ETV Bharat / state

ਸਤਲੁਜ ਦਾ ਜਲ ਪੱਧਰ ਵਧਣ ਕਾਰਨ ਫੌਜ ਦੇ ਬੰਕਰ ਰੁੜੇ, ਬੰਨ੍ਹ ਟੁੱਟਣ ਦਾ ਵੀ ਖ਼ਤਰਾ

author img

By

Published : Aug 24, 2019, 7:42 PM IST

ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਫ਼ਿਰੋਜਪੁਰ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਪਾਣੀ ਆ ਗਿਆ ਹੈ। ਬੀ.ਐਸ.ਐਫ਼ ਦੀ ਕੰਡਿਆਲੀ ਤਾਰ ਅਤੇ ਟਾਵਰ ਵੀ ਪਾਣੀ ਵਿੱਚ ਡੁੱਬ ਗਏ ਹਨ। ਉੱਥੇ ਦੂਜੇ ਪਾਸੇ ਕਿਸੇ ਵੀ ਸਮੇ ਪਿੰਡ ਟਿੱਢੀ ਵਾਲਾ ਦਾ ਬੰਨ੍ਹ ਵੀ ਟੁੱਟ ਸਕਦਾ ਹੈ।

ਸਰਹਦੀ ਇਲਾਕੇ ਵਿੱਚ ਹੜ੍ਹ ਕਾਰਨ ਲੋਕਾਂ ਵਿੱਚ ਡਰ ਦਾ ਮਾਹੋਲ

ਫ਼ਿਰੋਜਪੁਰ: ਪੰਜਾਬ ਵਿੱਚ ਪਏ ਭਾਰੀ ਮੀਂਹ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਫ਼ਿਰੋਜਪੁਰ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਹੈ। ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਫੌਜ ਦੇ 4 ਬੰਕਰ ਰੁੜ ਗਏ ਹਨ। ਉੱਥੇ ਦੂਜੇ ਪਾਸੇ ਕਿਸੇ ਵੀ ਸਮੇ ਪਿੰਡ ਟਿਢੀ ਵਾਲਾ ਦਾ ਬੰਨ੍ਹ ਵੀ ਟੁੱਟ ਸਕਦਾ ਹੈ ਪਰ ਪ੍ਰਸ਼ਾਸਨ ਇਸ ਤੋਂ ਬੇਖ਼ਬਰ ਹੈ।

