ETV Bharat / state

ਗਾਇਕ ਗੁਰਦਾਸ ਮਾਨ ਦਾ ਸਾੜਿਆ ਪੁਤਲਾ

author img

By

Published : Aug 27, 2021, 8:10 AM IST

ਸਿੱਖ ਜਥੇਬੰਦੀਆਂ ਦੁਆਰਾ ਗਾਇਕ ਗੁਰਦਾਸ ਮਾਨ (Gurdas Mann) ਦਾ ਪੁਤਲਾ ਡੀ.ਸੀ. ਦਫਤਰ ਸਾਹਮਣੇ ਫੂਕਿਆ ਗਿਆ। ਇਹ ਪੁਤਲਾ ਗੁਰਦਾਸ ਮਾਨ ਵੱਲੋਂ ਗੁਰੂ ਅਮਰਦਾਸ ਸਾਹਿਬ ਦੀ ਤੁਲਨਾ ਲਾਡੀ ਸ਼ਾਹ ਦੇ ਬਰਾਬਰ ਕਰਨ ਦੇ ਵਿਰੋਧ ’ਚ ਫੂਕਿਆ ਗਿਆ।

ਗਾਇਕ ਗੁਰਦਾਸ ਮਾਨ ਦਾ ਸਾੜਿਆ ਪੁਤਲਾ
ਗਾਇਕ ਗੁਰਦਾਸ ਮਾਨ ਦਾ ਸਾੜਿਆ ਪੁਤਲਾ

ਫਿਰੋਜ਼ਪੁਰ: ਸਿੱਖ ਜਥੇਬੰਦੀਆਂ ਦੁਆਰਾ ਗਾਇਕ ਗੁਰਦਾਸ ਮਾਨ ਦਾ ਪੁਤਲਾ ਡੀ.ਸੀ. ਦਫਤਰ (D.C. Office) ਸਾਹਮਣੇ ਸਾੜਿਆ ਗਿਆ। ਇਹ ਪੁਤਲਾ ਗੁਰਦਾਸ ਮਾਨ ਵੱਲੋਂ ਗੁਰੂ ਅਮਰਦਾਸ ਸਾਹਿਬ ਦੀ ਤੁਲਨਾ ਲਾਡੀ ਸ਼ਾਹ ਦੇ ਬਰਾਬਰ ਕਰਨ ਦੇ ਵਿਰੋਧ ’ਚ ਸਾੜਿਆ ਗਿਆ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ਦੁਆਰਾ ਡੀ.ਸੀ. ਅਤੇ ਐਸਐਸਪੀ ਨੂੰ ਮੰਗ ਪੱਤਰ ਦਿੰਦੇ ਗੁਰਦਾਸ ਮਾਨ (Gurdas Mann) ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਮੌਕੇ ਲਖਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਨਕੋਦਰ ਵਿਖੇ ਗਾਇਕ ਗੁਰਦਾਸ ਮਾਨ ਵੱਲੋਂ ਸਿੱਖ ਗੁਰੂ ਅਮਰਦਾਸ ਜੀ ਦੀ ਤੁਲਨਾ ਲਾਡੀ ਸ਼ਾਹ ਨਕੋਦਰ ਨਾਲ ਕਰਕੇ ਬੇਅਦਬੀ ਕੀਤੀ ਸੀ। ਜਿਸ ਕਾਰਨ ਸਿੱਖ ਸੰਗਤਾਂ ਦੇ ਮਨਾ ਨੂੰ ਭਾਰੀ ਠੇਸ ਪਹੁੰਚੀ।

ਗਾਇਕ ਗੁਰਦਾਸ ਮਾਨ ਦਾ ਸਾੜਿਆ ਪੁਤਲਾ

ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰਦਾਸ ਮਾਨ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਸਦੇ ਸਾਰੇ ਪ੍ਰੋਗਰਾਮਾਂ ’ਤੇ ਰੋਕ ਲਗਾਈ ਜਾਵੇ। ਜੇਕਰ ਪ੍ਰਸ਼ਾਸਨ ਨੇ ਕੋਈ ਸਖ਼ਤ ਕਾਰਵਾਈ ਨਾ ਕੀਤੀ ਤਾਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਪਹਿਲਾ ਪੰਜਾਬੀ ਭਾਸ਼ਾ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਚਰਚਾ ਵਿਚ ਆਇਆ ਸੀ। ਹੁਣ ਗੁਰਦਾਸ ਮਾਨ ਵੱਲੋਂ ਗੁਰੂ ਸਾਹਿਬਾਨ ਬਾਰੇ ਟਿੱਪਣੀ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ ਹੈ।ਸਿੱਖ ਜਗਤ ਵੱਲੋਂ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਸੂਫੀ ਕਲਾਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ETV Bharat Logo

Copyright © 2024 Ushodaya Enterprises Pvt. Ltd., All Rights Reserved.