ETV Bharat / state

Ferozepur News: ਨਸ਼ੇ ਖਿਲਾਫ ਫਿਰੋਜ਼ਪੁਰ ਪੁਲਿਸ ਦੀ ਸਖ਼ਤੀ, ਹੈਰੋਇਨ ਸਣੇ 3 ਮੁਲਜ਼ਮ ਕੀਤੇ ਕਾਬੂ

author img

By

Published : Jun 4, 2023, 5:53 PM IST

ਬੀਤੇ ਲੰਮੇਂ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਸੂਬਾ ਪੁਲਿਸ ਨੇ ਨਸ਼ੇ ਦੀਆਂ ਕਈ ਵੱਡੀਆਂ ਛੋਟੀਆਂ ਬਰਾਮਦਗੀਆਂ ਕੀਤੀਆਂ ਹਨ। ਪੰਜਾਬ ਪੁਲਿਸ ਵੱਲੋਂ ਬੀਤੇ ਲੰਮੇਂ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਕਰਕੇ ਨਸ਼ੇ 'ਤੇ ਠੱਲ ਪਾਉਣ ਦੀ ਕਾਰਵਾਈ ਆਰੰਭ ਕੀਤੀ ਹੈ ਅਤੇ ਸਫਲਤਾ ਹਾਸਿਲ ਕੀਤੀ ਹੈ।

Ferozepur city police strict against drugs, 3 accused arrested with heroin
Ferozepur News: ਨਸ਼ੇ ਖਿਲਾਫ ਫਿਰੋਜ਼ਪੁਰ ਪੁਲਿਸ ਦੀ ਸਖ਼ਤੀ, ਹੈਰੋਇਨ ਸਣੇ 3 ਮੁਲਜ਼ਮ ਕੀਤੇ ਕਾਬੂ

Ferozepur News: ਨਸ਼ੇ ਖਿਲਾਫ ਫਿਰੋਜ਼ਪੁਰ ਪੁਲਿਸ ਦੀ ਸਖ਼ਤੀ, ਹੈਰੋਇਨ ਸਣੇ 3 ਮੁਲਜ਼ਮ ਕੀਤੇ ਕਾਬੂ

ਫਿਰੋਜ਼ਪੁਰ: ਪੰਜਾਬ ਪੁਲਿਸ ਵੱਲੋਂ ਬੀਤੇ ਲੰਮੇਂ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਕਰਕੇ ਨਸ਼ੇ 'ਤੇ ਠੱਲ ਪਾਉਣ ਦੀ ਕਾਰਵਾਈ ਆਰੰਭ ਕੀਤੀ ਹੈ ਅਤੇ ਸਫਲਤਾ ਹਾਸਿਲ ਕੀਤੀ ਹੈ। ਤਾਜ਼ੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਪੁਲਿਸ ਨੇ 15 ਗ੍ਰਾਮ ਹੈਰੋਇਨ ਸਣੇ 3 ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ। ਜਿਸ ਦੌਰਾਨ SHO ਦੀਪਿਕਾ ਕੰਬੋਜ ਨੇ ਦੱਸਿਆ ਕਿ ਉੰਨਾ ਨੂੰ ਮੁਖਬਰ ਖ਼ਾਸ ਤੋਂ ਜਾਣਕਾਰੀ ਮਿਲੀ ਸੀ। ਜਿਸ ਤਹਿਤ ਉਨਾਂ ਨਾਕਾਬੰਦੀ ਕੀਤੀ ਅਤੇ ਨਾਲ ਹੀ 3 ਨੌਜਵਾਨਾਂ ਨੂੰ ਕਾਬੂ ਕੀਤਾ। ਜਿੰਨਾ ਤੋਂ ਤਲਾਸ਼ੀ ਸਮੇਂ ਹੈਰੋਇਨ ਅਤੇ ਕੁਝ ਹੋਰ ਪਾਬੰਦੀਸ਼ੁਦਾ ਪਦਾਰਥ ਮਿਲੇ ਹਨ।

ਨਸ਼ਾ ਕਿਥੋਂ ਲੈ ਕੇ ਆਉਂਦੇ ਹਨ: ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮੁਖਬਾਰਾਂ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਇਹ ਦੋਸ਼ੀ ਨਸ਼ਾ ਪੀਣ ਅਤੇ ਵੇਚਣ ਦਾ ਕੰਮ ਕਰਦੇ ਹਨ। ਇਸ ਤਹਿਤ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿੰਨ੍ਹਾਂ ਉੱਪਰ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹਨ ਤੇ ਐਸ. ਐਚ. ਓ ਦੀਪਕਾ ਕੰਬੋਜ ਵੱਲੋਂ ਦੱਸਿਆ ਗਿਆ ਕਿ ਇਹਨਾਂ ਤੋਂ ਰਿਮਾਂਡ ਦੌਰਾਨ ਪੁੱਛਿਆ ਜਾਵੇਗਾ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਹਨ ਤੇ ਇਸ ਨੂੰ ਕਿੱਥੇ ਵੇਚਦੇ ਹਨ।

ਉਹਨਾਂ ਕਿਹਾ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਉਰਫ ਕਾਲੀ ਜੋ ਨਸ਼ਾ ਵੇਚਣ ਤੇ ਪੀਣ ਦਾ ਆਦੀ ਹੈ, ਜੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਜਾ ਸਕਦੀ ਹੈ। ਇਸ ਦੇ ਤਹਿਤ ਏ. ਐਸ. ਆਈ ਸਤਵੰਤ ਸਿੰਘ ਵੱਲੋਂ ਕੁਲਦੀਪ ਸਿੰਘ ਉਰਫ ਕਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਹੀ ਤਰ੍ਹਾਂ ਜਦ ਸੁਖਬੀਰ ਸਿੰਘ ਏਐਸਆਈ ਸਮਾਧੀ ਰੋਡ 'ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ, ਕਿ ਰਾਜਾ ਪੁੱਤਰ ਜੱਗਾ ਸਿੰਘ ਤੇ ਰੋਹੀਤ ਉਰਫ ਪੌੜੀ ਜੋ ਨਸ਼ਾ ਵੇਚਣ ਤੇ ਪੀਣ ਦੇ ਆਦੀ ਹਨ। ਉਨ੍ਹਾਂ ਵੱਲੋਂ ਨਸ਼ਾ ਵੇਚਣ ਲਈ ਗਾਹਕ ਦੀ ਉਡੀਕ ਕੀਤੀ ਜਾ ਰਹੀ ਹੈ, ਉਹਨਾਂ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਮੌਕੇ ਐਸਐਚਓ ਦੀਪਕਾ ਕੰਬੋਜ ਵੱਲੋਂ ਦੱਸਿਆ ਗਿਆ ਕਿ ਮਾਣਯੋਗ ਅਦਾਲਤ ਵਿਚ ਇਨ੍ਹਾਂ ਦੋਸ਼ੀਆਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਜੰਕਰਿਹਸੈਲ ਕੀਤੀ ਜਾਵੇਗੀ ਕਿ ਪਤਾ ਲਗਾਇਆ ਜਾ ਸਕੇ ਕਿ ਨਸ਼ੇ ਨਾਲ ਇੰਨਾ ਦਾ ਵਾਸਤਾ ਕਦੋਂ ਦਾ ਹੈ ਅਤੇ ਕਿਸ ਹੱਦ ਤੱਕ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.