ETV Bharat / state

ਨਸ਼ੇ ਨਾਂਅ ਦੇ ਸੱਪ ਨੇ ਡੰਗਿਆਂ ਇੱਕ ਹੋਰ ਨੌਜਵਾਨ

author img

By

Published : Aug 5, 2021, 6:53 PM IST

22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਜੇਬ ਵਿੱਚੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ।

ਨਸ਼ੇ ਨਾਂਅ ਦੇ ਸੱਪ ਨੇ ਡੰਗਿਆਂ ਇੱਕ ਹੋਰ ਨੌਜਵਾਨ
ਨਸ਼ੇ ਨਾਂਅ ਦੇ ਸੱਪ ਨੇ ਡੰਗਿਆਂ ਇੱਕ ਹੋਰ ਨੌਜਵਾਨ

ਫਿਰੋਜ਼ਪੁਰ : ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇਕ ਮਹੀਨੇ ਵਿੱਚ ਨਸ਼ਾ ਖਤਮ ਕਰਨ ਦੇ ਵਾਅਦੇ ਨਾਲ ਆਈ ਕਾਂਗਰਸ ਸਰਕਾਰ ਦੇ ਰਾਜ ਵਿੱਚ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਸਿਲਸਿਲਾ ਬਾ ਦਸਤੂਰ ਜਾਰੀ ਹੈ। ਜੇ ਗੱਲ ਕਰੀਏ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕਾ ਗੁਰੂਹਰਸਹਾਏ ਦੀ ਤਾਂ ਇੱਥੇ ਹੁਣ ਤੱਕ ਨਸ਼ੇ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਮੋਹਣ ਕੇ ਰੋਡ ਨਜ਼ਦੀਕ ਬਸਤੀ ਰੁਕਣਾ ਵਾਲਾ ਵਿਖੇ ਮਿਲੀ ਜਿੱਥੇ ਸੜਕ ਦੇ ਕਿਨਾਰੇ ਇੱਕ ਦੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਨਸ਼ੇ ਨਾਂਅ ਦੇ ਸੱਪ ਨੇ ਡੰਗਿਆਂ ਇੱਕ ਹੋਰ ਨੌਜਵਾਨ

22 ਸਾਲਾ ਨੌਜਵਾਨ ਆਪਣੀ ਭੈਣ ਨੂੰ ਪੈਸੇ ਦੇਣ ਲਈ ਪਿੰਡ ਬੁੱਲ੍ਹਾ ਰਾਏ ਨਜ਼ਦੀਕ ਗੁਰੂਹਰਸਹਾਏ ਆਪਣੇ ਦੋਸਤ ਨਾਲ ਆਇਆ ਸੀ। ਥੋੜ੍ਹੀ ਦੇਰ ਭੈਣ ਦੇ ਘਰ ਰੁਕਣ ਤੋਂ ਬਾਅਦ ਉਨ੍ਹਾਂ ਨੇ ਵਾਪਸੀ ਪੱਤਰਿਆਂਵਾਲੀ ਜਾਣ ਦੀ ਬਜਾਏ ਗੁਰੂ ਹਰਸਹਾਏ ਨੂੰ ਰਵਾਨਾ ਹੋ ਗਏ, ਜਿੱਥੇ ਜੱਗਾ ਸਿੰਘ ਨੇ ਦਵਿੰਦਰ ਸਿੰਘ ਨੂੰ ਨਾਲ ਲੈ ਕੇ ਗੁਰੂ ਹਰਸਹਾਏ ਓਵਰ ਬ੍ਰਿਜ ਦੇ ਕੋਲ ਉਸ ਨੂੰ ਉਤਾਰ ਦਿੱਤਾ ਤੇ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਹਾਂ ਤੇ ਥੋੜ੍ਹੀ ਦੇਰ ਬਾਅਦ ਉਹ ਵਾਪਸ ਆ ਗਿਆ।

ਉਸ ਨੇ ਮੋਟਰਸਾਈਕਲ ਰੁਕਾ ਦਿੱਤਾ ਤੇ ਕਿਹਾ ਕਿ ਮੈਨੂੰ ਘਬਰਾਹਟ ਹੋ ਰਹੀ ਹੈ ਥੋੜ੍ਹਾ ਆਰਾਮ ਕਰ ਲਈਏ ਜਦ ਉਨ੍ਹਾਂ ਨੇ ਮੋਟਰਸਾਈਕਲ ਰੋਕਿਆ ਤਾਂ ਨਾਲ ਹੀ ਉਹ ਜ਼ਮੀਨ ਦੇ ਹੇਠਾਂ ਡਿੱਗ ਗਿਆ ਤੇ ਜਿਸ ਨੂੰ ਬਾਅਦ ਵਿੱਚ ਛਾਂ ਹੇਠ ਲਿਜਾਇਆ ਗਿਆ ਤੇ ਜਿੱਥੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ:ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਲਾਈ ਫਟਕਾਰ,ਜਾਣੋ ਕਿਉਂ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰੂਹਰਸਹਾਏ ਦੇ ਡੀ.ਐਸ.ਪੀ ਗੋਬਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੱਗਾ ਸਿੰਘ ਵਸੀ ਪਤਰਿਆਂ ਵਾਲਾ ਦਵਿੰਦਰ ਸਿੰਘ ਦੇ ਨਾਲ ਗੁਰੂ ਹਰਸਹਾਏ ਆਇਆ ਸੀ ਤੇ ਜਿਸ ਦੀ ਪੁੱਛ ਪੜਤਾਲ ਤੋਂ ਪਤਾ ਚੱਲਿਆ ਕਿ ਉਸ ਨੂੰ ਦੌਰਾ ਪੈਣ ਨਾਲ ਮੌਤ ਹੋਈ ਹੈ। ਜਦ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਡੀ.ਐੱਸ.ਪੀ ਸਾਹਿਬ ਉਨ੍ਹਾਂ ਦੀ ਜੇਬ ਵਿੱਚੋਂ ਨਸ਼ੇ ਦੀਆਂ ਗੋਲੀਆਂ ਮਿਲੀਆਂ ਹਨ ਤਾਂ ਡੀ.ਐਸ.ਪੀ ਨੇ ਕਿਹਾ ਕਿ ਜੋ ਸਿਮਟਮ ਲੱਗ ਰਹੇ ਹਨ ਉਹ ਨਸ਼ੇ ਦੀ ਡੋਜ਼ ਕਾਰਨ ਹੀ ਮੌਤ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.