ETV Bharat / state

ਕਾਂਗਰਸ ਦਾ ਪੰਜਾਬ ਮਾਡਲ ਏਜੰਡਾ ਸਪੱਸ਼ਟ : ਸਿੱਧੂ

author img

By

Published : Dec 26, 2021, 6:39 PM IST

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਬਟਾਲਾ ਰੈਲੀ ਸੀ, ਜਿਥੇ ਉਨ੍ਹਾਂ ਅਸ਼ਵਨੀ ਸੇਖੜੀ ਦੇ ਹੱਕ 'ਚ ਪ੍ਰਚਾਰ ਕੀਤਾ। ਉਥੇ ਹੀ ਉਨ੍ਹਾਂ ਪੰਜਾਬ ਮਾਡਲ ਸਬੰਧੀ ਆਪਣਾ ਪੱਖ ਵੀ ਰੱਖਿਆ। ਜਿਸ 'ਚ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪੰਜਾਬ ਮਾਡਲ ਏਜੰਡਾ ਸਪੱਸ਼ਟ ਹੈ।

ਕਾਂਗਰਸ ਦਾ ਪੰਜਾਬ ਮਾਡਲ ਏਜੰਡਾ ਸਪੱਸ਼ਟ : ਸਿੱਧੂ
ਕਾਂਗਰਸ ਦਾ ਪੰਜਾਬ ਮਾਡਲ ਏਜੰਡਾ ਸਪੱਸ਼ਟ : ਸਿੱਧੂ

ਬਟਾਲਾ : ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੀ ਸਿਆਸਤ ਪੁਰੀ ਤਰ੍ਹਾਂ ਗਰਮਾ ਗਈ ਹੈ। ਇਸ ਨੂੰ ਲੈਕੇ ਹਰ ਇੱਕ ਸਿਆਸੀ ਪਾਰਟੀ ਵਲੋਂ ਪੁਰੀ ਤਰ੍ਹਾਂ ਜੋਰ ਲਗਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਬਟਾਲਾ 'ਚ ਅਸ਼ਵਨੀ ਸੇਖੜੀ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ। ਉਥੇ ਹੀ ਉਨ੍ਹਾਂ ਆਪਣੀ ਸ਼ਾਇਰੀ 'ਚ ਤ੍ਰਿਪਿਤ ਰਜਿੰਦਰ ਸਿੰਘ ਬਾਜਵਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੋਈ ਵੀ ਬਾਹਰੋਂ ਉਮੀਦਵਾਰ ਬਟਾਲਾ 'ਚ ਆਉਣ ਨਹੀਂ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਮੀਡੀਆ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਪੰਜਾਬ ਮਾਡਲ ਏਜੰਡਾ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇੱਜ਼ਤ ਦੀ ਰੋਟੀ ਮਿਲੇ, ਉਨ੍ਹਾਂ ਦੀ ਘੱਟ ਰਹੀ ਆਮਦਨ ਅਤੇ ਵੱਧ ਰਹੀ ਲਾਗਤ ਨੂੰ ਨੱਥ ਪਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਮਿਲੇ ਇਸ ਲਈ ਕਾਂਗਰਸ ਪੰਜਾਬ ਮਾਡਲ ਦਾ ਸਪੱਸ਼ਟ ਏਜੰਡਾ ਦੇ ਕੇ ਬੈਠੀ ਹੈ।

  • Politics without agenda is just a pursuit of power !! Punjab Model is roadmap for resseruction of Punjab's Kisani, creating environment to promote entrepreneurship, skill development and bringing back lost industries & forming new industrial clusters in every district of Punjab.

    — Navjot Singh Sidhu (@sherryontopp) December 26, 2021 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਵਲੋਂ ਕਿਸਾਨੀ ਨੂੰ ਉਭਾਰਨ ਦਾ ਏਜੰਡਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਛੋਟੇ ਅਤੇ ਵੱਡੇ ਕਿਸਾਨ ਨੂੰ ਇਕ ਬਰਾਬਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵੇਅਰਹਾਊਸ ਕਾਰਪੋਰੇਸ਼ਨ 'ਚ ਕਿਸਾਨ ਆਪਣੀ ਫਸਲ ਰੱਖ ਸਕਦੇ ਹਨ ਅਤੇ ਜਦ ਮਰਜ਼ੀ ਫਸਲ ਵੇਚ ਸਕਦੇ ਹਨ, ਜਿਸ ਲਈ ਉਨ੍ਹਾਂ ਨੂੰ 80 ਫੀਸਦ ਲੋਨ 'ਤੇ ਪੈਸਾ ਮਿਲੇਗਾ। ਉਨ੍ਹਾਂ ਕਿਹਾ ਕਿ ਦਾਲਾਂ ਅਤੇ ਆਇਲ ਸੀਡ 'ਤੇ ਪੰਜਾਬ ਸਰਕਾਰ ਐਮ.ਐਸ.ਪੀ ਦੇਵੇਗੀ।

