ETV Bharat / state

ਪੁਲਿਸ ਨੇ ਨਿਹੰਗ ਸਿੰਘਾਂ ਦੇ ਮੋਟਰਸਾਈਕਲ ਦਾ ਕੱਟਿਆ ਚਲਾਨ, ਨਿਹੰਗ ਸਿੰਘਾਂ ਨੇ ਲਗਾਇਆ ਧਰਨਾ, ਪੜ੍ਹੋ ਅੱਗੇ ਕੀ ਹੋਇਆ ?

author img

By

Published : Jun 3, 2023, 2:33 PM IST

Batala police cut motorcycle challan of Nihang Singhs
Batala police cut motorcycle challan of Nihang Singhs

ਬਟਾਲਾ ਪੁਲਿਸ ਨੇ ਨਿਹੰਗ ਸਿੰਘਾਂ ਦੇ ਮੋਟਰਸਾਈਕਲ ਨੂੰ ਰੋਕ ਕੇ ਉਸਦੇ ਕਾਗਜ਼ਾਤ ਚੈੱਕ ਕੀਤੇ ਗਏ ਤਾਂ ਮੌਕੇ ਉੱਤੇ ਡਰਾਈਵਿੰਗ ਲਾਇਸੈਂਸ ਨਾ ਮਿਲਣ ਉੱਤੇ ਉਹਨਾ ਦਾ ਚਲਾਨ ਕੱਟਿਆ ਗਿਆ। ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਬਟਾਲਾ ਦੇ ਗਾਂਧੀ ਚੌਕ ਵਿੱਚ ਧਰਨਾ ਲਗਾ ਲਿਆ, ਕੁੱਝ ਸਮੇਂ ਬਾਅਦ ਹੀ ਦੋਵਾਂ ਧਿਰਾਂ ਵਿੱਚ ਸਹਿਮਤੀ ਹੋ ਗਈ।

ਗੁਰਦਾਸਪੁਰ: ਪੰਜਾਬ ਵਿੱਚ 1 ਜੂਨ ਤੋਂ ਘੱਲੂਘਾਰਾ ਹਫ਼ਤਾ ਸੁਰੂ ਹੁੰਦਿਆ ਹੀ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹਨ। ਇਸੇ ਤਹਿਤ ਹੀ ਬਟਾਲਾ ਟਰੈਫਿਕ ਪੁਲਿਸ ਵਲੋਂ ਮਿਸ਼ਨ ਘੱਲੂਘਾਰਾ ਹਫ਼ਤਾ ਨੂੰ ਲੈ ਕੇ ਬਟਾਲਾ ਵਿੱਚ ਹਰ ਰਾਹਗੀਰ ਨੂੰ ਰੋਕ ਦੇ ਉਸਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਸਨ। ਇਸੇ ਦੌਰਾਨ ਹੀ ਬਟਾਲਾ ਪੁਲਿਸ ਨੇ ਨਿਹੰਗ ਸਿੰਘਾਂ ਦੇ ਮੋਟਰਸਾਈਕਲ ਨੂੰ ਰੋਕ ਕੇ ਉਸਦੇ ਕਾਗਜ਼ਾਤ ਚੈੱਕ ਕੀਤੇ ਗਏ ਤਾਂ ਮੌਕੇ ਉੱਤੇ ਡਰਾਈਵਿੰਗ ਲਾਇਸੈਂਸ ਨਾ ਮਿਲਣ ਉੱਤੇ ਉਹਨਾ ਦਾ ਚਲਾਨ ਕੱਟਿਆ ਗਿਆ। ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਬਟਾਲਾ ਦੇ ਗਾਂਧੀ ਚੌਕ ਵਿੱਚ ਧਰਨਾ ਲਗਾ ਲਿਆ ਕੁੱਝ ਸਮੇਂ ਬਾਅਦ ਹੀ ਦੋਵਾਂ ਧਿਰਾਂ ਵਿੱਚ ਸਹਿਮਤੀ ਹੋ ਗਈ।

ਨਿਹੰਗ ਸਿੰਘਾਂ ਨੇ ਧਰਨਾ ਪ੍ਰਦਰਸ਼ਨ ਕੀਤਾ: ਇਸ ਦੌਰਾਨ ਨਿਹੰਗ ਸਿੰਘ ਸ਼ੇਰ ਸਿੰਘ ਅਤੇ ਉਹਨਾਂ ਦੇ ਸਾਥੀ ਭਾਨ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ, ਜਿਸਦੇ ਚੱਲਦੇ ਪੁਲਿਸ ਨੇ ਉਹਨਾਂ ਦਾ ਚਲਾਨ ਕੱਟ ਦਿੱਤਾ। ਜਿਸ ਦੇ ਰੋਸ ਵਜੋਂ ਸਾਡੇ ਵੱਲੋਂ ਬਟਾਲਾ ਦੇ ਗਾਂਧੀ ਚੌਕ ਵਿਖੇ ਨਿਹੰਗ ਸਿੰਘਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਇਸੇ ਮੋਟਰਸਾਈਕਲ ਨੂੰ ਕੁਝ ਸਮਾਂ ਪਹਿਲਾਂ ਹੀ ਬਟਾਲਾ ਦੀ ਸਿਵਲ ਲਾਇਨ ਥਾਣਾ ਦੀ ਪੁਲਿਸ ਕੋਲੋ ਛੁਡਵਾ ਕੇ ਲਿਆ ਹਾਂ ਅਤੇ ਥਾਣੇ ਤੋਂ ਕੁੱਝ ਹੀ ਫੁੱਟ ਦੀ ਦੂਰੀ ਉੱਤੇ ਪੁਲਿਸ ਨੇ ਦੁਬਾਰਾ ਚਲਾਨ ਕੱਟ ਦਿੱਤਾ।

ਡਰਾਈਵਿੰਗ ਲਾਇਸੈਂਸ ਨਾ ਹੋਣ ਕਰਕੇ ਚਲਾਨ ਕੱਟਿਆ: ਉੱਥੇ ਹੀ ਟਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਓਂਕਾਰ ਸਿੰਘ ਜਿਹਨਾਂ ਵੱਲੋਂ ਚਲਾਨ ਕੱਟਿਆ ਗਿਆ ਸੀ, ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਨਿਹੰਗ ਸਿੰਘਾਂ ਦਾ ਮੋਟਰਸਾਈਕਲ ਰੋਕ ਕੇ ਕਾਗਜ਼ਾਤ ਮੰਗੇ ਗਏ। ਜਿਹਨਾਂ ਕੋਲ ਮੌਕੇ ਉੱਤੇ ਡਰਾਈਵਿੰਗ ਲਾਇਸੈਂਸ ਨਹੀਂ ਮਿਲਿਆ, ਜਿਸ ਕਰਕੇ ਇਹਨਾਂ ਦਾ ਚਲਾਨ ਕੀਤਾ। ਉੱਥੇ ਹੀ ਇਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਸੁਰੂ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਕਾਨੂੰਨ ਅਸੀਂ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.