ETV Bharat / state

ਫਿਰੋਜ਼ਪੁਰ ਜੇਲ੍ਹ ਵਿੱਚ ਖੂਨੀ ਝੜਪ, 2 ਹਵਾਲਾਤੀ ਜਖ਼ਮੀ, 9 ਕੈਦੀਆਂ ਤੇ ਹਵਾਲਾਤੀਆਂ ਖਿਲਾਫ਼ ਪਰਚਾ ਦਰਜ

author img

By

Published : Aug 29, 2022, 11:40 AM IST

Updated : Aug 29, 2022, 12:37 PM IST

Clash in Ferozepur Central Jail
Clash in Ferozepur Central Jail

ਫਿਰੋਜ਼ਪੁਰ ਜੇਲ੍ਹ ਵਿੱਚ ਆਪਸ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ (clash in Ferozepur Jail) ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ 9 ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਫਿਰੋਜ਼ਪੁਰ: ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਆਪਸ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ ਹੋ ਜਾਣ ਦੀ (clash in Ferozepur Jail) ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ 9 ਕੈਦੀਆਂ ਤੇ ਹਵਾਲਾਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਖ਼ਬਰ ਹੈ ਕਿ 2 ਹਵਾਲਾਤੀਆਂ ਦੇ ਸਿਰ 'ਤੇ ਗੰਭੀਰ ਸੱਟਾਂ ਵੱਜੀਆਂ ਹਨ। ਜੇਲ੍ਹ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਅਜੇ ਜਾਂਚ ਜਾਰੀ ਹੈ।



ਫਿਰੋਜ਼ਪੁਰ ਜੇਲ੍ਹ ਵਿੱਚ ਖੂਨੀ ਝੜਪ, 2 ਹਵਾਲਾਤੀ ਜਖ਼ਮੀ, 9 ਕੈਦੀਆਂ ਤੇ ਹਵਾਲਾਤੀਆਂ ਖਿਲਾਫ਼ ਪਰਚਾ ਦਰਜ





ਜੇਲ੍ਹਾਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਜਾਂ ਕੈਦੀਆਂ ਵਿਚਾਲੇ ਆਪਸੀ ਝੜਪਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਹਨ। ਹੁਣ ਖ਼ਬਰ ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਕੈਦੀਆਂ ਅਤੇ ਹਵਾਲਾਤੀਆਂ ਵਿਚਾਲੇ ਖੂਨੀ ਝੜਪ ਹੋ ਜਾਣ ਦੀ ਸਾਹਮਣੇ ਆਈ ਹੈ। ਇਸ 'ਚ ਦੋ ਹਵਾਲਾਤੀਆਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਪੁਲਿਸ ਨੇ 9 ਕੈਦੀਆਂ ਅਤੇ ਹਵਾਲਾਤੀਆਂ ਵਿਰੁੱਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ (Clash in Ferozepur Central Jail) ਕੇਸ ਦਰਜ ਕੀਤੇ ਹਨ। ਨਾਮਜ਼ਦ ਸਾਰੇ ਮੁਲਜ਼ਮ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ।





ਜੇਲ੍ਹ ਦੇ ਸਹਾਇਕ ਸੁਪਰਡੈਂਟ ਨਿਰਮਲ ਸਿੰਘ ਅਤੇ ਪ੍ਰੀਤਮਪਾਲ ਸਿੰਘ ਵੱਲੋਂ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੂੰ ਦੋ ਵੱਖ-ਵੱਖ ਪੱਤਰ ਭੇਜ ਕੇ ਦੱਸਿਆ ਗਿਆ ਹੈ ਕਿ ਹਵਾਲਾਤੀ ਸੁਰਿੰਦਰ ਸਿੰਘ ਉਰਫ਼ ਹੈਪੀ ਨੇ ਬਲਾਕ ਨੰਬਰ 3 ਦੀ ਬੈਰਕ ਨੰਬਰ 2 ਤੋਂ ਹਵਾਲਾਤੀ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਬੁਲਾਇਆ (clash in Ferozepur Jail) ਅਤੇ ਡਿੰਪਲ ਪੁੱਤਰ ਲਾਲਚੰਦ ਵਾਸੀ ਪਿੰਡ ਪੀਰਾ ਵਾਲੀ ਦਾ ਕਤਲ ਕਰਨ ਦੀ ਨੀਅਤ ਨਾਲ ਉਸ ਦੇ ਸਿਰ 'ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।




clash in Ferozepur Jail, FIR filed against 9 prisoners
9 ਕੈਦੀਆਂ ਤੇ ਹਵਾਲਾਤੀਆਂ ਖਿਲਾਫ਼ ਪਰਚਾ ਦਰਜ






ਦੂਜੇ ਪਾਸੇ ਬੀਤੀ ਸ਼ਾਮ 5 ਵਜੇ ਦੇ ਕਰੀਬ ਜਦੋਂ ਬੰਦੀ ਸੁਰਿੰਦਰ ਸਿੰਘ ਉਰਫ਼ ਹੈਪੀ ਪੁੱਤਰ ਸੁਖਦੇਵ ਜਿਸ ਦੀ ਗਿਣਤੀ ਬਲਾਕ ਨੰਬਰ 3 ਦੀ ਬੈਰਕ ਨੰਬਰ 4 ਵਿੱਚ ਹੈ, ਇਸ ਦੇ ਨਾਲ ਦੇ ਹਵਾਲਾਤੀ ਨਿਤਿਨ ਸ਼ਰਮਾ ਸੀ, ਜੋ ਕਿ ਕੰਟੀਨ ਜਾਣ ਦਾ ਬਹਾਨਾ ਬਣਾ ਕੇ ਪੁਰਾਣੀ ਬੈਰਕ ਵੱਲ ਚਲੇ ਗਏ। ਇੱਥੇ ਹਵਾਲਾਤੀ ਲਖਨ ਪੁੱਤਰ ਪਰਮਜੀਤ, ਸੁੱਖਾ ਉਰਫ ਭਾਸ਼ੀ, ਮਾਈਕਲ, ਨਿਤਿਨ ਉਰਫ ਚੂਚ, ਜੈਕਬ ਉਰਫ ਜੈਕੀ, ਅਰੁਣ ਸਹੋਤਾ ਅਤੇ ਕੈਦੀ ਰਿਕੀਤ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ 'ਤੇ ਹਮਲਾ ਕਰ ਦਿੱਤਾ। ਹਵਾਲਾਤੀ ਸੁਰਿੰਦਰ ਉਰਫ ਹੈਪੀ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਚੀਜ਼ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਸੁਰਿੰਦਰ ਸਿੰਘ ਨੂੰ ਜੇਲ੍ਹ ਹਸਪਤਾਲ ਲਿਜਾਇਆ ਗਿਆ ਜਿੱਥੇ ਜੇਲ੍ਹ ਮੈਡੀਕਲ ਅਫ਼ਸਰ ਨੇ ਟਾਂਕੇ ਲਾਏ ਪਰ ਸੁਰਿੰਦਰ ਸਿੰਘ ਨੇ ਐਮਐਲਆਰ ਕੱਟਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ


Last Updated :Aug 29, 2022, 12:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.