ETV Bharat / state

ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਇੱਕ ਵਾਰ ਫਿਰ ਗਰਜੇ ਕਿਸਾਨ, ਦਾਣਾ ਮੰਡੀ 'ਚ ਕੱਢੀ ਚਿਤਾਵਨੀ ਰੈਲੀ

author img

By

Published : Apr 1, 2023, 6:29 PM IST

Updated : Apr 2, 2023, 6:27 AM IST

Dharna At Firozpur: A warning rally was held in Dana Mandi by the Joint Front at Halka Zira of Firozpur.
Dharna At Firozpur : ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਇਕ ਵਾਰ ਫਿਰ ਗਰਜੇ ਕਿਸਾਨ, ਦਾਣਾ ਮੰਡੀ 'ਚ ਕੱਢੀ ਚੇਤਾਵਨੀ ਰੈਲੀ

ਪਿਛਲੇ ਲਗਭਗ 8 ਮਹੀਨੇ ਤੋਂ ਉੱਪਰ ਦੇ ਸਮੇਂ ਤੋਂ ਚੱਲ ਰਿਹੈ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਧਰਨੇ ਨੂੰ ਲੈ ਕੇ ਅੱਜ ਜੀਰਾ ਦਾਣਾ ਮੰਡੀ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਸਾਂਝੇ ਮੋਰਚੇ ਦੀ ਹਮਾਯਤ ਵਿਚ ਚੇਤਾਵਨੀ ਰੈਲੀ ਕੱਢੀ ਗਈ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਜਦ ਗੱਲਬਾਤ ਕੀਤੀ

Dharna At Firozpur : ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਇਕ ਵਾਰ ਫਿਰ ਗਰਜੇ ਕਿਸਾਨ, ਦਾਣਾ ਮੰਡੀ 'ਚ ਕੱਢੀ ਚੇਤਾਵਨੀ ਰੈਲੀ

ਫਿਰੋਜ਼ਪੁਰ : ਪਿਛਲੇ ਲਗਭਗ 8 ਮਹੀਨੇ ਤੋਂ ਉੱਪਰ ਦੇ ਸਮੇਂ ਤੋਂ ਚੱਲ ਰਿਹੈ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਧਰਨੇ ਨੂੰ ਲੈ ਕੇ ਅੱਜ ਜੀਰਾ ਦਾਣਾ ਮੰਡੀ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਸਾਂਝੇ ਮੋਰਚੇ ਦੀ ਹਮਾਯਤ ਵਿਚ ਚੇਤਾਵਨੀ ਰੈਲੀ ਕੱਢੀ ਗਈ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸ਼ਰਾਬ ਫੈਕਟਰੀ ਨੂੰ ਸੰਪੂਰਨ ਤੌਰ ਤੇ ਬੰਦ ਕੀਤੇ ਜਾਣ, ਲਿਖਤੀ ਨੋਟੀਫਿਕੇਸ਼ਨ ਲੈਣ ਅਤੇ ਮੋਰਚੇ ਵਿਚ ਸਹਿਯੋਗ ਦੇਣ ਵਾਲੇ ਲੋਕਾਂ ਖਿਲਾਫ ਹੋਵੇ ਪਰਚਾ ਰੱਦ ਕਰਵਾਉਣ ਲੈਕੇ ਅੱਜ ਦਾਣਾ ਮੰਡੀ ਜੀਰਾ ਵਿਖੇ ਚੇਤਾਵਨੀ ਰੈਲੀ ਕੀਤੀ ਗਈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਨਸੂਰਵਾਲ ਦੀ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਜਾਰੀ ਹੈ। ਪੁਲਿਸ ਨੇ ਬੀਤੇ ਦਿਨੀਂ ਮਾਮਲਾ ਦਰਜ ਕੀਤਾ ਸੀ ਅਤੇ ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਪੁਲਿਸ ਉਨ੍ਹਾਂ ਨੂੰ ਫੜ ਰਹੀ ਹੈ। ਪੁਲਿਸ ਵੱਲੋਂ ਮਨਸੂਰਵਾਲ ਦੀ ਸ਼ਰਾਬ ਫੈਕਟਰੀ ਦੇ ਇੱਕ ਕਿਲੋਮੀਟਰ ਪਹਿਲਾਂ ਮੋੜ ’ਤੇ ਕਿਸਾਨਾਂ ਨੇ ਟੈਂਟ ਲਗਾ ਕੇ ਚੈੱਕ ਪੋਸਟ ਬਣਾਈ ਹੋਈ ਸੀ।

