ETV Bharat / state

ਮੂਸੇਵਾਲਾ ਦੇ ਕਤਲ 'ਚ ਜਿਸ ਕਾਰ ਦੇ ਨੰਬਰ ਪਲੇਟ ਦਾ ਹੋਇਆ ਇਸਤੇਮਾਲ ਉਹ ਸਖ਼ਸ ਆਇਆ ਮੀਡੀਆ ਸਾਹਮਣੇ

author img

By

Published : May 30, 2022, 4:40 PM IST

ਮੂਸੇਵਾਲਾ ਦੇ ਕਤਲ 'ਚ ਜਿਸ ਕਾਰ ਦੇ ਨੰਬਰ ਪਲੇਟ ਦਾ ਹੋਇਆ ਇਸਤੇਮਾਲ ਉਹ ਸਖ਼ਸ ਆਇਆ ਮੀਡੀਆ ਸਾਹਮਣੇ
ਮੂਸੇਵਾਲਾ ਦੇ ਕਤਲ 'ਚ ਜਿਸ ਕਾਰ ਦੇ ਨੰਬਰ ਪਲੇਟ ਦਾ ਹੋਇਆ ਇਸਤੇਮਾਲ ਉਹ ਸਖ਼ਸ ਆਇਆ ਮੀਡੀਆ ਸਾਹਮਣੇਮੂਸੇਵਾਲਾ ਦੇ ਕਤਲ 'ਚ ਜਿਸ ਕਾਰ ਦੇ ਨੰਬਰ ਪਲੇਟ ਦਾ ਹੋਇਆ ਇਸਤੇਮਾਲ ਉਹ ਸਖ਼ਸ ਆਇਆ ਮੀਡੀਆ ਸਾਹਮਣੇ

ਕੱਲ੍ਹ ਮਾਨਸਾ ਦੇ ਪਿੰਡ ਜਵਾਹਰਕੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉੱਥੇ ਦੋ ਗੱਡੀਆਂ ਦੇਖੀਆਂ ਗਈਆਂ ਹਨ। ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਹਮਲਾਵਰਾਂ ਨੇ ਜਾਅਲੀ ਨੰਬਰ ਪਲੇਟਾਂ ਦੀ ਵਰਤੋਂ ਕੀਤੀ ਸੀ।

ਫਿਰੋਜ਼ਪੁਰ: ਕੱਲ੍ਹ ਮਾਨਸਾ ਦੇ ਪਿੰਡ ਜਵਾਹਰਕੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉੱਥੇ ਦੋ ਗੱਡੀਆਂ ਦੇਖੀਆਂ ਗਈਆਂ ਹਨ। ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਹਮਲਾਵਰਾਂ ਨੇ ਜਾਅਲੀ ਨੰਬਰ ਪਲੇਟਾਂ ਦੀ ਵਰਤੋਂ ਕੀਤੀ ਸੀ। ਦੇਖੀਆਂ ਗਈਆਂ ਗੱਡੀਆਂ ਵਿੱਚੋਂ ਇੱਕ ਬੋਲੈਰੋ ਗੱਡੀ ਸੀ, ਜਿਸ ਵਿੱਚ ਫਿਰੋਜ਼ਪੁਰ ਦੀਆਂ ਦੋ ਨੰਬਰ ਪਲੇਟਾਂ ਦੀ ਵਰਤੋਂ ਕੀਤੀ ਗਈ ਸੀ, ਉਹ ਨੰਬਰ ਪਲੇਟਾਂ ਜਾਅਲੀ ਸਨ।

ਮੂਸੇਵਾਲਾ ਦੇ ਕਤਲ 'ਚ ਜਿਸ ਕਾਰ ਦੇ ਨੰਬਰ ਪਲੇਟ ਦਾ ਹੋਇਆ ਇਸਤੇਮਾਲ ਉਹ ਸਖ਼ਸ ਆਇਆ ਮੀਡੀਆ ਸਾਹਮਣੇ
ਪੀ.ਬੀ.05 ਏ.ਪੀ.6114 ਇਹ ਨੰਬਰ ਫਿਰੋਜ਼ਪੁਰ ਦੇ ਕੰਵਰਸ਼ਮਸ਼ੇਰ ਸਿੰਘ ਦਾ ਹੈ, ਜੋ ਸਕਾਰਪੀਓ ਗੱਡੀ 'ਤੇ ਲਗਾਇਆ ਹੋਇਆ ਹੈ। ਉਕਤ ਕੰਵਰਸ਼ਮਸ਼ੇਰ ਸਿੰਘ ਨੇ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਕਿ ਜੋ ਇਹ ਕਾਰ ਮੈਂ ਖਰੀਦੀ ਸੀ ਇਸ 'ਤੇ ਦਿੱਲੀ ਦਾ ਨੰਬਰ ਸੀ ਅਤੇ ਫਿਰ ਮੈਂ ਇਸ ਨੂੰ ਆਪਣੇ ਨਾਮ 'ਤੇ ਰਜਿਸਟਰਡ ਕਰਵਾ ਲਿਆ।

