ETV Bharat / state

Terror funding case: ਟੈਰਰ ਫੰਡਿੰਗ ਮਾਮਲੇ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਵਿੱਚ NIA ਵੱਲੋਂ ਛਾਪੇਮਾਰੀ

author img

By

Published : May 17, 2023, 8:49 AM IST

Updated : May 17, 2023, 5:31 PM IST

ਟੈਰਰ ਫੰਡਿੰਗ ਮਾਮਲੇ 'ਚ ਪੰਜਾਬ ਦੇ ਮੋਗਾ ਅਤੇ ਬਠਿੰਡਾ 'ਚ NIA ਦੇ ਛਾਪੇਮਾਰੀ ਜਾਰੀ ਹੈ। NIA ਨੇ ਪੰਜਾਬ 'ਚ ਕਈ ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ। ਹਰਿਆਣਾ 'ਚ ਵੀ NIA ਨੇ ਕੁਝ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।

NIA raids in entire country including Punjab in terror funding case
ਟੈਰਰ ਫੰਡਿੰਗ ਮਾਮਲੇ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਵਿੱਚ NIA ਦੀ ਵੱਡੀ ਕਾਰਵਾਈ, ਕਈ ਥਾਵਾਂ 'ਤੇ ਛਾਪੇਮਾਰੀ

ਟੈਰਰ ਫੰਡਿੰਗ ਮਾਮਲੇ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਵਿੱਚ NIA ਵੱਲੋਂ ਛਾਪੇਮਾਰੀ

ਚੰਡੀਗੜ੍ਹ ਡੈਸਕ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਬੁੱਧਵਾਰ ਸਵੇਰੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਪਤਾ ਲੱਗਾ ਹੈ ਕਿ ਐਨਆਈਏ ਦੀ ਟੀਮ ਨੇ ਮੁੱਦਕੀ, ਤਲਵੰਡੀ ਅਤੇ ਫਿਰੋਜ਼ਪੁਰ ਵਿੱਚ ਤਿੰਨ ਵਿਅਕਤੀਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਬਠਿੰਡਾ ਵਿੱਚ ਵੀ ਜਿਨ੍ਹਾਂ ਘਰਾਂ ਵਿੱਚ ਛਾਪੇ ਮਾਰੇ ਗਏ ਹਨ, ਉਨ੍ਹਾਂ ਵਿੱਚ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਫਿਰੋਜ਼ਪੁਰ ਵਿੱਚ 3 ਥਾਵਾਂ ਉਤੇ ਛਾਪੇਮਾਰੀ : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਨਆਈਏ ਵੱਲੋਂ ਪੰਜਾਬ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਖਾਲਿਸਤਾਨੀ ਅੱਤਵਾਦੀਆਂ ਅਤੇ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ। ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ NIA ਨੇ ਪੰਜਾਬ 'ਚ 65 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ, ਜਿਸ 'ਚ ਜ਼ਿਲ੍ਹਾ ਬਠਿੰਡਾ, ਮੋਗਾ 'ਚ ਛਾਪੇਮਾਰੀ ਜਾਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਐਨਆਈਏ ਟੀਮ ਨੇ ਮੁੱਦਕੀ, ਤਲਵੰਡੀ ਤੇ ਫਿਰੋਜ਼ਪੁਰ ਵਿੱਚ 3 ਸ਼ੱਕੀ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ ਹੈ। ਫਿਲਹਾਲ ਕਿਸੇ ਵੀ ਵਿਅਕਤੀ ਨੂੰ ਹਿਰਾਸਤ 'ਚ ਲਏ ਜਾਣ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ NIA ਦਾ ਸਰਚ ਆਪਰੇਸ਼ਨ ਜਾਰੀ ਹੈ। ਦੱਸ ਦੇਈਏ ਕਿ ਹਰਿਆਣਾ, ਦਿੱਲੀ, ਰਾਜਸਥਾਨ, ਐਨਸੀਆਰ ਅਤੇ ਮੱਧ ਪ੍ਰਦੇਸ਼ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

