ETV Bharat / state

'ਰੈਲੀ ਨੂੰ ਫੇਲ੍ਹ ਕਰਨ 'ਚ ਸਰਕਾਰ ਤੇ ਪੁਲਿਸ ਦਾ ਲੱਗਿਆ ਸੀ ਪੂਰਾ ਜ਼ੋਰ'

author img

By

Published : Jan 5, 2022, 10:35 PM IST

ਫਿਰੋਜ਼ਪੁਰ ਤੋਂ ਭਾਜਪਾ ਆਗੂ (BJP leader) ਐਡਵੋਕੇਟ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਫੇਲ੍ਹ ਕਰਨ ਵਾਸਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਸਭ ਤੋਂ ਵੱਡਾ ਰੋਲ (biggest role of the police) ਹੈ।

'ਰੈਲੀ ਨੂੰ ਫੇਲ ਕਰਨ 'ਚ ਸਰਕਾਰ ਤੇ ਪੁਲਿਸ ਦਾ ਲੱਗਿਆ ਸੀ ਪੂਰਾ ਜ਼ੋਰ'
'ਰੈਲੀ ਨੂੰ ਫੇਲ ਕਰਨ 'ਚ ਸਰਕਾਰ ਤੇ ਪੁਲਿਸ ਦਾ ਲੱਗਿਆ ਸੀ ਪੂਰਾ ਜ਼ੋਰ'

ਫਿਰੋਜ਼ਪੁਰ:ਪ੍ਰਧਾਨ ਮੰਤਰੀ ਦੀ ਰੈਲੀ ਨੂੰ ਫੇਲ੍ਹ ਕਰਨ ਵਾਸਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਸਭ ਤੋਂ ਵੱਡਾ ਰੋਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਭਾਜਪਾ ਆਗੂ ਐਡਵੋਕੇਟ ਮਨਜੀਤ ਸਿੰਘ ਰਾਏ (Advocate Manjit Singh Rai) ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੀ ਧਰਤੀ ਤੇ ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਵੱਲੋਂ ਰੈਲੀ ਰੱਖੀ ਗਈ ਸੀ ਉਸ ਵਿਚ ਪਹੁੰਚ ਰਹੇ ਲੋਕਾਂ ਨੂੰ ਰਸਤੇ ਵਿੱਚ ਹੀ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਅਤੇ ਕਿਸਾਨਾਂ ਦੇ ਰੂਪ ਵਿਚ ਕਾਂਗਰਸੀ ਗੁੰਡਿਆਂ ਵੱਲੋਂ ਰਸਤੇ ਵਿੱਚ ਹੀ ਰੋਕ ਲਿਆ ਗਿਆ ਅਤੇ ਰੈਲੀ ਦੇ ਮੈਦਾਨ ਤੱਕ ਨਹੀਂ ਪਹੁੰਚਣ ਦਿੱਤਾ ਗਿਆ।

'ਰੈਲੀ ਨੂੰ ਫੇਲ ਕਰਨ 'ਚ ਸਰਕਾਰ ਤੇ ਪੁਲਿਸ ਦਾ ਲੱਗਿਆ ਸੀ ਪੂਰਾ ਜ਼ੋਰ'

ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਦ ਕਿ ਪ੍ਰਧਾਨ ਮੰਤਰੀ ਵੱਲੋਂ ਪੂਰੇ ਪੰਜਾਬ ਨੂੰ 42 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਤੋਹਫ਼ੇ ਦੇ ਕੇ ਜਾਣੇ ਸੀ। ਜਿਸ ਵਿਚ ਫਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ ਪਰ ਇਸ ਨੂੰ ਪੰਜਾਬ ਸਰਕਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵੱਲੋਂ ਕਾਮਯਾਬ ਨਹੀਂ ਹੋਣ ਦਿੱਤਾ ਗਿਆ।

ਉਨ੍ਹਾਂ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੌਸਮ ਦੇ ਖ਼ਰਾਬ ਹੋਣ ਦੇ ਕਾਰਨ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਰੈਲੀ ਵਿਚ ਪਹੁੰਚ ਰਹੇ ਸਨ ਅਤੇ ਆਪਣੇ ਚਹੇਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਸ਼ਨ ਨੂੰ ਸੁਣਨਾ ਚਾਹੁੰਦੇ ਸਨ।

ਇਹ ਵੀ ਪੜੋ:ਅਜਨਾਲਾ 'ਚ ਬੇਅਦਬੀ ਦੀ ਕੋਸ਼ਿਸ਼, ਨੌਜਵਾਨ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.