੀ ਤੇ ਡਰੋਨ ਰਾਂਹੀ ਸੁਟਵਾ ਕੇ ਕਿਸੇ ਨਾਮਾਲੂਮ ਵਿਅਕਤੀ ਨੂੰ ਦਿੱਤੀ ਹੈ। ਜਿਹਨਾਂ ਨੂੰ ਇਸ ਕੰਮ ਦੇ ਬਦਲੇ ਪਰ ਪੈਕਟ 2 ਲੱਖ ਰੁਪਏ ਦੇ ਹਿਸਾਬ ਨਾਲ 16 ਲੱਖ ਰੁਪਏ ਮਿਲਣੇ ਸਨ। ਜਿਸ ਵਿਚੋਂ 6 ਲੱਖ ਰੁਪਏ ਮਿਲ ਚੁੱਕੇ ਹਨ।

ਮੁਲਜ਼ਮ ਨੇ ਕੀਤਾ ਅਹਿਮ ਖੁਲਾਸੇ: ਪੁੱਛਗਿੱਛ ਦੌਰਾਨ ਮੁਲਜ਼ਮ ਗੁਰਵਿੰਦਰ ਚੰਦ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹਨਾਂ ਤਿੰਨਾ ਨੇ ਪਾਕਿਸਤਾਨ ਤੋਂ ਹੁਣ ਤੱਕ 14 ਕਿਲੋਗ੍ਰਾਮ ਹੈਰੋਇਨ ਤੇ 12 ਪਿਸਟਲ ਮੰਗਵਾਏ ਸਨ। ਜਿਸ ਸਬੰਧੀ ਉਹਨਾਂ ਉਤੇ ਮੁਕੱਦਮਾ ਦਰਜ ਕਰ ਲਿਆ ਹੈ। ਜਿਸ ਵਿਚ ਪਿਸਟਲ ਦੀ ਬ੍ਰਾਮਦਗੀ ਹੋਈ ਸੀ ਪਰ 14 ਕਿਲੋਗ੍ਰਾਮ ਹੈਰੋਇਨ ਇਹਨਾਂ ਨੇ ਪਾਸਿਕਤਾਨ ਸਮੱਗਲਰ ਬਿੱਟੂ ਦੇ ਕਹਿਣ ਉਤੇ ਕਿਸੇ ਅਣਪਛਾਤੇ ਵਿਅਕਤੀ ਨੂੰ ਦੇ ਦਿੱਤੀ ਸੀ। ਪੁਲਿਸ ਵੱਲੋਂ ਹੁਣ ਬਾਕੀ ਦੋਵੇ ਸਮਗਲਰ ਅਜੇ ਮਸੀਹ ਅਤੇ ਮਲਕੀਤ ਸਿੰਘ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 2 ਜਨਵਰੀ ਤੱਕ ਪੁਲਿਸ ਰਿਮਾਂਡ ਉਤੇ ਗੈਂਗਸਟਰ ਜੱਗੂ ਭਗਵਾਨ ਪੁਰੀਆ

ETV Bharat Logo

Copyright © 2024 Ushodaya Enterprises Pvt. Ltd., All Rights Reserved.