  1. ਪੁਲਿਸ ਨੇ ਪੰਜਾਬ ਦੀ ਸਭ ਤੋਂ ਵੱਡੀ ਆਨਲਾਈਨ ਠੱਗੀ ਦਾ ਕੀਤਾ ਪਰਦਾਫਾਸ਼, ਕਰੋੜਾਂ ਦੀਆਂ ਗੱਡੀਆਂ, ਨਕਦੀ ਅਤੇ ਸੰਪੱਤੀ ਕੀਤੀ ਜ਼ਬਤ
  2. ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ, ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ 'ਚ ਭਰੇ ਪ੍ਰੋਫਾਰਮੇ ਸੌਂਪੇ ਜਾਣਗੇ ਗਵਰਨਰ ਹੱਥ
  3. ਨੇਤਰਹੀਣਤਾ ਨੂੰ ਪਾਸੇ ਰੱਖ ਕੇ ਬਠਿੰਡਾ ਦੇ ਰਾਜਿੰਦਰ ਮੋਂਗਾ ਨੇ ਤੈਅ ਕੀਤਾ ਕਾਬਿਲੇਤਾਰੀਫ ਸਫਰ, ਪੜ੍ਹੋ ਕਿਵੇਂ ਇਸ ਕਮਜ਼ੋਰੀ ਨੂੰ ਮਾਰੀ ਠੋਕਰ
  • National Investigation Agency (NIA) is conducting searches at more than 100 locations in six states-Haryana, Punjab, Rajasthan, UP, Uttarakhand and MP in terror-narcotics smugglers-gangsters nexus cases. pic.twitter.com/SG4QY0VOEo

    — ANI (@ANI) May 17, 2023 " class="align-text-top noRightClick twitterSection" data=" ">

ਮੋਗਾ ਵਿੱਚ ਵੀ ਕਾਰਵਾਈ : ਐਨਆਈਏ ਦੀ ਟੀਮ ਵੱਲੋਂ ਮੋਗਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਵਿੱਚ ਪੰਜ ਥਾਵਾਂ ਉਤੇ ਛਾਪੇਮਾਰੀ ਹੋਈ ਹੈ। ਐਨਆਈਏ ਦੀ ਟੀਮ ਵੱਲੋਂ ਜਾਂਚ ਜਾਰੀ ਹੈ। ਮੋਗਾ ਜ਼ਿਲ੍ਹੇ ਵਿਚ ਧੂਰਕੋਟ, ਬੱਧਨੀ, ਨਿਧਾ ਵਾਲਾ ਤਲਵੰਡੀ ਅਤੇ ਮੋਗਾ ਦੇ ਰਾਜਿੰਦਰਾ ਇਸਟੇਟ ਵਿੱਚ ਚੱਲ ਰਹੀ ਹੈ। ਇਥੇ ਏਐਨਆਈ ਨੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ਵਿੱਚ ਲਏ ਨੌਜਵਾਨ ਦੇ ਗੁਆਂਢੀ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਦੀ ਅਕਸ ਠੀਕ ਸੀ, ਚਾਹੇ ਉਹ ਨਸ਼ਾ ਕਰਦਾ ਸੀ, ਪਰ ਗੈਂਗਸਟਰਾਂ ਨਾਲ ਸਬੰਧ ਹੋਣਾ ਗੱਲ ਮੰਨਣਯੋਗ ਨਹੀਂ ਹੈ।