ਇਹ PB05AP6114 ਰਜਿਸਟਰ ਨੰਬਰ ਮੇਰੀ ਕਾਰ ਦਾ ਹੈ। ਜਦੋਂ ਮੂਸੇਵਾਲਾ ਦਾ ਕਤਲ ਹੋਇਆ ਸੀ। ਉਸ ਸਮੇਂ ਤੋਂ ਲੈ ਕੇ ਇਹ ਕਾਰ ਘਰ ਵਿੱਚ ਖੜੀ ਹੈ। ਮੈਂ ਵੀ ਘਰ ਹੀ ਸੀ। ਉਨ੍ਹਾਂ ਕਿਹਾ ਇਹ ਨੰਬਰ ਸਕਾਰਪੀਓ ਕਾਰ ਦਾ ਹੈ ਜੋੇ ਮੈਂ ਆਪਣੀ ਕਾਰ ਵੇਚਣ ਲਈ OLX 'ਤੇ ਪਾਇਆ ਸੀ, ਹੋ ਸਕਦਾ ਹੈ ਕਿ ਘਟਨਾ ਨੂੰ ਅੰਨਜਾਮ ਦੇਣ ਵਾਲਿਆਂ ਨੇ ਇਹ ਨੰਬਰ ਉਥੋਂ ਚੁੱਕਿਆ ਹੋਵੇਗਾ।

ਗੈਂਗਸਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ: ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਪੋਸਟ ਵਿੱਚ ਲਿਖਿਆ ਕਿ ਮੈਂ ਅਤੇ ਮੇਰਾ ਭਰਾ ਗੋਲਡੀ ਬਰਾੜ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਅੱਜ ਲੋਕ ਸਾਨੂੰ ਜੋ ਵੀ ਦੱਸਣ, ਇਸ ਨੇ ਸਾਡੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਮਦਦ ਕੀਤੀ। ਅਸੀਂ ਅੱਜ ਆਪਣੇ ਭਰਾ ਦੇ ਕਤਲ ਦਾ ਬਦਲਾ ਲਿਆ ਹੈ। ਮੈਂ ਸਿੱਧੂ ਨੂੰ ਜੈਪੁਰ ਤੋਂ ਵੀ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਗਲਤ ਕੀਤਾ ਹੈ। ਇਸ ਨੇ ਮੈਨੂੰ ਕਿਹਾ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਤੁਸੀਂ ਜੋ ਕਰ ਸਕਦੇ ਹੋ ਕਰੋ। ਮੈਂ ਹਥਿਆਰ ਵੀ ਲੱਦ ਲਿਆ ਸੀ ਤੇ ਅੱਜ ਅਸੀਂ ਆਪਣੇ ਭਰਾ ਵਿੱਕੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਇਹ ਤਾਂ ਸ਼ੁਰੂਆਤ ਹੈ, ਜੋ ਉਸ ਕਤਲ ਵਿੱਚ ਸ਼ਾਮਲ ਸਨ, ਉਹ ਵੀ ਤਿਆਰ ਰਹਿਣ। ਬਾਕੀ ਮੀਡੀਆ ਜੋ ਕਹਿ ਰਿਹਾ ਹੈ ਕਿ AK-47 ਚਲਾਈ ਗਈ ਹੈ, ਉਹ ਬਿਲਕੁਲ ਗਲਤ ਹੈ। ਜਾਅਲੀ ਖ਼ਬਰਾਂ ਨਾ ਚਲਾਓ। ਅੱਜ ਅਸੀਂ ਸਾਰਿਆਂ ਦੇ ਭਰਮ ਦੂਰ ਕਰ ਦਿੱਤੇ ਹਨ...ਜੈ ਬਲਕਾਰੀ...


ਇਹ ਵੀ ਪੜ੍ਹੋ:- ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਗਰਮਾਇਆ VIP ਸੁਰੱਖਿਆ ਦਾ ਮੁੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.