ETV Bharat / state

ਬਿਆਸ ਵਿਖੇ PM ਦੀ ਫੇਰੀ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਸਬਾ ਵਲਟੋਹਾ ਵਿਖੇ ਸਾੜਿਆ ਮੋਦੀ ਦਾ ਪੁਤਲਾ

author img

By

Published : Nov 5, 2022, 4:11 PM IST

ਬਿਆਸ ਵਿਖੇ PM ਦੀ ਫੇਰੀ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਸਬਾ ਵਲਟੋਹਾ ਵਿਖੇ ਸਾੜਿਆ ਮੋਦੀ ਦਾ ਪੁਤਲਾ
ਬਿਆਸ ਵਿਖੇ PM ਦੀ ਫੇਰੀ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਸਬਾ ਵਲਟੋਹਾ ਵਿਖੇ ਸਾੜਿਆ ਮੋਦੀ ਦਾ ਪੁਤਲਾ

ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਭਾਈ ਝਾੜੂ ਸਾਹਿਬ ਜੀ ਜੋਨ ਵਲਟੋਹਾ ਵਲੋਂ ਦਲਬੀਰ ਸਿੰਘ ਭੂਰਾ ਪੂਰਨ ਸਿੰਘ ਵਰਨਾਲਾ ਡਾ. ਹਰਭਾਲ ਸਿੰਘ ਜੋਧ ਸਿੰਘ ਵਾਲਾ ਦੀ ਅਗਵਾਈ ਹੇਠ ਅੱਡਾ ਵਲਟੋਹਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। (Effigy of Modi burnt at Valtoha)

ਤਰਨਤਰਾਨ: ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਭਾਈ ਝਾੜੂ ਸਾਹਿਬ ਜੀ ਜੋਨ ਵਲਟੋਹਾ ਵਲੋਂ ਦਲਬੀਰ ਸਿੰਘ ਭੂਰਾ ਪੂਰਨ ਸਿੰਘ ਵਰਨਾਲਾ ਡਾ. ਹਰਭਾਲ ਸਿੰਘ ਜੋਧ ਸਿੰਘ ਵਾਲਾ ਦੀ ਅਗਵਾਈ ਹੇਠ ਅੱਡਾ ਵਲਟੋਹਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। (Effigy of Modi burnt at Valtoha)

ਇਸ ਮੌਕੇ 'ਤੇ ਬੋਲਦਿਆਂ ਜੋਨ ਵਲਟੋਹਾ ਦੇ ਪ੍ਰਧਾਨ ਮੇਹਰ ਸਿੰਘ ਤਲਵੰਡੀ, ਦਲਬੀਰ ਸਿੰਘ ਭੂਰਾ ਤੇ ਹਰਪਾਲ ਸਿੰਘ ਨੇ ਕਿਹਾ ਕਿ ਇਤਿਹਾਸਕ ਦਿੱਲੀ ਮੋਰਚੇ ਦੋਰਾਨ 700 ਤੋਂ ਵੱਧ ਸ਼ਹੀਦ ਕਿਸਾਨਾਂ ਦਾ ਕਾਤਲ ਅਤੇ ਕਿਸਾਨ ਮਜ਼ਦੂਰ ਵਿਰੋਧੀ ਕਾਰਪੋਰੇਟ ਨੀਤੀਆਂ ਲਾਗੂ ਕਰਨ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਡੇਰਾ ਬਿਆਸ ਵਿਖੇ ਆ ਰਿਹਾ ਹੈ। ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕਰਦਿਆਂ ਪੰਜਾਬ ਭਰ ਵਿੱਚ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਬਿਆਸ ਵਿਖੇ PM ਦੀ ਫੇਰੀ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਸਬਾ ਵਲਟੋਹਾ ਵਿਖੇ ਸਾੜਿਆ ਮੋਦੀ ਦਾ ਪੁਤਲਾ

ਇਸੇ ਦੌਰਾਨ ਉਨ੍ਹਾਂ ਕਿਹਾ ਕਿ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਨਹੀਂ ਕੀਤਾ ਅਤੇ ਨਾ ਹੀ ਦਿੱਲੀ ਮੋਰਚੇ ਦੋਰਾਨ ਮੰਨੀਆਂ ਮੰਗਾਂ ਲਾਗੂ ਕੀਤੀਆਂ ਹਨ ਅਤੇ ਇਥੋਂ ਤੱਕ ਕਿ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਨਹੀਂ ਕੀਤੀ ਗਈ। ਬਿਜਲੀ ਵੰਡ ਲਾਇਸੈਂਸ ਰੂਲਜ਼ 2022 ਦਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ 23 ਫਸਲਾ ਦੀ ਖਰੀਦ ਦੀ ਗਰੰਟੀ ਦਾ ਕਨੂੰਨ ਬਣਾਇਆ ਜਾਵੇ ਦਿੱਲੀ ਮੋਰਚੇ ਦੋਰਾਨ ਸ਼ਹੀਦ ਮੰਨ ਕੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਇੱਕ ਜੀ ਨੂੰ ਨੋਕਰੀ ਦਿੱਤੀ ਜਾਵੇ ਅਤੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਪਾਏ ਪਰਚੇ ਰੱਦ ਕੀਤੇ ਜਾਣ।

ਇਹ ਵੀ ਪੜ੍ਹੋ: PM ਮੋਦੀ ਦੀ ਪੰਜਾਬ ਫੇਰੀ ਦਾ ਕਿਸਾਨਾਂ ਨੇ ਕੀਤਾ ਵਿਰੋਧ, ਫੂਕਿਆ ਪੁਤਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.