ETV Bharat / state

ਹੈਰਾਨਕੁੰਨ ! ਪਿਓ ਨੇ ਪੁੱਤ ਨੂੰ ਮਾਰੀ ਗੋਲੀ

author img

By

Published : Aug 21, 2021, 10:51 AM IST

Updated : Aug 21, 2021, 2:30 PM IST

ਜ਼ਿਲ੍ਹੇ ਦੇ ਪਿੰਡ ਰੁਕਣਾ ਬੇਗੁ ਵਿਖੇ ਪਿਓ ਨੇ ਆਪਣੇ ਹੀ ਜਵਾਨ ਪੁੱਤਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਸਾਵਣ ਸਿੰਘ ਪੁੱਤਰ ਬੋਹੜ ਸਿੰਘ ਵਜੋਂ ਹੋਈ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

The father shot his son
The father shot his son

ਫਿਰੋਜ਼ਪੁਰ: ਜ਼ਿਲ੍ਹੇ ਤੋਂ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਰੁਕਣਾ ਬੇਗੁ ਵਿਖੇ ਪਿਓ ਨੇ ਆਪਣੇ ਹੀ ਜਵਾਨ ਪੁੱਤਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

ਇਹ ਵੀ ਪੜੋ: ਰੱਖੜੀ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਦਿੱਤਾ ਇਹ ਵੱਡਾ ਝਟਕਾ

ਮ੍ਰਿਤਕ ਦੀ ਪਛਾਣ ਸਾਵਣ ਸਿੰਘ ਪੁੱਤਰ ਬੋਹੜ ਸਿੰਘ ਵਜੋਂ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ਵਿਚ ਬੋਹੜ ਸਿੰਘ ਨੇ ਆਪਣੇ ਪੁੱਤ ਸਾਵਣ ਸਿੰਘ ਨੂੰ ਗੋਲੀ ਮਾਰੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਓ ਨੇ ਪੁੱਤ ਨੂੰ ਮਾਰੀ ਗੋਲੀ

ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਰਾਤ ਨੂੰ ਕਰੀਬ 9 ਵਜੇ ਦੇ ਕਰੀਬ ਬੋਹੜ ਸਿੰਘ ਨੇ ਆਪਣੀ ਬੰਦੂਕ ਨਾਲ ਗੋਲੀ ਮਾਰ ਦਿੱਤੀ। ਉਹਨਾਂ ਨੇ ਕਿਹਾ ਕਿ ਘਰ ਵਿੱਚ ਘੇਰਲੂ ਲੜਾਈ ਹੁੰਦੀ ਸੀ ਤੇ ਸ਼ਰਾਬ ਪੀਣ ਤੋਂ ਮੁੰਡਾ ਰੋਕਦਾ ਸੀ ਉਸ ਗੱਲ ’ਤੇ ਗੁੱਸਾ ਆਣ ’ਤੇ ਗੋਲੀ ਮਾਰ ਦਿੱਤੀ ਜਿਸ ਨਾਲ ਕਰੀਬ 23 ਸਾਲਾ ਮੁੰਡੇ ਦੀ ਮੌਤ ਹੋ ਗਈ।

ਉੱਥੇ ਹੀ ਪੁਲਿਸ ਵੱਲੋਂ ਮੁੰਡੇ ਦੀ ਮਾਂ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਜਾਂਚ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਪਾਕਿਸਤਾਨ ਤੋਂ ਆਈ 40 ਕਿਲੋ ਹੈਰੋਇਨ ਬਰਾਮਦ

Last Updated :Aug 21, 2021, 2:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.