ਸਰਹਦੀ ਇਲਾਕੇ ਵਿੱਚ ਹੜ੍ਹ ਕਾਰਨ ਲੋਕਾਂ ਵਿੱਚ ਡਰ ਦਾ ਮਾਹੋਲ
ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿੱਚ 96 ਹਜ਼ਾਰ ਕਿਉਸਿਕ ਪਾਣੀ ਛੱਡਿਆ ਹੋਇਆ ਹੈ। ਪਾਣੀ ਭਰਨ ਕਾਰਨ ਬੀ.ਐੱਸ.ਐੱਫ਼ ਦਾ ਟਾਵਰ ਅਤੇ ਕੰਡਿਆਲੀ ਤਾਰ ਵੀ ਡੁੱਬ ਗਈ ਹੈ। ਪਿੰਡ ਟਿੱਢੀ ਵਾਲਾ ਦੇ ਨਾਲ ਲੱਗਦੇ ਸਤਲੁਜ ਦਰਿਆ ਦਾ ਬੰਨ੍ਹ ਪਾਣੀ ਦੇ ਵੱਧ ਰਹੇ ਪੱਧਰ ਨਾਲ ਟੁੱਟਦਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਹਲ੍ਹੇ ਤੱਕ ਕੋਈ ਵੀ ਮਦਦ ਨਹੀਂ ਪਹੁੰਚੀ ਹੈ। ਜੇ ਬੰਨ੍ਹ ਟੁੱਟ ਜਾਂਦਾ ਹੈ ਤਾਂ ਪਿੰਡ ਟਿੱਢੀ ਵਾਲਾ ਸਮੇਤ 6 ਤੋਂ 7 ਪਿੰਡ ਹੜ੍ਹ ਦੀ ਚਪੇਟ ਵਿੱਚ ਆ ਸਕਦੇ ਹਨ। ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਲਿਆਂ ਨੇ ਸਰਕਾਰ ਖ਼ਿਲਾਫ ਨਾਅਰੇਬਾਜੀ ਕਰ ਆਪਣਾ ਰੋਸ਼ ਜਾਹਿਰ ਕੀਤਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਜਿਲਾ ਪ੍ਰਸਾਸ਼ਨ ਨੂੰ ਮਦਦ ਦੇ ਲਈ ਗੁਹਾਰ ਲਗਾ ਰਹੇ ਹਨ ਪਰ ਕੋਈ ਸਾਡੀ ਮਦਦ ਨਹੀਂ ਕਰ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰ ਦੇ ਗਹਿਣੇ ਵੇਚ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਸਮਾਨ ਦਾ ਇੰਤਜ਼ਾਮ ਕਰ ਰਹੇ ਹਨ।
Intro:ਸਤਲੁਜ ਵਿਚ ਪਾਣੀ ਦਾ ਪੱਧਰ ਵਧਣ ਤੇ ਫੌਜ ਦੇ 4 ਬੰਕਰ ਰੁੜ ਗਏ। ਕਿਸੇ ਵੀ ਵੇਲੇ ਸਰਹੱਦੀ ਪਿੰਡ ਟੇਢੀ ਵਾਲੇ ਦਾ ਬਣ ਟੁੱਟ ਸਕਦਾ ਹੈ ਜ਼ਿਲਾ ਪ੍ਰਸਾਸ਼ਨ ਬੇਖ਼ਬਰBody:ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਲਗਤਾਰ ਵਧ ਰਿਹਾ ਹੈ ਜਿਸ ਨਾਲ ਫੌਜ ਦੇ 4 ਬੰਕਰ ਰੁੜ ਗਏ ਹੱਬ ਅਤੇ ਬੀ ਐਸ ਐਫ ਦੇ ਓ ਪੀ ਟਾਵਰ ਪਾਣੀ ਨਾਲ ਘਿਰ ਗਏ ਹਨ ਹਰੀਕੇ ਤੋਂ ਹੁੱਸਣੀਵਾਲਾ 96 ਹਜਾਰ ਕਿਉਸੀਕ ਹੇਠਲੇ ਪਾਸੇ ਨੂੰ ਛੱਡਿਆ ਹੋਇਆ ਹੈ ਸਰਹੱਦੀ ਪਿੰਡ ਗਟੀ ਰਾਜੋ ਕੇ ,ਟੇਢੀ ਵਾਲਾ,ਜਲੋ ਕੇ, ਕਮਾਲੇ ਵਾਲਾ 6 ਤੋਂ 7 ਪਿੰਡ ਇੰਸ ਪਾਣੀ ਦੀ ਮਾਰ ਹੇਠ ਆ ਸਕਦੇ ਹਨ ਅੱਜ ਤੇਜ ਪਾਣੀ ਨਾਲ ਪਿੰਡ ਟੇਢੀ ਵਾਲੇ ਦੇ ਨਾਲ ਲਗਦੇ ਬਣ ਲਗਾਤਾਰ ਸਤਲੁਜ ਦੇ ਪਾਣੀ ਨਾਲ ਟੁੱਟਦਾ ਜਾ ਰਿਹਾ ਜਿਸ ਤੇਜੀ ਨਾਲ ਬਣ ਟੁੱਟ ਰਿਹਾ ਹੈ ਅਤੇ ਪ੍ਰਸਾਸ਼ਨ ਬੇਖ਼ਬਰ ਲੱਗ ਰਿਹਾ ਸਰਹੱਦੀ ਪਿੰਡ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਅਸੀਂ ਲਗਾਤਾਰ ਜਿਲਾ ਪ੍ਰਸਾਸ਼ਨ ਨੂੰ ਲਗਤਾਰ ਗੁਹਾਰ ਲਾ ਰਹੇ ਹਾਂ ਪਰ ਕੋਈ ਸਾਡੀ ਮਦਦ ਨਹੀਂ ਕਰ ਰਿਹਾ ਪਿੰਡ ਵਾਲਿਆਂ ਨੇ ਨਾਰੇਬਾਜੀ ਕਰ ਕੇ ਆਪਣਾ ਰੋਸ ਜਾਹਿਰ ਕੀਤਾ ਜਦੋ ਬਣ ਟੁੱਟ ਰਿਹਾ ਹੈ ਤਾਂ ਨਹਿਰੀ ਮਹਿਕਮਾ ਦੀ ਨੀਂਦ ਖੁਲੀ ਅਤੇ ਮੌਕੇ ਤੇ ਅਪੜ ਕੇ ਰੇਤਾ ਦੀਆ ਬੋਰੀਆਂ ਭਰ ਕੇ ਬਣ ਤੇ ਲਾਣ ਦੀ ਤਿਆਰੀ ਸ਼ੁਰੂ ਕਰ ਦਿਤੀ ਦੂਜੇ ਪਿੰਡ ਵਾਲਿਆਂ ਨੇ ਦੱਸਿਆ ਕਿ ਅਸੀਂ ਆਪ ਆਪਣਾ ਕੰਮ ਕਰ ਰਹੇ ਅਤੇ ਆਪਣੇ ਘਰ ਦੇ ਗਹਿਣੇ ਵੇਚ ਕੇ ਅਸੀਂ ਬਣ ਨੂੰ ਮਜਬੂਤ ਕਰ ਰਹੇ ਹਾਂ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.