ਆਗੂਆਂ ਨੂੰ ਚੋਣਾਂ ਵਿਚ ਖੜ੍ਹੇ ਹੋਣਾ ਚਾਹੀਦਾ: ਜਿਸ ਵਿੱਚ ਵਖ ਵਖ ਕਿਸਾਨ ਜੱਥੇਬੰਦੀਆਂ ਪਹੁੰਚੀਆ ਇਸ ਮੌਕੇ ਪੰਜਾਬ ਭਰ ਤੋਂ ਆਏ ਆਗੂਆਂ ਨੇ ਸਰਕਾਰ ਦੇ ਖਿਲਾਫ ਵੀ ਬਿਆਨਬਾਜ਼ੀ ਕੀਤੀ ਹੈ ਉਨ੍ਹਾਂ ਕਿਹਾ ਕਿ ਲੋਕਾਂ ਤੋਂ ਵੋਟਾਂ ਲੈ ਕੇ ਭਗਵੰਤ ਮਾਨ ਹੁਣ ਬਦਲ ਚੁੱਕਾ ਹੈ ਜੋ ਕਿ ਹਾਸੇ ਕਲਾਕਾਰ ਹੈ ਤੇ ਆਪਣੀਆਂ ਹਾਸੇ ਨਾਟਕਾਂ ਵਿਚ ਇਹ ਸਭ ਕੁਝ ਦਿਖਾ ਚੁੱਕਾ ਹੈ। ਇਸ ਮੌਕੇ ਉਹਨਾਂ ਨੇ ਇਹ ਵੀ ਗੱਲਬਾਤ ਕੀਤੀ ਕਿ ਆਪਣੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਚੋਣਾਂ ਵਿਚ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਜੋ ਆਪਣੀ ਹੀ ਸਰਕਾਰ ਬਣਾਈ ਜਾ ਸਕੇ ਅਤੇ ਲੋਕਾਂ ਨੂੰ ਇਨਸਾਫ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਨੂੰ ਕੁੱਟ ਖਾਣ ਦੀ ਆਦਤ ਪੈ ਚੁੱਕੀ ਹੈ। ਇਸ ਲਈ ਉਹ ਆਪਣੇ ਕਿਸਾਨਾਂ ਦੇ ਨਾਲ ਨਹੀਂ ਖੜ੍ਹੇ ਹੁੰਦੇ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀਆਂ ਗੱਲਾਂ ਵਿਚ ਆ ਕੇ ਓਹਨਾ ਪਿਛੇ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ : Navjot Sidhu's security reduced: ਜੇਲ੍ਹੋਂ ਬਾਹਰ ਆਉਣ ਤੋਂ ਪਹਿਲਾਂ ਹੀ ਸਿੱਧੂ ਨੂੰ ਝਟਕਾ, Z+ ਸਕਿਉਰਿਟੀ ਘਟਾ ਕੇ ਕੀਤੀ Y

ਸੈਂਪਲਾਂ ਦੀ ਕੋਈ ਵੀ ਰਿਪੋਰਟ ਜਨਤਕ ਨਹੀਂ ਕੀਤੀ: ਇਸ ਮੌਕੇ ਜਥੇਬੰਦੀ ਸਾਂਝਾ ਮੋਰਚਾ ਦੇ ਆਗੂਆਂ ਵੱਲੋਂ ਦਸਿਆ ਗਿਆ ਕਿ ਜੋ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਫੈਕਟਰੀ ਨੂੰ ਬੰਦ ਕਰ ਦਿੱਤਾ ਜਾਵੇਗਾ ਇਹ ਸਭ ਕੁਝ ਡਰਾਮਾਂ ਹੀ ਨਜ਼ਰ ਆ ਰਿਹਾ ਹੈ ਕਿਉਂਕਿ ਕਈ ਵਾਰ ਸੈਂਪਲਿੰਗ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੇ ਸੈਂਪਲਾਂ ਦੀ ਕੋਈ ਵੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਜਦ ਕਿ ਕਿਸੇ ਵੀ ਸੈਂਪਲ ਦੀ ਰਿਪੋਰਟ ਹੈ ਇੱਕ ਦੋ ਹਫ਼ਤੇ ਵਿੱਚ ਆ ਜਾਂਦੀ ਹੈ ਪਰ ਦੋ ਦੋ ਮਹੀਨੇ ਬੀਤ ਜਾਣ ਤੇ ਵੀ ਸੈਂਪਲਾਂ ਦੀ ਰਿਪੋਰਟ ਸਾਹਮਣੇ ਨਹੀਂ ਆਈ ਏਸ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਬਿਜਨਸਮੈਨ ਲੋਕਾਂ ਦੇ ਨਾਲ ਰਲ਼ੀ ਹੋਈ ਹੈ ਤੇ ਉਹਨਾਂ ਦੇ ਹੱਕ ਵਿੱਚ ਕੀ ਕੰਮ ਕਰਦੀ ਹੈ ਉਹਨਾਂ ਕਿਹਾ ਕਿ ਚਾਹੇ ਸਾਨੂੰ ਕਿੰਨਾ ਵੀ ਸਮਾਂ ਹੈ ਇਥੇ ਬੈਠਨਾ ਪਵੇ ਫੈਕਟਰੀ ਬੰਦ ਕਰਵਾਏ ਬਿਨਾਂ ਨਹੀਂ ਉੱਠਾਂਗੇ ਕਿਉਂਕਿ ਇਹ ਫੈਕਟਰੀ ਸਾਡੇ ਇਲਾਕੇ ਵਿਚ ਮੌਤ ਵੰਢ ਰਹੀ ਹੈ।

Last Updated :Apr 2, 2023, 6:27 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.