ETV Bharat / state

ਗੰਨ ਕਲਚਰ ਨੂੰ ਲੈਕੇ ਫਿਰੋਜ਼ਪੁਰ ਪੁਲਿਸ ਸਖ਼ਤ, ਹੁਣ ਤੱਕ 21 ਲਾਇਸੈਂਸ ਕੀਤੇ ਸਸਪੈਂਡ

author img

By

Published : Dec 2, 2022, 8:33 AM IST

Updated : Dec 2, 2022, 9:34 AM IST

ਫਿਰੋਜ਼ਪੁਰ ਜਿਲ੍ਹੇ ਵਿੱਚ ਹੁਣ ਤੱਕ 21 ਲਾਇਸੈਂਸ ਸਸਪੈਂਡ ਅਤੇ ਤਿੰਨ ਕੈਂਸਲ ਹੋਏ ਹਨ, ਅਜਿਹਾ ਕਹਿਣਾ ਹੈ ਡੀਸੀ ਫਿਰੋਜ਼ਪੁਰ ਅਮ੍ਰਿਤ ਸਿੰਘ ਦਾ, ਜਦਕਿ ਐਸਐਸਪੀ ਫਿਰੋਜ਼ਪੁਰ ਵੱਲੋਂ ਦਿੱਤੇ ਆਂਕੜੇ ਕੁਝ ਹੋਰ ਦਰਸ਼ਾ ਰਹੇ ਹਨ।

Ferozepur police strict action against gun
Ferozepur police strict action against gun

ਫਿਰੋਜ਼ਪੁਰ: ਗੰਨ ਕਲਚਰ ਨੂੰ ਲੈਕੇ ਪੰਜਾਬ ਸਰਕਾਰ ਸਖ਼ਤ ਨਜ਼ਰ ਆ ਰਹੀ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੀ ਧੜਾ ਧੜ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ, ਜਿਨ੍ਹਾਂ ਲੋਕਾਂ ਕੋਲ ਦੋ ਤੋਂ ਵੱਧ ਅਸਲਾ ਹੈ, ਉਨ੍ਹਾਂ ਦੇ ਵੀ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਜਾਂਚ ਦੌਰਾਨ ਜਿਸ ਦਾ ਲਾਇਸੈਂਸ ਰੱਦ ਹੋਣਾ ਬਣਦਾ ਹੈ, ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ।

ਗੰਨ ਕਲਚਰ ਨੂੰ ਲੈਕੇ ਫਿਰੋਜ਼ਪੁਰ ਪੁਲਿਸ ਸਖ਼ਤ, ਹੁਣ ਤੱਕ 21 ਲਾਇਸੈਂਸ ਕੀਤੇ ਸਸਪੈਂਡ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਫਿਰੋਜ਼ਪੁਰ ਅਮ੍ਰਿਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਐਸਐਸਪੀ ਫਿਰੋਜ਼ਪੁਰ ਵਲੋਂ ਹੁਣ ਤੱਕ ਉਨ੍ਹਾਂ ਕੋਲ 646 ਦੇ ਕਰੀਬ ਫਾਇਲਾਂ ਆਈਆਂ ਸਨ, ਜਿਨ੍ਹਾਂ ਵਿਚੋਂ 21 ਲਾਇਸੈਂਸ ਸਸਪੈਂਡ ਕੀਤੇ ਗਏ ਹਨ ਅਤੇ 3 ਰੱਦ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਅੱਗੇ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਲੋਕਾਂ ਨੂੰ ਸੁਣਵਾਈ ਦਾ ਹੁਕਮ ਦਿੱਤੇ ਗਏ ਸਨ, ਕਈ ਤਾਂ ਪਹੁੰਚ ਨਹੀਂ ਰਹੇ। ਪਰ, ਹੁਣ ਸਰਕਾਰ ਦੇ ਹੁਕਮਾਂ ਤੋਂ ਬਾਅਦ ਲੋਕ ਆ ਰਹੇ ਹਨ। ਇਸ ਸਬੰਧੀ ਬਾਕੀਆਂ ਉੱਤੇ ਜਾਂਚ ਜਾਰੀ ਹੈ।

ਦੱਸ ਦਈਏ ਕਿ ਐਸਐਸਪੀ ਫਿਰੋਜ਼ਪੁਰ ਵੱਲੋਂ ਜੋ ਆਂਕੜੇ ਦੱਸੇ ਗਏ ਹਨ। ਉਨ੍ਹਾਂ ਆਂਕੜਿਆਂ ਅਤੇ ਡੀਸੀ ਦੇ ਆਂਕੜਿਆਂ ਵਿੱਚ ਫ਼ਰਕ ਨਜ਼ਰ ਆ ਰਿਹਾ ਇੰਝ ਜਾਪ ਰਿਹਾ ਹੈ। ਕਿਉਂਕਿ, ਐਸਐਸਪੀ ਕੰਵਰਦੀਪ ਕੌਰ ਨੇ ਆਂਕੜਿਆਂ ਦੀ ਗਿਣਤੀ 900 ਦੇ ਕਰੀਬ ਦੱਸੀ ਸੀ ਅਤੇ ਡੀਸੀ ਫਿਰੋਜ਼ਪੁਰ ਦੇ ਆਂਕੜੇ ਕੁੱਝ ਹੋਰ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਕੁੱਲ 21 ਹਜ਼ਾਰ ਤੋਂ ਉੱਪਰ ਲਾਇਸੈਂਸ ਹੋਲਡਰ ਹਨ, ਜਿਨ੍ਹਾਂ ਵਿਚੋਂ 900 ਐਵੇਂ ਦੇ ਲਾਇਸੈਂਸ ਹੋਲਡਰ ਮਿਲੇ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਇਸ ਸਭ ਬਾਰੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਲਿੱਖ ਕੇ ਭੇਜ ਦਿੱਤਾ ਹੈ। ਵੱਖ ਵੱਖ ਤਰੀਕੇ ਨਾਲ ਇਸ ਮਾਮਲੇ ਉੱਤੇ ਜਾਂਚ ਚੱਲ ਰਹੀ ਹੈ।



ਇਹ ਵੀ ਪੜ੍ਹੋ: 2 ਲੱਖ 55 ਹਜ਼ਾਰ ਦੀ ਜਾਅਲੀ ਕਾਰੰਸੀ ਸਮੇਤ ਤਿੰਨ ਗ੍ਰਿਫ਼ਤਾਰ

Last Updated : Dec 2, 2022, 9:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.