ETV Bharat / state

Pearl scam: ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਦੇ ਜਵਾਈ ਨੂੰ ਅਦਾਲਤ ’ਚ ਕੀਤਾ ਗਿਆ ਪੇਸ਼

author img

By

Published : Jun 1, 2021, 9:12 PM IST

ਸਤਿੰਦਰਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਨ ਮੌਕੇ
ਸਤਿੰਦਰਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਨ ਮੌਕੇ

ਕੁਝ ਸਾਲ ਪਹਿਲਾਂ Pearl scam ਸਾਹਮਣੇ ਆਇਆ ਸੀ, ਜਿਸ ’ਚ ਮੱਧਮ ਵਰਗ ਦੇ ਲੋਕਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ ਸੀ। ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ ਮਾਲਕ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੋ ਹਾਲੇ ਵੀ ਜੇਲ੍ਹ ’ਚ ਹੈ। ਪਰ ਹੁਣ ਉਸ ਦੇ ਜਵਾਈ ਸਤਿੰਦਰਪਾਲ ਸਿੰਘ ਨੂੰ ਧੋਖਾਧੜੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਫਿਰੋਜ਼ਪੁਰ: ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਦੇ ਜਵਾਈ ਸਤਿੰਦਰਪਾਲ ਸਿੰਘ ਨੂੰ ਬੀਤੇ ਦਿਨ ਜ਼ੀਰਾ ਜੁਡੀਸ਼ੀਅਲ ਵਿਚ ਪੇਸ਼ ਕੀਤਾ ਗਿਆ। ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਦਾ ਜਵਾਈ ਸਤਿੰਦਰਪਾਲ ਸਿੰਘ ਜਿਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਜਿਸ ਨੂੰ ਅੱਜ ਜ਼ੀਰਾ ਦੇ ਮਾਣਯੋਗ ਜੱਜ ਸਾਹਿਬ ਅੱਗੇ ਪੇਸ਼ ਕੀਤਾ ਗਿਆ।

ਸਤਿੰਦਰਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਨ ਮੌਕੇ

ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਨੂੰ ਮੁਕਤਸਰ ਜੇਲ੍ਹ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ 2015 ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਰਲ ਕੰਪਨੀ ਵੱਲੋਂ ਬਣਾਈ ਗਈ ਜਾਇਦਾਦ ਜੋ ਕਿ ਗ਼ਰੀਬ ਲੋਕਾਂ ਦੇ ਪੈਸੇ ਨਾਲ ਬਣਾਈ ਗਈ ਸੀ ਨਾਲ ਕੋਈ ਵੀ ਵਿਅਕਤੀ ਛੇੜ ਛਾੜ ਨਹੀਂ ਕਰੇਗਾ।

ਪਰ ਇਸ ਦੇ ਬਾਵਜੂਦ ਸਤਿੰਦਰਪਾਲ ਸਿੰਘ ਦੁਆਰਾ ਗ਼ਲਤ ਪਾਵਰ ਆਫ ਅਟਾਰਨੀ ਬਣਾ ਕੇ ਛੇੜਛਾੜ ਕੀਤੀ ਗਈ ਜਿਸ ਦੇ ਚੱਲਦੇ ਸਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: BABA RAMDEV NEWS: ਬਾਬਾ ਰਾਮਦੇਵ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸ਼ਿਕਾਇਤ

ETV Bharat Logo

Copyright © 2024 Ushodaya Enterprises Pvt. Ltd., All Rights Reserved.