ETV Bharat / state

ਦੋ ਦਿਨ ਪਹਿਲਾਂ ਹੋਈ ਵਾਇਰਲ ਵੀਡੀਓ ਦਾ ਪੁਲਿਸ ਨੇ ਕੀਤਾ ਪਰਦਾਫਾਸ਼

author img

By

Published : Jun 21, 2021, 5:09 PM IST

ਲੜਕੀ ਅਨੁਸਾਰ ਉਕਤ ਨਿਹੰਗ ਸਿੱਖ ਜਿਸਦਾ ਨਾਮ ਇੰਦਰਜੀਤ ਸਿੰਘ ਹੈ ਨੇ ਚੌਦਾਂ ਸਾਲ ਪਹਿਲਾਂ ਉਸ ਨੂੰ ਗੋਦ ਲਿਆ ਸੀ ਅਤੇ ਹੁਣ ਉਹ ਭੰਗ ਪੀਣ ਦਾ ਆਦੀ ਹੈ ਅਤੇ ਉਹ ਉਸ ਲੜਕੀ ਨਾਲ ਰੋਜ਼ਾਨਾ ਕੁੱਟਮਾਰ ਕਰਦਾ ਹੈ ਇਸ ਲਈ ਉਹ ਆਪਣੀ ਮਰਜ਼ੀ ਨਾਲ ਆਪਣੇ ਤਾਇਆ ਖੁਸ਼ੀ ਰਾਮ ਕੋਲ ਜਲੰਧਰ ਗਈ ਸੀ ਅਤੇ ਹੁਣ ਉਹ ਉੱਥੇ ਹੀ ਰਹਿਣਾ ਚਾਹੁੰਦੀ ਹੈ।

ਦੋ ਦਿਨ ਪਹਿਲਾਂ ਹੋਈ ਵਾਇਰਲ ਵੀਡੀਓ ਦਾ ਪੁਲਿਸ ਨੇ ਕੀਤਾ ਪਰਦਾਫਾਸ਼
ਦੋ ਦਿਨ ਪਹਿਲਾਂ ਹੋਈ ਵਾਇਰਲ ਵੀਡੀਓ ਦਾ ਪੁਲਿਸ ਨੇ ਕੀਤਾ ਪਰਦਾਫਾਸ਼

ਫਿਰੋਜ਼ਪੁਰ:ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮੱਖੂ ਵਿੱਚ ਪਿਛਲੇ ਦੋ ਦਿਨ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਨਿਹੰਗ ਸਿੱਖ ਆਪਣੀ ਮਾਂ ਨਾਲ ਥਾਣਾ ਮੱਖੂ ਦੇ ਬਾਹਰ ਧੁੱਪੇ ਲੇਟਿਆ ਹੋਇਆ ਸੀ ਅਤੇ ਵੀਡੀਓ ਬਣਾਉਣ ਵਾਲਾ ਇਹ ਕਹਿ ਰਿਹਾ ਸੀ ਕਿ ਇਨ੍ਹਾਂ ਦੀ ਲੜਕੀ ਅਗਵਾ ਹੋ ਗਈ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਰੋਸ ਵਜੋਂ ਇਹ ਧੁੱਪੇ ਲੇਟ ਕੇ ਪ੍ਰਦਰਸ਼ਨ ਕਰ ਰਿਹਾ ਹੈ ।ਓਧਰ ਪੁਲਿਸ ਨੇ ਇਸ ਸਭ ਦਾ ਪਰਦਾਫਾਸ਼ ਕਰਦੇ ਹੋਏ ਅਗਵਾ ਹੋਈ ਲੜਕੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਿਸ ਨੇ ਦੱਸਿਆ ਕਿ ਉਹ ਜਲੰਧਰ ਵਿੱਚ ਆਪਣੇ ਤਾਏ ਦੇ ਘਰ ਆਪਣੀ ਮਰਜ਼ੀ ਨਾਲ ਗਈ ਸੀ।

ਦੋ ਦਿਨ ਪਹਿਲਾਂ ਹੋਈ ਵਾਇਰਲ ਵੀਡੀਓ ਦਾ ਪੁਲਿਸ ਨੇ ਕੀਤਾ ਪਰਦਾਫਾਸ਼

ਲੜਕੀ ਅਨੁਸਾਰ ਉਕਤ ਨਿਹੰਗ ਸਿੱਖ ਜਿਸਦਾ ਨਾਮ ਇੰਦਰਜੀਤ ਸਿੰਘ ਹੈ ਨੇ ਚੌਦਾਂ ਸਾਲ ਪਹਿਲਾਂ ਉਸ ਨੂੰ ਗੋਦ ਲਿਆ ਸੀ ਅਤੇ ਹੁਣ ਉਹ ਭੰਗ ਪੀਣ ਦਾ ਆਦੀ ਹੈ ਅਤੇ ਉਹ ਉਸ ਲੜਕੀ ਨਾਲ ਰੋਜ਼ਾਨਾ ਕੁੱਟਮਾਰ ਕਰਦਾ ਹੈ ਇਸ ਲਈ ਉਹ ਆਪਣੀ ਮਰਜ਼ੀ ਨਾਲ ਆਪਣੇ ਤਾਇਆ ਖੁਸ਼ੀ ਰਾਮ ਕੋਲ ਜਲੰਧਰ ਗਈ ਸੀ ਅਤੇ ਹੁਣ ਉਹ ਉੱਥੇ ਹੀ ਰਹਿਣਾ ਚਾਹੁੰਦੀ ਹੈ।

ਲੜਕੀ ਦੇ ਤਾਇਆ ਨੇ ਵੀ ਦੱਸਿਆ ਕਿ ਉਸ ਕੋਲ ਆਪਣੀ ਮਰਜ਼ੀ ਨਾਲ ਆਈ ਹੈ ਅਤੇ ਜਲੰਧਰ ਵਿੱਚ ਸਾਡੇ ਕੋਲ ਰਹਿ ਰਹੀ ਹੈ। ਓਧਰ ਥਾਣਾ ਮੱਖੂ ਦੇ ਐੱਸ ਐੱਚ ਓ ਚਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਇੰਦਰਜੀਤ ਸਿੰਘ ਜੋ ਕਿ ਥਾਣੇ ਦੇ ਬਾਹਰ ਧੁੱਪੇ ਲੇਟ ਕੇ ਪ੍ਰਦਰਸ਼ਨ ਕਰ ਰਿਹਾ ਸੀ। ਸੁੱਖਾ ਪੀਣ ਦਾ ਆਦੀ ਹੈ ਅਤੇ ਉਸ ਤੋਂ ਇਲਾਵਾ ਵੀ ਉਹ ਕਈ ਤਰ੍ਹਾਂ ਦੇ ਡਰਾਮੇ ਕਰ ਰਿਹਾ ਸੀ ਇਸ ਲਈ ਪੁਲਿਸ ਦੁਆਰਾ ਲੜਕੀ ਤੱਕ ਪਹੁੰਚ ਕਰ ਕੇ ਸਾਰਾ ਮਾਮਲਾ ਸਾਫ ਕਰ ਦਿੱਤਾ ਹੈ।

ਇਹ ਵੀ ਪੜ੍ਹੋ:35 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਇੱਕ ਵਿਅਕਤੀ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.