ETV Bharat / state

ਫਲਾਂ ਦੀਆਂ ਦੁਕਾਨਾਂ ਨੂੰ ਲੱਗੀ ਅੱਗ: ਸਮਾਨ ਸੜ ਕੇ ਸੁਆਹ

author img

By

Published : May 19, 2021, 4:39 PM IST

ਗੁਰਦਾਸਪਪੁਰ ਦੇ ਹਲਕਾ ਬਟਾਲਾ ਦੇ ਬੱਸ ਅੱਡੇ ਨਜ਼ਦੀਕ ਤਿੰਨ ਫਲਾਂ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ। ਜਿਸ 'ਚ ਦੁਕਾਨਾਂ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ।

ਫਲਾਂ ਦੀਆਂ ਦੁਕਾਨਾਂ ਨੂੰ ਲੱਗੀ ਅੱਗ: ਸਮਾਨ ਸੜ ਕੇ ਸੁਆਹ
ਫਲਾਂ ਦੀਆਂ ਦੁਕਾਨਾਂ ਨੂੰ ਲੱਗੀ ਅੱਗ: ਸਮਾਨ ਸੜ ਕੇ ਸੁਆਹ

ਗੁਰਦਾਸਪੁਰ: ਬਟਾਲਾ ਬੱਸ ਅੱਡੇ ਨਜ਼ਦੀਕ ਫਲਾਂ ਦੀਆਂ ਤਿੰਨ ਦੁਕਾਨਾਂ ਨੂੰ ਤੜਕਸਾਰ ਅੱਗ ਲੱਗ ਗਈ। ਅੱਗ ਇੰਨ੍ਹੀ ਭਿਅਨਕਰ ਸੀ ਕਿ ਦੁਕਾਨਾਂ 'ਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਅੱਗ 'ਤੇ ਦਮਕਲ ਵਿਭਾਗ ਦੀ ਗੱਡੀ ਨੇ ਇੱਕ ਘੰਟੇ ਦੀ ਮੁਸ਼ਕਤ ਤੋਂ ਬਾਅਦ ਕਾਬੂ ਪਾਇਆ।

ਫਲਾਂ ਦੀਆਂ ਦੁਕਾਨਾਂ ਨੂੰ ਲੱਗੀ ਅੱਗ: ਸਮਾਨ ਸੜ ਕੇ ਸੁਆਹ

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਦਾ ਕਹਿਣਾ ਕਿ ਉਹ ਸਵੇਰ ਸਮੇਂ ਮੰਡੀ ਤੋ ਸਮਾਨ ਲੈ ਲਈ ਗਏ ਸੀ। ਉਨ੍ਹਾਂ ਨੂੰ ਕਿਸੇ ਵਲੋਂ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲੱਗ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਉਹ ਦੁਕਾਨਾਂ 'ਤੇ ਪਹੁੰਚੇ ਤਾਂ ਦੇਖਿਆ ਕਿ ਦਮਕਲ ਵਿਭਾਗ ਦੀ ਗੱਡੀ ਅੱਗ 'ਤੇ ਕਾਬੂ ਪਾ ਰਹੀ ਸੀ। ਉਨ੍ਹਾਂ ਕਿਹਾ ਕਿ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੱਗ ਨਾਲ ਡੇਢ ਲੱਖ ਦੇ ਕਰੀਬ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਪੁਲਿਸ ਦਾ ਕਹਿਣਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਅੱਗ ਲੱਗਣ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਨੌ ਸੈਨਾ ਨੇ ਤੂਫਾਨ 'ਚ ਫਸੇ ongc ਦੇ ਜਹਾਜ ਤੋਂ 14 ਲਾਸ਼ਾਂ ਅਤੇ 184 ਕਰਮਚਾਰੀਆਂ ਨੂੰ ਬਚਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.