ਬਰਨਾਲਾ ਦੇ ਪਿੰਡ ਢਿੱਲਵਾਂ ਵਿੱਚ ਵੀ ਰੇਡ : ਸੂਤਰਾ ਵਲੋਂ ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਨੰਬਰਦਾਰ ਨਿਰਮਲ ਸਿੰਘ ਦੇ ਘਰ ਐਨਆਈਏ ਵੱਲੋਂ ਰੇਡ ਕੀਤੀ ਗਈ ਹੈ। ਸੂਤਰਾਂ ਅਨੁਸਾਰ ਨਿਰਮਲ ਸਿੰਘ ਦੀ ਲੜਕੀ ਕੈਨੇਡਾ ਵਿੱਚ ਰਹਿ ਰਹੀ ਹੈ, ਜਿਸਦੇ ਗੈਂਗਸਟਰ ਗੋਲਡੀ ਬਰਾੜ ਨਾਲ ਲਿੰਕ ਸਾਹਮਣੇ ਆਉਣ ਅਤੇ ਵਿਦੇਸ਼ੀ ਫੰਡਿਗ ਨੂੰ ਲੈ ਕੇ ਐਨਆਈਏ ਵਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ ਐਨਆਈਏ ਦੀ ਟੀਮ ਅਤੇ ਬਰਨਾਲਾ ਪੁਲਿਸ ਦੀਆਂ ਕਈ ਗੱਡੀਆਂ ਪਿੰਡ ਢਿੱਲਵਾਂ ਦੇ ਨਿਰਮਲ ਸਿੰਘ ਦੇ ਘਰ ਬਾਹਰ ਖੜ੍ਹੀਆਂ ਹਨ ਅਤੇ ਐਨਆਈਏ ਟੀਮ ਦੇ ਅਧਿਕਾਰੀ ਘਰ ਦੇ ਅੰਦਰ ਆਪਣੀ ਜਾਂਚ ਕਰ ਰਹੇ ਹਨ।

ਐੱਨਆਈਏ ਵੱਲੋਂ ਬਠਿੰਡਾ ਵਿੱਚ ਛਾਪੇਮਾਰੀ, ਨੌਜਵਾਨ ਹਿਰਾਸਤ ਵਿਚ ਲਿਆ : ਐੱਨਆਈਏ ਨੇ ਅੱਜ ਬਠਿੰਡਾ ਦੀ ਚੰਦਰ ਬਸਤੀ ਵਿੱਚ ਛਾਪਾ ਮਾਰਿਆ, ਜਿਥੋਂ ਖੋਖਰ ਨਾਮਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ। ਹਿਰਾਸਤ ਵਿਚ ਲੈਣ ਪਿੱਛੋਂ ਅਧਿਕਾਰੀ ਖੋਖਰ ਨੂੰ ਥਾਣਾ ਸਿਵਲ ਲਾਈਨ ਲੈ ਗਏ ਹਨ, ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਨੌਜਵਾਨ ਦੇ ਸਬੰਧ ਗੈਂਗਸਟਰਾਂ ਨਾਲ ਹਨ, ਜਿਸ ਕਰਕੇ ਉਸ ਖਿਲਾਫ ਅੱਜ ਐੱਨਆਈਏ ਨੇ ਕਾਰਵਾਈ ਕੀਤੀ ਹੈ। ਮੁੱਢਲੀ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਖੋਖਰ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਅਧਿਕਾਰੀ ਇਸ ਮਾਮਲੇ ਉਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਖੋਖਰ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਸੀ। ਸੂਤਰਾਂ ਨੇ ਦੱਸਿਆ ਹੈ ਕਿ ਖੋਖਰ ਦੀ ਨੇੜਤਾ ਗੈਂਗਸਟਰ ਅਰਸ਼ ਡੱਲਾ ਨਾਲ ਹੈ। ਦੱਸਿਆ ਜਾਂਦਾ ਹੈ ਕਿ ਜਗਰਾਉਂ ਕਤਲ ਕਾਂਡ ਵਿੱਚ ਖੋਖਰ ਨੇ ਮੁਲਜ਼ਮਾਂ ਨੂੰ ਕਾਰਤੂਸ ਮੁਹੱਈਆ ਕਰਵਾਏ ਸਨ।

