ETV Bharat / state

ਕੈਬਨਿਟ ਮੰਤਰੀ ਦਾ ਰਿਸ਼ਤੇਦਾਰ ਰਾਸ਼ਟਰੀ ਝੰਡੇ ਅਤੇ ਹੂਟਰ ਵਾਲੀ ਗੱਡੀ ਨਾਲ ਕਾਬੂ

author img

By

Published : Sep 11, 2022, 5:42 PM IST

ਕਾਰ ਤੇ ਰਾਸ਼ਟਰੀ ਫਲੈਗ ਅਤੇ ਹੂਟਰ ਲਗਾਕੇ ਮੰਤਰੀਆਂ ਦੀ ਫਿਲਿੰਗ ਲੈਣ ਵਾਲੇ ਕੈਬਨਿਟ ਮੰਤਰੀ ਦੇ ਕਰੀਬੀ ਇਕ ਵਿਅਕਤੀ ਨੂੰ ਗੁਰੂ ਹਰਸਹਾਏ ਤੋ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ।

Cabinet Minister Fauja Singh Sarari
Cabinet Minister Fauja Singh Sarari

ਫਿਰੋਜ਼ਪੁਰ : ਪੰਜਾਬ ਵਿੱਚੋਂ ਵੀਆਈਪੀ ਕਲਚਰ (VIP culture) ਨੂੰ ਖ਼ਤਮ ਕਰਨ ਦੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਤਹਿਤ ਕਾਰਵਾਈ ਕਰਦਿਆਂ ਗੁਰੂਹਰਸਹਾਏ ਪੁਲਿਸ ਨੇ ਰਾਸ਼ਟਰੀ ਫਲੈਗ (National flag) ਲਗਾਕੇ ਅਤੇ ਆਪਣੀ ਕਾਰ ਤੇ ਹੂਟਰ ਲਗਾਕੇ ਘੁੰਮਣ ਵਾਲੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ (Cabinet Minister Fauja Singh Sarari) ਦੇ ਕਰੀਬੀ ਜੋਨੀ ਕਪੂਰ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ।




Cabinet Minister Fauja Singh Sarari





ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੋਨੀ ਕਪੂਰ ਕਾਨੂੰਨ ਦੀ ਉਲੰਘਣਾ ਕਰਦਾ ਹੋਇਆ ਆਪਣੀ ਕਾਰ ਉੱਪਰ ਰਾਸ਼ਟਰੀ ਫਲੈਗ ਅਤੇ ਹੂਟਰ ਲਗਾਕੇ ਘੁੰਮ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਨਾਕੇਬੰਦੀ ਦੌਰਾਨ ਜੋਨੀ ਕਪੂਰ ਨੂੰ ਰਾਸ਼ਟਰੀ ਫਲੈਗ ਅਤੇ ਹੂਟਰ ਲੱਗੀ ਕਾਰ ਸਮੇਤ ਕਾਬੂ ਕਰ ਲਿਆ।ਡੀਐਸਪੀ ਨੇ ਦੱਸਿਆ ਕਿ ਜੋਨੀ ਕਪੂਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।




ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ VIP ਕਲਚਰ ਦਾ ਵਿਰੋਧ ਕਰਦਾ ਹੈ। ਇਹ ਪਾਰਟੀ VIP ਕਲਚਰ ਖ਼ਤਮ ਕਰਨ ਨੂੰ ਲਾ ਕੇ ਸੱਤਾ ਵਿੱਚ ਆਈ ਸੀ ਪਰ ਹੁਣ ਇਸ ਪਾਰਟੀਆਂ ਦੇ ਵਰਕਰਾਂ ਦੇ ਸਾਹੀ ਠਾਟ ਹਨ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ (Aam Aadmi Party Cabinet Minister Fauja Singh Sarari) ਦੇ ਰਿਸ਼ਤੇਦਾਰ ਨੂੰ ਸ਼ਹਿਰ ਵਿੱਚ ਗੱਡੀ 'ਤੇ ਹੁਟਰ ਲਗਾ ਕੇ ਘੁਮ ਰਹੇ ਨੂੰ ਪੁਲਿਸ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ:- ਹੋਲੀ ਸਿਟੀ ਵਿਚ ਕਤਲ, ਸੁਰੱਖਿਆ ਨੂੰ ਲੈ ਕੇ ਸਥਾਨਕ ਵਾਸੀਆਂ ਨੇ ਕੀਤਾ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.