ETV Bharat / state

ਸਿੱਖਿਆ ਵਿਭਾਗ ਦੇ ਮੁਲਾਜ਼ਮ ਨੇ ਆਪਣੇ ਹੀ ਵਿਭਾਗ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ

author img

By

Published : Mar 13, 2022, 11:50 AM IST

ਸਰਵ ਸਿੱਖਿਆ ਅਭਿਆਨ (Sarva Shiksha Abhiyan) ਦੇ ਅੰਤਰਗਤ ਵਿਦਿਆਰਥੀਆ (Students) ਵਿੱਚ ਮੁਫ਼ਤ ਵੰਡਣ ਲਈ ਭੇਜੀਆਂ ਗਈਆਂ ਕਿਤਾਬਾਂ ਵਿਦਿਆਰਥੀਆਂ (Students) ਤੱਕ ਨਹੀਂ ਪਹੁੰਚਾਈਆਂ ਗਈਆਂ। ਲੱਖਾਂ ਰੁਪਏ ਦੀਆਂ ਕੀਮਤੀ ਇਹ ਕਿਤਾਬਾਂ ਜਿਸ ਤਰ੍ਹਾਂ ਰੱਦੀ ਵਿੱਚ ਰੁਲਦੀਆਂ ਵੇਖੀਆਂ ਗਈਆਂ, ਉਹ ਨਜ਼ਾਰਾ ਪੰਜਾਬ ਸਰਕਾਰ ਦੀ ਇੱਕ ਵੱਡੀ ਖ਼ਾਮੀ ਦਰਸਉਂਦਾ ਹੈ।

ਸਿੱਖਿਆ ਵਿਭਾਗ ਦੇ ਮੁਲਾਜ਼ਮ ਨੇ ਆਪਣੇ ਹੀ ਵਿਭਾਗ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ
ਸਿੱਖਿਆ ਵਿਭਾਗ ਦੇ ਮੁਲਾਜ਼ਮ ਨੇ ਆਪਣੇ ਹੀ ਵਿਭਾਗ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ

ਗੁਰਦਾਸਪੁਰ: ਸਰਵ ਸਿੱਖਿਆ ਅਭਿਆਨ (Sarva Shiksha Abhiyan) ਦੇ ਅੰਤਰਗਤ ਵਿਦਿਆਰਥੀਆ (Students) ਵਿੱਚ ਮੁਫ਼ਤ ਵੰਡਣ ਲਈ ਭੇਜੀਆਂ ਗਈਆਂ ਕਿਤਾਬਾਂ ਵਿਦਿਆਰਥੀਆਂ (Students) ਤੱਕ ਨਹੀਂ ਪਹੁੰਚਾਈਆਂ ਗਈਆਂ। ਲੱਖਾਂ ਰੁਪਏ ਦੀਆਂ ਕੀਮਤੀ ਇਹ ਕਿਤਾਬਾਂ ਜਿਸ ਤਰ੍ਹਾਂ ਰੱਦੀ ਵਿੱਚ ਰੁਲਦੀਆਂ ਵੇਖੀਆਂ ਗਈਆਂ, ਉਹ ਨਜ਼ਾਰਾ ਪੰਜਾਬ ਸਰਕਾਰ ਦੀ ਇੱਕ ਵੱਡੀ ਖ਼ਾਮੀ ਦਰਸਉਂਦਾ ਹੈ।

ਸਿੱਖਿਆ ਵਿਭਾਗ ਦੇ ਮੁਲਾਜ਼ਮ (Employees of the Department of Education) ਅਤੇ ਗੁਰਦਾਸਪੁਰ ਦੇ ਜ਼ਿਲ੍ਹਾਂ ਗਾਈਡੈਂਸ ਕੌਂਸਲਰ (District Guidance Councilor of Gurdaspur) ਪਰਮਿੰਦਰ ਸਿੰਘ ਸੈਨੀ ਨੇ ਇਸ ਮਸਲੇ ਨੂੰ ਲੈਕੇ ਆਪਣੇ ਹੀ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ।

ਸੈਣੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਪੁਰਾਣੇ ਜ਼ਿਲ੍ਹਾ ਸਿੱਖਿਆ ਦਫ਼ਤਰ (District Education Office) ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਭੇਜੀਆਂ ਕਿਤਾਬਾਂ ਜਿਨ੍ਹਾਂ ਵਿੱਚ ਬੱਚਿਆਂ ਦੀਆਂ ਸਲੇਬਸ ਦੀਆਂ ਕਿਤਾਬਾਂ ਅਤੇ ਧਾਰਮਿਕ ਕਿਤਾਬਾਂ ਵੀ ਹਨ, ਦਾ ਭੰਡਾਰ ਹੈ ਜੋ ਕਿ ਗਲ ਸੜ ਰਹੀਆਂ ਹਨ, ਪਰ ਇਹ ਕਿਤਾਬਾਂ ਵਿਦਿਆਰਥੀਆਂ ਤੱਕ ਨਹੀਂ ਪਹੁੰਚੀਆਂ ਗਈਆਂ। ਜਿਸ ਕਰਕੇ ਪੰਜਾਬ ਸਰਕਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਬੱਚਿਆਂ ਦੇ ਭਵਿੱਖ ਨਾਲ ਵੀ ਖਿਲਵਾੜ ਕੀਤਾ ਗਿਆ ਹੈ।

ਸਿੱਖਿਆ ਵਿਭਾਗ ਦੇ ਮੁਲਾਜ਼ਮ ਨੇ ਆਪਣੇ ਹੀ ਵਿਭਾਗ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਵਾਧੂ ਸਹੂਲਤਾਂ ਦੇਣ ਅਤੇ ਮੁਫ਼ਤ ਸਿੱਖਿਆ ਅਤੇ ਕਿਤਾਬਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀ ਰਹੀ, ਪਰ ਲੱਖਾਂ ਦੀਆਂ ਇਨ੍ਹਾਂ ਕਿਤਾਬਾਂ ਨੂੰ ਹੁਣ ਰੱਦੀ ਵਿੱਚ ਵੇਚਿਆ ਜਾ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਕਾਫ਼ੀ ਮਾਤਰਾ ਵਿੱਚ ਕਿਤਾਬਾਂ ਚੋਰੀ ਵੀ ਹੋ ਰਹੀਆਂ ਹਨ। ਸੈਣੀ ਨੇ ਇਸ ਵਿੱਚ ਕਿਸੇ ਵੱਡੇ ਸਕੈਂਡਲ ਦੀ ਸੰਭਾਵਨਾ ਜਤਾਉਦਿਆ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਉਧਰ ਸਾਡਾ ਪੰਜਾਬ ਫੈਡਰੇਸ਼ਨ ਦੇ ਪ੍ਰਧਾਨ‌ (Sada Punjab Federation President) ਅਤੇ ਨੌਜਵਾਨ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਇਸ ਦੀ ਬਰੀਕੀ ਨਾਲ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਧਿਕਾਰੀਆਂ ਨੇ ਸੋਮਵਾਰ ਤੱਕ ਇਸ ਮਾਮਲੇ ਦੀ ਜਾਂਚ ‌ਦਾ ਕੰਮ ਨਾ ਸ਼ੁਰੂ ਕੀਤਾ ਤਾਂ ਡੀ.ਸੀ. ਦਫ਼ਤਰ ਦੇ ਮੂਹਰੇ ਧਰਨੇ ਦਿੱਤੇ ਜਾਣਗੇ। ਦੂਜੇ ਪਾਸੇ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਜ਼ਿਲ੍ਹੇ ਵਿੱਚ ਨਹੀਂ ਹਨ, ਜ਼ਿਲ੍ਹੇ ਵਿੱਚ ਆਉਣ ਤੋਂ ਬਾਅਦ ਹੀ ਇਸ ਬਾਰੇ ਦੱਸ ਸਕਣਗੇ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ 6 ਮਹੀਨੇ ਦਾ ਦਿੱਤਾ ਅਲਟੀਮੇਟਮ

ETV Bharat Logo

Copyright © 2024 Ushodaya Enterprises Pvt. Ltd., All Rights Reserved.