ETV Bharat / state

ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

author img

By

Published : Oct 1, 2019, 10:14 PM IST

ਦਾਣਾ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਇੱਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਗੁਰਦਾਸਪੁਰ ਵਿੱਚ ਮੌਸਮ ਦੇ ਵਿੱਚ ਤਬਦੀਲੀ ਹੋਣ ਕਾਰਨ ਅਤੇ ਬੀਤੇ ਦੋ ਤਿੰਨ ਦਿਨਾਂ ਤੋਂ ਮੀਂਹ ਪੈਣ ਕਾਰਨ ਮੰਡੀਆਂ ਅੰਦਰ ਝੋਨੇ ਦੀ ਫ਼ਸਲ ਨਹੀਂ ਪਹੁੰਚ ਸਕੀ। ਇੱਕਾ ਦੁੱਕਾ ਕਿਸਾਨ ਹੀ ਆਪਣੀ ਫ਼ਸਲ ਲੈ ਕੇ ਦਾਣਾ ਮੰਡੀ ਪਹੁੰਚੇ ਹਨ।

ਗੁਰਦਸਾਪੁਰ: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਦਾਣਾ ਮੰਡੀਆਂ ਵਿੱਚ ਇੱਕ ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖ਼ਰੀਦ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਸੀ। ਇਸ ਸਬੰਧ ਵਿੱਚ ਮੰਡੀਆਂ ਅੰਦਰ ਪ੍ਰਬੰਧ ਵੀ ਮੁਕੰਮਲ ਹੋ ਗਏ ਹਨ।

ਦਾਣਾ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਗੱਲ ਕਰੀਏ ਗੁਰਦਾਸਪੁਰ ਦੀ ਤਾਂ ਮੌਸਮ ਦੇ ਵਿੱਚ ਤਬਦੀਲੀ ਹੋਣ ਕਾਰਨ ਅਤੇ ਬੀਤੇ ਦੋ ਤਿੰਨ ਦਿਨਾਂ ਤੋਂ ਮੀਂਹ ਪੈਣ ਕਾਰਨ ਮੰਡੀਆਂ ਅੰਦਰ ਝੋਨੇ ਦੀ ਫ਼ਸਲ ਨਹੀਂ ਪਹੁੰਚ ਸਕੀ। ਇੱਕਾ ਦੁੱਕਾ ਕਿਸਾਨ ਹੀ ਆਪਣੀ ਫ਼ਸਲ ਲੈ ਕੇ ਦਾਣਾ ਮੰਡੀ ਅੰਦਰ ਪਹੁੰਚੇ ਹਨ।

ਉੱਧਰ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਮੁਤਾਬਕ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਮੰਡੀ ਅੰਦਰ ਪੱਕੀ ਅਤੇ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ।

ਮੌਸਮ ਦੀ ਖਰਾਬੀ ਕਾਰਨ ਫਿਲਹਾਲ ਦਾਣਾ ਮੰਡੀਆਂ ਅੰਦਰ ਝੋਨੇ ਦੀ ਫਸਲ ਦੀ ਆਮਦ ਬਹੁਤ ਘੱਟ ਹੈ, ਜੋ ਇਕ ਦੋ ਕਿਸਾਨ ਗੁਰਦਾਸਪੁਰ ਦਾਣਾ ਮੰਡੀ ਅੰਦਰ ਆਪਣੀ ਫਸਲ ਲੈ ਕੇ ਪਹੁੰਚੇ। ਉਨ੍ਹਾਂ ਮੰਡੀ ਅੰਦਰ ਪ੍ਰਬੰਧਾਂ ਉੱਤੇ ਤਸੱਲੀ ਪ੍ਰਗਟਾਈ।

Intro:ਐਂਕਰ : ਪੰਜਾਬ ਸਰਕਾਰ ਵੱਲੋਂ ਪੰਜਾਬ ਸੂਬੇ ਦੀਆਂ ਦਾਣਾ ਮੰਡੀਆਂ ਅੰਦਰ ਇੱਕ ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਸੀ ਇਸ ਸਬੰਧ ਵਿੱਚ ਮੰਡੀਆਂ ਅੰਦਰ ਪ੍ਰਬੰਧ ਜੋ ਨੇ ਉਹ ਮੁਕੰਮਲ ਕਰ ਲਏ ਜਾਣ ਦੀ ਗੱਲ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ. ਜੇਕਰ ਗੱਲ ਕਰੀਏ ਜ਼ਿਲ੍ਹੇ ਗੁਰਦਾਸਪੁਰ ਦੀ ਤਾਂ ਮੌਸਮ ਦੇ ਵਿੱਚ ਤਬਦੀਲੀ ਹੋਣ ਕਾਰਨ ਅਤੇ ਬੀਤੇ ਦੋ ਤਿੰਨ ਦਿਨਾਂ ਤੋਂ ਬਾਰਿਸ਼ ਹੋਣ ਦੇ ਕਾਰਨ ਮੰਡੀਆਂ ਅੰਦਰ ਝੋਨੇ ਦੀ ਫ਼ਸਲ ਨਹੀਂ ਪਹੁੰਚ ਸਕੀ.Body:ਵਾਇਸ ਓਵਰ : --- ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਅੰਦਰ ਮੌਸਮ ਵਿੱਚ ਖਰਾਬੀ ਹੋਣ ਦੇ ਕਾਰਨ ਝੋਨੇ ਦੀ ਫ਼ਸਲ ਜੋ ਹੈ ਉਹ ਬਹੁਤ ਘੱਟ ਪਹੁੰਚੀ ਹੈ ਇੱਕਾ ਦੁੱਕਾ ਕਿਸਾਨ ਹੀ ਆਪਣੀ ਫ਼ਸਲ ਲੈ ਕੇ ਦਾਣਾ ਮੰਡੀ ਅੰਦਰ ਪਹੁੰਚੇ ਹਨ . ਉਧਰ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਮੁਤਾਬਕ ਪ੍ਰਬੰਧ ਪੂਰੀ ਤਰਾ ਨਾਲ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ. ਓਹਨਾ ਕਿਸਾਨਾਂ ਨੂੰ ਮੰਡੀ ਅੰਦਰ ਪੱਕੀ ਅਤੇ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ.

ਬਾਈਟ:---- ਕੁਲਜੀਤ ਸਿੰਘ (ਸੈਕਟਰੀ ਮਾਰਕੀਟ ਕਮੇਟੀ ਗੁਰਦਾਸਪੁਰ)

ਵਾਈਸਓਵਰ : ਮੌਸਮ ਦੀ ਖਰਾਬੀ ਕਾਰਨ ਫਿਲਹਾਲ ਦਾਣਾ ਮੰਡੀਆਂ ਅੰਦਰ ਝੋਨੇ ਦੀ ਫਸਲ ਦੀ ਆਮਦ ਬਹੁਤ ਘੱਟ ਹੈ. ਜੋ ਇਕ ਦੋ ਕਿਸਾਨ ਗੁਰਦਾਸਪੁਰ ਦਾਣਾ ਮੰਡੀ ਅੰਦਰ ਆਪਣੀ ਫਸਲ ਲੈ ਕੇ ਪਹੁੰਚੇ ਓਹਨਾ ਮੰਡੀ ਅੰਦਰ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ.

ਬਾਈਟ :-- (ਕਿਸਾਨ)Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.