ETV Bharat / state

‘ਕੈਪਟਨ ਅਮਰਿੰਦਰ ਸਿੰਘ ਭਾਜਪਾ ਤੇ ਅਕਾਲੀਆ ਨਾਲ ਨਿਭਾਉਂਦੇ ਰਹੇ ਦੋਸਤੀ’

author img

By

Published : Nov 4, 2021, 9:00 AM IST

ਸਕੂਲ ‘ਚ ਓਪਨ ਜਿੰਮ ਪਾਰਕ ਲੈਬ ਤੇ ਲਾਇਬ੍ਰੇਰੀ ਦਾ ਸਿੱਖਿਆ ਮੰਤਰੀ ਵੱਲੋਂ ਉਦਘਾਟਨ
ਸਕੂਲ ‘ਚ ਓਪਨ ਜਿੰਮ ਪਾਰਕ ਲੈਬ ਤੇ ਲਾਇਬ੍ਰੇਰੀ ਦਾ ਸਿੱਖਿਆ ਮੰਤਰੀ ਵੱਲੋਂ ਉਦਘਾਟਨ

ਜ਼ੀਰਾ ਦੇ ਗੁਰਦਾਸਰਾਮ ਕੰਨਿਆ ਸਮਾਰਟ ਸਕੂਲ (Gurdasram Girls Smart School) ਵਿੱਚ ਓਪਲ ਜਿੰਮ ਪਾਰਕ ਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਉਨ੍ਹਾਂ ਦੇ ਸਟਾਫ ਦੀ ਮਿਹਨਤ ਸਦਕਾ ਸਕੂਲ ਨੂੰ ਪੰਜਾਬ ਭਰ ਵਿੱਚ ਨਾਮਵਰ ਸਕੂਲ (School) ਦਾ ਅਹੁਦਾ ਦਿਵਾਇਆ ਗਿਆ ਹੈ।

ਫ਼ਿਰੋਜ਼ਪੁਰ: ਪੰਜਾਬ ਸਰਕਾਰ (Government of Punjab) ਦੇ ਨਵੇਂ ਮੰਤਰੀ ਲਗਾਤਾਰ ਪੰਜਾਬ ਦੇ ਦੌਰੇ ‘ਤੇ ਸਰਗਰਮ ਨਜ਼ਰ ਆ ਰਹੇ ਹਨ। ਇੱਕ ਪਾਸੇ ਜਿੱਥੇ ਨਵੇਂ ਟਰਾਂਪੋਰਟ ਮੰਤਰੀ (Minister of Transport) ਵੱਲੋਂ ਨਾਜਾਇਜ਼ ਬੱਸਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਨਵੇਂ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ (Education and Sports Minister Pargat Singh) ਵੀ ਲਗਾਤਾਰ ਸਿੱਖਿਆ ਅਤੇ ਖੇਡਾ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਲਗਾਤਾਰ ਸਕੂਲਾਂ ਤੇ ਖੇਡ ਸਟੇਡੀਅਮ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਜ਼ੀਰਾ ਦੇ ਗੁਰਦਾਸਰਾਮ ਕੰਨਿਆ ਸਮਾਰਟ ਸਕੂਲ (Gurdasram Girls Smart School) ਵਿੱਚ ਓਪਲ ਜਿੰਮ ਪਾਰਕ ਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਉਨ੍ਹਾਂ ਦੇ ਸਟਾਫ ਦੀ ਮਿਹਨਤ ਸਦਕਾ ਸਕੂਲ ਨੂੰ ਪੰਜਾਬ ਭਰ ਵਿੱਚ ਨਾਮਵਰ ਸਕੂਲ (School) ਦਾ ਅਹੁਦਾ ਦਿਵਾਇਆ ਗਿਆ ਹੈ।

ਇਸ ਮੌਕੇ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ (MLA Kulbir Singh Zira) ਵੀ ਮੌਜੂਦ ਸਨ। ਇਸ ਮੌਕੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਇਨ੍ਹਾਂ ਬੱਚਿਆ ਦੇ ਭਵਿੱਖ ਬਾਰੇ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਇਹ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨਗੇ ਤਾਂ ਹੀ ਪੰਜਾਬ ਦਾ ਭਵਿੱਖ ਸੁਨੇਹਰੀ ਹੱਥਾਂ ਵਿੱਚ ਸੁਰੱਖਿਅਤ ਹੋਵੇਗਾ।

ਸਕੂਲ ‘ਚ ਓਪਨ ਜਿੰਮ ਪਾਰਕ ਲੈਬ ਤੇ ਲਾਇਬ੍ਰੇਰੀ ਦਾ ਸਿੱਖਿਆ ਮੰਤਰੀ ਵੱਲੋਂ ਉਦਘਾਟਨ

ਇਸ ਮੌਕੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ‘ਤੇ ਵੀ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 3 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ (Badal family) ਦੇ ਦੋਸਤਾਨੇ ਬੀਜੇਪੀ (BJP) ਨਾਲ ਕਹਿੰਦਾ ਆ ਰਿਹਾ ਸੀ ਉਹ ਅੱਜ ਸਾਰਿਆ ਦੇ ਸਾਹਮਣੇ ਆ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ (Badal family) ਨੇ ਕਦੇ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਕੰਮ ਨਹੀਂ ਕੀਤਾ ਸਗੋਂ ਇਨ੍ਹਾਂ ਦੋਵਾਂ ਪਰਿਵਾਰਾਂ ਨੇ ਹਮੇਸ਼ਾ ਹੀ ਆਪਣੇ ਨਿੱਜੀ ਕੰਮਾਂ ਨੂੰ ਪਹਿਲਾਂ ਦੇ ਆਧਾਰ ‘ਤੇ ਕੀਤਾ ਹੈ। ਜਿਸ ਕਰਕੇ ਅੱਜ ਪੰਜਾਬ ਦਾ ਹਰ ਵਿਭਾਗ ਘਾਟੇ ਵਿੱਚ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਰਿਵਾਰਾਂ ਨੇ ਪੰਜਾਬ ਵਿੱਚ ਸਰਕਾਰੀ ਟਾਂਚੇ ਨੂੰ ਫੇਲ੍ਹ ਕਰਕੇ ਆਪਣੇ ਨਿੱਜੀ ਕਾਰੋਬਾਰ ਖੜ੍ਹੇ ਕੀਤੇ ਹਨ। ਜਿਸ ਨਾਲ ਪੰਜਾਬ ਦੇ ਨੌਜਵਾਨਾਂ ਤੋਂ ਰੁਜ਼ਗਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜੇਕਰ ਪੰਜਾਬ ਦੇ ਨੌਜਵਾਨ ਪੰਜਾਬ ਦੀ ਧਰਤੀ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਤਾਂ ਉਸ ਲਈ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ (Badal family) ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ:ਮਾਈਨਿੰਗ ‘ਤੇ ਅਕਾਲੀ ਦਲ ਨੇ ਕੈਪਟਨ ਨੂੰ ਘੇਰਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.