ETV Bharat / state

ਸਰਹੱਦੀ ਇਲਾਕੇ ਵਿੱਚ ਭਰਿਆ ਪਾਣੀ, ਪਾਕਿਸਤਾਨ ਵੱਲੋਂ ਤਸਕਰੀ ਦਾ ਖ਼ਤਰਾ

author img

By

Published : Aug 21, 2019, 8:32 PM IST

Updated : Aug 21, 2019, 10:29 PM IST

ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਫ਼ਿਰੋਜਪੁਰ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਪਾਣੀ ਆ ਗਿਆ ਹੈ। ਬੀ.ਐਸ.ਐਫ਼ ਦੀ ਕੰਡਿਆਲੀ ਤਾਰ ਅਤੇ ਟਾਵਰ ਵੀ ਪਾਣੀ ਵਿੱਚ ਡੁੱਬ ਗਏ ਹਨ ਜਿਸ ਨਾਲ ਪਾਕਿਸਤਾਨ ਵਲੋਂ ਤਸਕਰੀ ਦਾ ਖਤਰਾ ਬਣਿਆ ਹੋਇਆ ਹੈ।

ਸਰਹਦੀ ਇਲਾਕੇ ਵਿੱਚ ਪਾਣੀ ਭਰਣ ਕਰਕੇ ਪਾਕਿਸਤਾਨ ਵੱਲੋਂ ਤਸਕਰੀ ਦਾ ਖਤਰਾਂ

ਫ਼ਿਰੋਜਪੁਰ: ਪੰਜਾਬ ਵਿੱਚ ਪਏ ਭਾਰੀ ਮੀਂਹ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਫ਼ਿਰੋਜਪੁਰ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਹੈ। ਉੱਥੇ ਹੀ ਪਾਣੀ ਆਉਣ ਦੇ ਨਾਲ ਤਸਕਰੀ ਦਾ ਖਦਸ਼ਾ ਵੀ ਬਣਿਆ ਹੋਇਆ ਹੈ।

ਸਰਹਦੀ ਇਲਾਕੇ ਵਿੱਚ ਭਰਿਆ ਪਾਣੀ, ਪਾਕਿਸਤਾਨ ਵੱਲੋਂ ਤਸਕਰੀ ਦਾ ਖ਼ਤਰਾ

ਪਾਣੀ ਭਰਨ ਕਾਰਨ ਬੀ.ਐਸ.ਐਫ਼ ਦਾ ਟਾਵਰ, ਕੰਡਿਆਲੀ ਤਾਰ ਵੀ ਡੁੱਬ ਗਈ ਹੈ ਜਿਸ ਕਾਰਨ ਪਾਕਿਸਤਾਨੀ ਤਸਕਰ ਇਸ ਦਾ ਫਾਇਦਾ ਚੁੱਕ ਸਕਦੇ ਹਨ। ਹਾਲਾਂਕਿ, ਬੀ.ਐਸ.ਐਫ ਆਪਣੀ ਪੇਟ੍ਰੋਲਿੰਗ ਲਗਾਤਾਰ ਮੋਟਰ ਬੋਟ ਰਾਹੀਂ ਕਰ ਰਹੀ ਹੈ। ਪਿੰਡਾਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਲੋਕ ਪਾਣੀ ਤੋਂ ਬੱਚਣ ਲਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜੇ ਹੋਏ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਮਦਦ, ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਬਲਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੈਂਪ ਵਿੱਚ ਆਉਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਪਾਣੀ ਦੇ ਵੱਧਦੇ ਪੱਧਰ ਨੂੰ ਵੇਖਦਿਆਂ ਫ਼ਿਰੋਜ਼ਪੁਰ ਦੇ ਡੀ.ਸੀ. ਚੰਦਰ ਗੈਂਦ ਨੇ 52 ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਿਮਾਚਲ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਡੈਮ ਵਿਚੋਂ ਪਾਣੀ ਛੱਡਣਾ ਪਿਆ। ਇਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਰੋਪੜ, ਜਲੰਧਰ, ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਦੇ ਕਈ ਪਿੰਡ ਇਸ ਦੀ ਚਪੇਟ ਵਿੱਚ ਹਨ।

Intro:ਫ਼ਿਰੋਜ਼ਪੁਰ ਸਤਲੁਜ ਦਾ ਪਾਣੀ ਦਾ ਪੱਧਰ ਵਧਣ ਕਰਕੇ ਪਾਕਿਸਤਾਨ ਵਲੋਂ ਹੈਰੋਇਨ ਤਸਕਰੀ ਦਾ ਖਦਸ਼ਾ


Body:ਸਤਲੁਜ ਵਿਚ ਪਾਣੀ ਦਾ ਪੱਧਰ ਵੱਧ ਰਿਹਾ ਭਾਵੇ ਪਿੱਛੋਂ ਪਾਣੀ ਦਾ ਪੱਧਰ ਘਟ ਗਿਆ ਹੈ ਪਰ ਫ਼ਿਰੋਜ਼ਪੁਰ ਦਾ ਇਲਾਕਾ ਹੇਠਲਾ ਹੋਣ ਕਰਕੇ ਸਾਰਾ ਪਾਣੀ ਸਤਲੁਜ ਵਿਚ ਆ ਰਿਹਾ ਪਾਕਿਸਤਾਨ ਵੀ ਸਤਲੁਜ ਦੀ ਮਾਰ ਹੇਠ ਆ ਚੁਕਾ ਹੈ ਕਲ ਪਾਕਿਸਤਾਨ ਨੇ ਆਪਣਾ ਇਕ ਬਣ ਤੋੜ ਦਿੱਤਾ ਹੈ ਜਿਸ ਨਾਲ ਪਾਣੀ ਵਾਪਿਸ ਭਾਰਤੀ ਖੇਤਰ ਵਿਚ ਵਾਪਿਸ ਆ ਰਿਹਾ ਹੈ ਸਬ ਤੋ ਅਹਿਮ ਗਲ ਕਿ ਪਾਣੀ ਦੇ ਪੱਧਰ ਵਧਣ ਨਾਲ ਪਾਕਿਸਤਾਨੀ ਤਸਕਰ ਇਸ ਦਾ ਫਾਈਦਾ ਚਕਦੇ ਹੋਏ ਹੈਰੋਇਨ ਦੀ ਤਸਕਰੀ ਦਰਿਆ ਰਾਹੀ ਕਰਦੇ ਹਨ ਪਰ ਬੀ ਐਸ ਐਫ ਆਪਣੀ ਪੇਟ੍ਰੋਲਿੰਗ ਲਗਾਤਾਰ ਮੋਟਰ ਬੋਟ ਰਾਹੀ ਕਰ ਰਹੀ ਹੈ ।


Conclusion:
Last Updated : Aug 21, 2019, 10:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.