ETV Bharat / state

Process of Seizure of Properties: ਨਸ਼ੇ ਦੇ ਵਪਾਰੀਆਂ 'ਤੇ ਚੱਲਿਆ ਪੁਲਸੀਆ ਡੰਡਾ, ਲੱਖਾਂ ਰੁਪਏ ਦੀ ਜਾਇਦਾਦ ਕੀਤੀ ਫਰੀਜ

author img

By ETV Bharat Punjabi Team

Published : Oct 24, 2023, 4:43 PM IST

ਪ੍ਰਾਪਰਟੀਆਂ ਸੀਜ
ਪ੍ਰਾਪਰਟੀਆਂ ਸੀਜ

ਫਿਰੋਜ਼ਪੁਰ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਦੀ 41 ਲੱਖ ਤੋਂ ਵੱਧ ਦੀ ਜਾਇਦਾਦ ਫਰੀਜ ਕਰ ਦਿੱਤੀ ਹੈ। ਜਿਸ ਦੇ ਚੱਲਦੇ ਉਹ ਹੁਣ ਆਪਣੀ ਇਸ ਜਾਇਦਾਦ ਨੂੰ ਕਿਸੇ ਨੂੰ ਵੇਚ ਜਾਂ ਟ੍ਰਾਂਸਫਰ ਨਹੀਂ ਕਰ ਸਕੇਗਾ। (Process of Seizure of Properties)

ਪ੍ਰਾਪਰਟੀਆਂ ਸੀਜ ਕਰਦੀ ਪੁਲਿਸ ਤੇ ਜਾਣਕਾਰੀ ਦਿੰਦੇ ਐੱਸਪੀਡੀ ਰਣਧੀਰ ਕੁਮਾਰ

ਫਿਰੋਜ਼ਪੁਰ: ਪੰਜਾਬ ਭਰ ਵਿੱਚ ਵੱਧ ਰਹੇ ਨਸ਼ੇ ਤੋਂ ਬਣਾਈਆਂ ਗਈਆਂ ਜਾਇਦਾਦਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਛੇੜੀ ਗਈ ਹੈ, ਜਿਸ ਦੇ ਤਹਿਤ ਦਿੱਲੀ ਅਥਾਰਟੀ ਨੂੰ ਉਹਨਾਂ ਲੋਕਾਂ ਦੀਆਂ ਪ੍ਰਾਪਰਟੀਆਂ ਦਾ ਵੇਰਵਾ ਲਿਖ ਕੇ ਭੇਜਿਆ ਜਾ ਰਿਹਾ ਹੈ। ਇਸ ਦੇ ਚੱਲਦੇ ਪੰਜਾਬ ਪੁਲਿਸ ਸੂਬੇ ਭਰ 'ਚ ਐਕਸ਼ਨ ਕਰ ਰਹੀ ਹੈ ਤੇ ਕਈ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫਰੀਜ ਵੀ ਕਰ ਚੁੱਕੀ ਹੈ। ਪੰਜਾਬ ਪੁਲਿਸ ਹੁਣ ਤੱਕ ਕਈ ਅਜਿਹੀਆਂ ਜਾਇਦਾਦਾਂ ਫਰੀਜ ਕਰ ਚੁੱਕੀ ਹੈ, ਜਿਸ 'ਚ ਨਸ਼ਾ ਤਸਕਰਾਂ ਵਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਕੇ ਆਪਣੀ ਜਾਇਦਾਦਾਂ 'ਚ ਵਾਧਾ ਕੀਤਾ ਗਿਆ ਸੀ। (Process of Seizure of Properties) (seized illegal property)

ਘਰ ਤੇ ਜਾਇਦਾਦਾਂ ਫਰੀਜ ਕਰਕੇ ਕਾਨੂੰਨੀ ਨੋਟਿਸ : ਇਸ ਮਾਮਲੇ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਪੁਲਿਸ ਕਾਫ਼ੀ ਸਰਗਰਮ ਹੈ ਤੇ ਕਈ ਨਸ਼ਾ ਤਸਕਰਾਂ ਦੇ ਘਰ ਤੇ ਜਾਇਦਾਦਾਂ ਫਰੀਜ ਕਰਕੇ ਆਪਣੇ ਕਾਨੂੰਨੀ ਨੋਟਿਸ ਟੰਗ ਚੁੱਕੀ ਹੈ। ਇਸ ਦੇ ਚੱਲਦਿਆਂ ਹੁਣ ਇੱਕ ਵਾਰ ਫਿਰ ਤੋਂ ਫਿਰੋਜ਼ਪੁਰ ਪੁਲਿਸ ਵਲੋਂ ਕਰੀਬ 41 ਲੱਖ ਤੋਂ ਵੱਧ ਦੀ ਨਸ਼ਾ ਤਸਕਰ ਦੀ ਜਾਇਦਾਦ ਅਤੇ ਵਾਹਨ ਫਰੀਜ ਕੀਤੇ ਗਏ ਹਨ। ਜਿਸ ਸਬੰਧੀ ਜਾਣਕਾਰੀ ਖੁਦ ਐੱਸਪੀਡੀ ਰਣਧੀਰ ਕੁਮਾਰ ਵਲੋਂ ਦਿੱਤੀ ਗਈ।

41 ਲੱਖ ਤੋਂ ਵੱਧ ਦੀ ਜਾਇਦਾਦ ਫਰੀਜ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ 'ਤੇ ਨਸ਼ੇ 'ਤੇ ਠੱਲ ਪਾਉਣ ਲਈ ਲਗਾਤਾਰ ਵੱਖ-ਵੱਖ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਜਿਸ ਦੇ ਚੱਲਦੇ ਲਗਾਤਾਰ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਗੈਂਗਸਟਰਾਂ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀਆਂ ਪ੍ਰਾਪਰਟੀਆ ਵੀ ਫ੍ਰੀਜ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦੇ ਪੁਲਿਸ ਨੇ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ 'ਚ ਇੱਕ ਨਸ਼ਾ ਤਸਕਰ ਦੀ ਕਰੀਬ 41 ਲੱਖ ਤੋਂ ਵੱਧ ਦੀ ਜਾਇਦਾਦ ਫਰੀਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਐੱਨਡੀਪੀਐੱਸ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਉਸ ਨੂੰ ਸਜਾ ਹੋਈ ਹੈ ਅਤੇ ਉਹ ਜੇਲ੍ਹ 'ਚ ਬੰਦ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਲੋਂ ਨਸ਼ਾ ਤਸਕਰੀ ਕਰਕੇ ਜਾਇਦਾਦ ਬਣਾਈ ਗਈ ਸੀ, ਜਿਸ ਨੂੰ ਫਰੀਜ ਕਰ ਲਿਆ ਹੈ।

ਸਰਕਾਰ ਤੇ ਪੁਲਿਸ ਨਸ਼ੇ ਖਿਲਾਫ਼ ਸਖ਼ਤ: ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਹੀ ਨਸ਼ੇ ਦਾ ਮੁੱਦਾ ਚੁੱਕਿਆ ਜਾਂਦਾ ਸੀ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਸੱਤਾ ਸਾਂਭਦੇ ਹੀ ਸਰਗਰਮੀ ਦਿਖਾਈ ਤੇ ਪੁਲਿਸ ਵਲੋਂ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਲੋਕਾਂ ਨੂੰ ਨਸ਼ਾ ਛੱਡ ਕੇ ਸਿੱਧੇ ਰਾਹ 'ਤੇ ਆਉਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਲੋਕ ਫਿਰ ਵੀ ਨਾ ਸੁਧਰੇ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.