ਫਿਰੋਜ਼ਪੁਰ ਵਿੱਚ 3 ਥਾਵਾਂ 'ਤੇ ਐੱਨਆਈਏ ਦੀ ਰੇਡ:- ਸਰਹੱਦੀ ਜ਼ਿਲ੍ਹੇ ਦੇ ਵਿੱਚ ਬੁੱਧਵਾਰ ਸਵੇਰੇ ਸਾਢੇ 4 ਵਜੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ ਐੱਨ.ਆਈ.ਏ ਵੱਲੋ 3 ਅਲੱਗ-ਅਲੱਗ ਥਾਵਾਂ ਉੱਤੇ ਛਾਪੇਮਾਰੀ ਕੀਤੀ। ਇਸੇ ਕਾਰਵਾਈ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਵੀ ਐੱਨ.ਆਈ.ਏ ਵੱਲੋਂ ਅਲੱਗ-ਅਲੱਗ ਥਾਵਾਂ ਉੱਤੇ ਗੈਂਗਸਟਰ ਤੇ ਹੋਰ ਗਲਤ ਗਤੀਵਿਧੀਆਂ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ।

ਮੁੱਦਕੀ ਵਿੱਚ ਵੱਖ-ਵੱਖ ਥਾਵਾਂ 'ਤੇ NIA ਦਾ ਛਾਪਾ:- ਇਸ ਮੌਕੇ ਮੁੱਦਕੀ ਵਿੱਚ ਗੁਰਪ੍ਰੀਤ ਸਿੰਘ ਗੈਂਗਸਟਰ ਤਲਵੰਡੀ ਭਾਈ ਕੁਲਵਿੰਦਰ ਸਿੰਘ ਤੇ ਫਿਰੋਜ਼ਪੁਰ ਸਥਿਤ ਬਾਈਪਾਸ ਵਾਲੇ ਚੌਂਕ ਵਿਚ ਮਠਾੜੂ ਕੰਬਾਇਨ ਵਾਲੇ ਉਸਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਉਹਨਾਂ ਤੋਂ ਪੁੱਛਗਿਛ ਕੀਤੀ ਗਈ। ਇਸ ਮੌਕੇ ਐਨ.ਆਈ.ਏ ਟੀਮ ਵੱਲੋਂ ਪੰਜਾਬ ਪੁਲਿਸ ਦਾ ਸਾਥ ਲਿਆ ਗਿਆ। ਉਨ੍ਹਾਂ ਵੱਲੋਂ ਇਹ ਰੇਡ ਸਵੇਰੇ ਸਾਢੇ ਚਾਰ ਵਜੇ ਅਲੱਗ-ਅਲੱਗ ਥਾਵਾਂ ਉੱਤੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਘਰਾਂ ਵਿੱਚ ਦਾਖਲ ਹੋ ਕੇ ਪਰਿਵਾਰ ਵਾਲਿਆਂ ਦੇ ਮੋਬਾਇਲ ਫੋਨ ਆਪਣੇ ਕੋਲ ਜਮ੍ਹਾਂ ਕਰ ਲਏ ਗਏ ਤੇ ਉਹਨਾਂ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕਰਦੇ ਹੋਏ ਘਰ ਦੀ ਤਲਾਸ਼ੀ ਲਈ ਗਈ।

ਕੁਲਵਿੰਦਰ ਸਿੰਘ ਤੋਂ ਪੁੱਛਗਿੱਛ:- ਇਸੇ ਤਰ੍ਹਾਂ ਅੱਜ ਬੁੱਧਵਾਰ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦੇ ਘਰ ਐੱਨ.ਆਈ.ਏ ਵੱਲੋਂ ਰੇਡ ਕੀਤੀ ਤਾਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਨੀਲਾ ਵਿਚ ਰਹਿਣ ਵਾਲਾ ਪਿੰਡ ਬੂਈਆ ਵਾਲਾ ਮਨਪ੍ਰੀਤ ਵੱਲੋਂ ਮੈਨੂੰ ਇਕ ਵਾਰ ਫ਼ੋਨ ਕੀਤਾ ਗਿਆ ਤੇ ਇੱਕ ਵਾਰ ਵਟਸਐਪ ਕਾਲ ਕੀਤੀ ਗਈ। ਉਸ ਵੱਲੋਂ ਮੈਨੂੰ ਕੋਈ ਚੋਰੀ ਦਾ ਮੋਟਰਸਾਈਕਲ ਲੈ ਕੇ ਦੇਣ ਬਾਰੇ ਕਿਹਾ ਗਿਆ ਤਾਂ ਮੈਂ ਉਸਨੂੰ ਜਵਾਬ ਦੇ ਦਿੱਤਾ। ਜਿਸ ਤੋਂ ਬਾਅਦ ਮੈਂ ਉਸ ਦਾ ਮੋਬਾਇਲ ਨੰਬਰ ਬਲੌਕ ਲਿਸਟ ਵਿੱਚ ਪਾ ਦਿੱਤਾ ਤੇ ਉਸ ਤੋਂ ਬਾਅਦ ਅੱਜ ਤੱਕ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ। ਇਸ ਸਭ ਦੀ ਜਾਣਕਾਰੀ ਮੈਂ ਐੱਨ.ਆਈ.ਏ ਅਤੇ ਸੀ.ਆਈ.ਡੀ ਵਿਭਾਗ ਨੂੰ ਦੇ ਚੁੱਕਾ ਹਾਂ, ਪਰ ਫੇਰ ਵੀ ਸਮੇਂ-ਸਮੇਂ ਉੱਤੇ ਸਾਨੂੰ ਤੰਗ ਕੀਤਾ ਜਾਂਦਾ ਹੈ।