ਉਨ੍ਹਾਂ ਨਾਲ ਹੀ ਕਿਹਾ ਕਿ ਬਟਾਲਾ 'ਚ ਪੰਜ ਹਜ਼ਾਰ ਇੰਡਸਟਰੀ ਸੀ ਅਤੇ ਇਕ ਹਜ਼ਾਰ ਫਾਉਂਡਰੀ ਸੀ, ਜੋ ਰਿਵਾਇਵ ਹੋਵੇਗੀ। ਉਸ ਨੂੰ ਪੰਜਾਬ ਸਰਕਾਰ ਰਿਵਾਇਵ ਕਰੇਗੀ ਅਤੇ ਪਾਲਿਸੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਕਿੱਲ ਡਿਵੈਲਪ ਕਰਕੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਦੇ ਬਰਾਬਰ ਖੜਾ ਕਰਾਂਗੇ।

ਇਸ ਦੇ ਨਾਲ ਹੀ ਮੁੱਖ ਮੰਤਰੀ ਦੀ ਚੋਣ ਨੂੰ ਲੈਕੇ ਗੋਲ-ਮੋਲ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਮਾਨਦਾਰ ਮੁੱਖ ਮੰਤਰੀ ਦੀ ਚੋਣ ਕਰਨੀ ਹੈ। ਉਨ੍ਹਾਂ ਕਿਹਾ ਕਿ ਐਮ.ਐਲ.ਏ ਮੁੱਖ ਮੰਤਰੀ ਦੀ ਚੋਣ ਨਹੀਂ ਕਰਨਗੇ, ਸਗੋਂ ਪੰਜਾਬ ਦੇ ਲੋਕ ਮੁੱਖ ਮੰਤਰੀ ਦੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਇਮਾਨਦਾਰ ਸਰਕਾਰ ਦੀ ਚੋਣ ਕਰੇ ਅਤੇ ਮਾਫ਼ੀਆ ਨੂੰ ਖ਼ਤਮ ਕਰੇ।

ਇਹ ਵੀ ਪੜ੍ਹੋ : ਸ਼ਹੀਦੀ ਜੋੜ ਮੇਲ ਮੌਕੇ ਗੁ. ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚੰਨੀ

ਇਸ ਦੇ ਨਾਲ ਹੀ ਪਿਛਲੇ ਦਿਨੀਂ ਜਦੋਂ ਉਨ੍ਹਾਂ ਸੁਲਤਾਨਪੁਰ ਲੋਧੀ ਨਵਤੇਜ ਚੀਮਾ ਦੇ ਹੱਕ 'ਚ ਪ੍ਰਚਾਰ ਕਰਦਿਆਂ ਪੁਲਿਸ ਨੂੰ ਲੈਕੇ ਸ਼ਬਦਾਵਲੀ ਵਰਤਣ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮਹਿਜ ਉਦਾਹਰਨ ਸੀ, ਉਸ ਨੂੰ ਸਿਰਫ਼ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਬਿਕਰਮ ਮਜੀਠੀਆ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬਰਗਾੜੀ ਕੇਸ ਦੀ ਜਾਂਚ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੋ ਗੁਨਾਹਗਾਰ ਹੋਵੇਗਾ ਉਸ ਦੀ ਗ੍ਰਿਫ਼ਤਾਰੀ ਜ਼ਰੂਰ ਹੋਵੇਗੀ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੱਧੂ ਦੀ ਰਿਪੋਰਟ 'ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ 'ਆਪ' 'ਤੇ ਤੰਜ ਕੱਸਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਬਿਕਰਮ ਮਜੀਠੀਆ ਤੋਂ ਮੁਆਫ਼ੀ ਤੱਕ ਮੰਗ ਲਈ।

ਇਸ ਦੇ ਨਾਲ ਹੀ ਚੋਣਾਂ ਨੂੰ ਲੈਕੇ ਸਿੱਧੂ ਨੇ ਕਿਹਾ ਕਿ ਜੋ ਜਿਥੋਂ ਪਹਿਲਾਂ ਚੋਣ ਲੜਿਆ ਹੈ ਤਾਂ ਉਹ ਹੁਣ ਵੀ ਉਥੋਂ ਹੀ ਚੋਣ ਲੜੇਗਾ। ਸਿੱਧੂ ਨੇ ਕਿਹਾ ਕਿ ਆਪਣੀ ਸੀਟ ਛੱਡ ਕੇ ਦੂਜੀ ਸੀਟ 'ਤੇ ਕਿਉਂ ਭੱਜਣ ਦੀ ਲੋੜ ਪਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਪੰਜ ਸਾਲ ਜਿੱਤ ਕੇ ਰਾਜ ਕੀਤਾ ਤਾਂ ਉਸਦਾ ਅਗਲਾ ਫੈਸਲਾ ਪੰਜਾਬ ਦੇ ਲੋਕ ਕਰਨਗੇ।

ਇਹ ਵੀ ਪੜ੍ਹੋ : Punjab Assembly Election 2022: ਹਰੇਕ ਪਾਰਟੀ ਨੂੰ ਮੌੜ ਮੰਡੀ ਸੀਟ ਲਈ ਕਰਨੀ ਹੋਵੇਗੀ ਜੱਦੋ ਜਹਿਦ, ਜਾਣੋ ਸਿਆਸੀ ਹਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.