ETV Bharat / state

ਫ਼ਿਰੋਜ਼ਪੁਰ 'ਚ ਹਾਦਸੇ ਦੌਰਾਨ ਦੋ 2 ਬਜ਼ੁਰਗ ਭਰਾਵਾਂ ਅਤੇ ਛੋਟੀ ਬੱਚੀ ਦੀ ਮੌਤ, ਨਸ਼ਾ ਤਸਕਰਾਂ 'ਤੇ ਕਾਰ ਨਾਲ ਮ੍ਰਿਤਕਾਂ ਨੂੰ ਦਰੜਨ ਦੇ ਇਲਜ਼ਾਮ, ਇੱਕ ਕਾਰ ਸਵਾਰ ਗ੍ਰਿਫ਼ਤਾਰ

author img

By ETV Bharat Punjabi Team

Published : Nov 14, 2023, 11:28 AM IST

Two elderly brothers and little girl on bikes hit by speeding car in Ferozepur, killed
ਫ਼ਿਰੋਜ਼ਪੁਰ 'ਚ ਹਾਦਸੇ ਦੌਰਾਨ ਦੋ 2 ਬਜ਼ੁਰਗ ਭਰਾਵਾਂ ਅਤੇ ਛੋਟੀ ਬੱਚੀ ਦੀ ਮੌਤ,ਨਸ਼ਾ ਤਸਕਰਾਂ ਵੱਲੋਂ ਕਾਰ ਨਾਲ ਮ੍ਰਿਤਕਾਂ ਨੂੰ ਦਰੜਨ ਦੇ ਇਲਜ਼ਾਮ,ਇੱਕ ਕਾਰ ਸਵਾਰ ਗ੍ਰਿਫ਼ਤਾਰ

Three killed in Ferozepur Road Accident: ਫਿਰੋਜ਼ਪੁਰ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ 2 ਬਾਈਕ ਸਵਾਰ ਬਜ਼ੁਰਗ ਭਰਾਵਾਂ ਅਤੇ ਉਨ੍ਹਾਂ ਦੀ ਪੋਤੀ ਨੂੰ ਤੇਜ਼ ਰਫਤਾਰ ਕਾਰ ਨੇ ਦਰੜ ਦਿੱਤਾ। ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦਾ ਪੁਲਿਸ (Ferozepur Police) ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਹੀ ਤੇਜ਼ ਰਫ਼ਤਾਰ ਕਾਰ ਨੇ ਤਿੰਨ ਬੇਕਸੂਰਾਂ ਦੀ ਜਾਨ ਲੈ ਲਈ। ਹਾਲਾਂਕਿ, ਕਾਰ ਸਵਾਰ ਨਸ਼ਾ ਤਸਕਰ ਸਨ ਜਾਂ ਨਹੀਂ ਇਸ ਦੀ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ।

'ਨਸ਼ਾ ਤਸਕਰਾਂ 'ਤੇ ਕਾਰ ਨਾਲ ਮ੍ਰਿਤਕਾਂ ਨੂੰ ਦਰੜਨ ਦੇ ਇਲਜ਼ਾਮ'

ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਉਸ ਸਮੇਂ ਸੁਰਖੀਆਂ ਵਿੱਚ ਆ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਪਿੰਡ ਘੁੱਦੂਵਾਲਾ ਦੇ ਰਹਿਣ ਵਾਲੇ ਦੋ ਬਜ਼ੁਰਗ ਭਰਾਵਾਂ ਅਤੇ ਉਨ੍ਹਾਂ ਦੀ ਪੋਤੀ ਨੂੰ ਬਾਈਕ ਸਮੇਤ ਦਰੜ ਦਿੱਤਾ ਅਤੇ ਇਸ ਦਰਦਨਾਕ ਹਾਦਸੇ ਵਿੱਚ ਤਿੰਨਾਂ ਦੀ ਮੌਤ (Three died in a tragic accident) ਵੀ ਹੋ ਗਈ। ਪੀੜਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਘੁੱਦੂਵਾਲਾ ਦੇ ਰਹਿਣ ਵਾਲੇ ਅਮਰ ਸਿੰਘ ਅਤੇ ਕੁਲਬੀਰ ਸਿੰਘ ਸਕੇ ਭਰਾ ਸਨ। ਇਹ ਦੋਵੇਂ ਆਪਣੀ 7 ਸਾਲਾ ਪੋਤੀ ਨਾਲ ਬਾਈਕ ‘ਤੇ ਮੱਖੂ ਤੋਂ ਪਿੰਡ ਭੱਲੂਵਾਲਾ ਜਾ ਰਹੇ ਸਨ। ਜਿਵੇਂ ਹੀ ਉਹ ਮੱਖੂ ਦੇ ਬਿਜਲੀ ਘਰ ਕੋਲ ਪਹੁੰਚੇ ਤਾਂ ਸੀ.ਆਈ.ਏ ਸਟਾਫ਼ ਦੀ ਟੀਮ ਨਸ਼ਾ ਤਸਕਰਾਂ ਦੀ ਕਾਰ ਦਾ ਪਿੱਛਾ (Car chase of drug traffickers) ਕਰ ਰਹੀ ਸੀ। ਇਸ ਦੌਰਾਨ ਤਸਕਰਾਂ ਦੀ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਅਮਰ ਸਿੰਘ, ਕੁਲਬੀਰ ਸਿੰਘ ਅਤੇ ਸੱਤ ਸਾਲਾ ਨਿਮਰਤ ਕੌਰ ਦੀ ਮੌਤ ਹੋ ਗਈ।

ਕਿਸਾਨ ਆਗੂ ਨੇ ਦੱਸੀ ਕਹਾਣੀ: ਕਿਸਾਨ ਆਗੂ ਪਰਗਟ ਸਿੰਘ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦਾ ਪਿੱਛਾ ਸੀਆਈਏ ਸਟਾਫ ਵੱਲੋਂ (Drug traffickers chased by CIA staff) ਕੀਤਾ ਜਾ ਰਿਹਾ ਸੀ। ਇਸ ਦੌਰਾਨ ਸੀਆਏ ਸਟਾਫ ਅਤੇ ਪੁਲਿਸ ਦੀਆਂ ਟੀਮਾਂ ਤੋਂ ਬਚਣ ਲਈ ਤੇਜ਼ ਰਫ਼ਤਾਰ ਨਾਲ ਗੱਡੀ ਭਜਾ ਰਹੇ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੀ ਪੌਤੀ ਨਿਮਰਤ ਕੌਰ ਨੂੰ ਦਰੜ ਦਿੱਤਾ। ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ (Death of three members of the same family) ਮੌਤ ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ ਹਾਦਸੇ ਮਗਰੋਂ ਇੱਕ ਮੁਲਜ਼ਮ ਕਾਰ ਵਿੱਚੋਂ ਫਰਾਰ ਹੋ ਗਿਆ ਅਤੇ ਦੂਜੇ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਕਿਸਾਨ ਆਗੂ ਮੁਤਾਬਿਕ ਮੁਲਜ਼ਮਾਂ ਦੀ ਗੱਡੀ ਵਿੱਚੋਂ ਲੋਕਾਂ ਨੇ 6 ਪੈਕੇਟ ਹੈਰੋਇਨ ਦੇ ਵੀ ਬਰਾਮਦ ਕੀਤੇ,ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਜ਼ਬਤ ਕਰ ਲਿਆ।


ਕਿਸੇ ਅਧਿਕਾਰੀ ਨੇ ਨਸ਼ਾ ਤਸਕਰਾਂ ਸਬੰਧੀ ਨਹੀਂ ਕੀਤੀ ਪੁਸ਼ਟੀ: ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਲਖਵਿੰਦਰ ਸਿੰਘ ਮੱਖੂ ਵੱਲੋਂ ਦੱਸਿਆ ਗਿਆ ਕਿ (Accident in Ferozepur) ਉਹਨਾਂ ਨੂੰ ਇੱਕ ਹਾਦਸੇ ਦੀ ਖਬਰ ਮਿਲੀ ਅਤੇ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਂ ਉਹਨਾਂ ਨੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਕਾਰ ਚਾਲਕਾਂ ਦੇ ਨਸ਼ਾ ਤਸਕਰ ਹੋਣ ਸਬੰਧੀ ਕਿਸ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਇਸ ਸਬੰਧੀ ਹੁਣ ਤੱਕ ਕਿਸੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.