ਕੁਲਵਿੰਦਰ ਸਿੰਘ ਦੇ ਪਿਤਾ ਹਾਰਟ ਅਟੈਕ ਦੇ ਮਰੀਜ਼:- ਇਸ ਮੌਕੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਾਰਟ ਅਟੈਕ ਦੇ ਮਰੀਜ਼ ਹਨ। ਕੁਲਵਿੰਦਰ ਸਿੰਘ ਨੇ ਕਿਹਾ ਮੇਰੇ ਪਿਤਾ ਸੀ ਇਕ ਦਮ ਸਵੇਰੇ ਵੱਡੀ ਗਿਣਤੀ ਵਿੱਚ ਫੋਰਸ ਨੂੰ ਦੇਖ ਕੇ ਘਬਰਾ ਗਏ ਤੇ ਘਰ ਦੇ ਛੋਟੇ ਬੱਚੇ ਵੀ ਪੁਲਿਸ ਫੋਰਸ ਨੂੰ ਦੇਖ ਕੇ ਘਬਰਾ ਗਏ। ਇਸ ਮੌਕੇ ਕੁਲਵਿੰਦਰ ਸਿੰਘ ਵੱਲੋਂ ਐਨਆਈਏ ਨੂੰ ਅਪੀਲ ਕੀਤੀ ਗਈ ਕਿ ਉਸ ਦਾ ਕਿਸੇ ਵੀ ਮਾਮਲੇ ਵਿਚ ਕੋਈ ਦਖਲ-ਅੰਦਾਜ਼ੀ ਨਹੀਂ ਹੈ ਅਤੇ ਉਸ ਨੂੰ ਇਸ ਮਾਮਲੇ ਤੋਂ ਦੂਰ ਹੀ ਰੱਖਿਆ ਜਾਵੇ।


ਕਿੱਥੇ ਅਤੇ ਕਿੰਨੇ ਟਿਕਾਣਿਆਂ 'ਤੇ NIA ਨੇ ਕੀਤੀ ਛਾਪੇਮਾਰੀ ?

ਦਿੱਲੀ-ਐਨਸੀਆਰ : 32 ਥਾਵਾਂ 'ਤੇ NIA ਦੀ ਛਾਪੇਮਾਰੀ ਜਾਰੀ।

ਪੰਜਾਬ-ਚੰਡੀਗੜ੍ਹ : 65 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ।

ਉੱਤਰ ਪ੍ਰਦੇਸ਼: ਪ੍ਰਤਾਪਗੜ੍ਹ, ਬਰੇਲੀ ਅਤੇ ਲਖੀਮਪੁਰ ਵਿੱਚ ਛਾਪੇਮਾਰੀ ਕੀਤੀ ਗਈ ਹੈ।

ਰਾਜਸਥਾਨ : NIA ਨੇ 18 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।

ਮੱਧ ਪ੍ਰਦੇਸ਼ : NIA 2 ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।

Last Updated : May 17, 2023, 5:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.