ETV Bharat / state

Firing in Ferozepur: ਰੰਗਦਾਰੀ ਨਾ ਮਿਲਣ 'ਤੇ ਦੁਕਾਨਦਾਰ ਉੱਤੇ ਫਾਇਰਿੰਗ ਕਰਕੇ ਫਰਾਰ ਹੋਏ ਨਕਾਬਪੋਸ਼, ਪੁਲਿਸ ਕਰ ਰਹੀ ਭਾਲ

author img

By ETV Bharat Punjabi Team

Published : Sep 22, 2023, 3:47 PM IST

A shopkeeper who did not pay the ransom was fired upon in Ferozepur
Firing in Ferozepur: ਰੰਗਦਾਰੀ ਨਾ ਮਿਲਣ 'ਤੇ ਦੁਕਾਨਦਾਰ ਉੱਤੇ ਨਕਾਬਪੋਸ਼ਾਂ ਨੇ ਕੀਤੀ ਫਾਇਰਿੰਗ, ਹੋਏ ਫਰਾਰ ਤਾਂ ਪੁਲਿਸ ਕਰ ਰਹੀ ਭਾਲ

ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਰੰਗਦਾਰੀ ਨਾ ਮਿਲਣ ਉੱਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਦੁਕਾਨਦਾਰ ਉੱਤੇ ਗੋਲ਼ੀ ਦਾਗ ਦਿੱਤੀ। ਸੀਸੀਟੀਵੀ ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਹੈ ਕਿ ਇਹ ਫਾਇਰਿੰਗ ਫਿਲਹਾਲ ਦੁਕਾਨਦਾਰ ਨੂੰ ਡਰਾਉਣ ਲਈ ਸੀ। ਫਾਇਰਿੰਗ ਮਗਰੋਂ ਨਕਾਬਪੋਸ਼ ਮੌਕੇ ਤੋਂ ਫਰਾਰ ਹੋ ਗਏ। (15 lakh rupees ransom)

ਨਕਾਬਪੋਸ਼ਾਂ ਨੇ ਕੀਤੀ ਫਾਇਰਿੰਗ

ਫਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਾਛੀਆਂ ਮੁਹੱਲੇ ਵਿੱਚ ਰਹਿਣ ਵਾਲੇ ਦੁਕਾਨਦਾਰ ਰਾਜ ਕੁਮਾਰ ਨੂੰ ਗੈਂਗਸਟਰ ਲੰਡਾ ਹਰੀਕੇ (Gangster Landa Harike) ਵੱਲੋਂ ਧਮਕੀ ਮਿਲੀ ਹੈ। ਦੁਕਾਨਦਾਰ ਲੰਡਾ ਹਰੀਕੇ ਦਾ ਨਾਮ ਲੈ ਕੇ ਕਈ ਦਿਨਾਂ ਤੋਂ ਕੋਈ ਅਣਪਛਾਤਾ 15 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ। ਜਿਸ ਨੂੰ ਲੈ ਕੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਕਰਿਆਨਾ ਦੁਕਾਨਦਾਰ ਰਾਜ ਕੁਮਾਰ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉੱਥੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਵਪਾਰੀ ਵਰਗ 'ਚ ਭਾਰੀ ਰੋਸ ਹੈ।



ਗੈਂਗਸਟਰ ਲੰਡਾ ਹਰੀਕੇ ਦੇ ਨਾਮ ਤੋਂ ਮੰਗੀ ਗਈ ਫਿਰੌਤੀ: ਪੀੜਤ ਰਾਜਕੁਮਾਰ ਅਤੇ ਜਵਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਲੰਡਾ ਹਰੀਕੇ ਦੇ ਨਾਮ ਤੋਂ ਉਸ ਕੋਲੋਂ ਕਈ ਦਿਨਾਂ ਤੋਂ 15 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਸੀ ਪਰ ਉਸ ਦੇ ਵੱਲੋਂ ਰੰਗਦਾਰੀ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਦੁਕਾਨਦਾਰ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਗੈਂਗਸਟਰਾਂ ਨੂੰ ਕੋਈ ਖੌਫ ਨਹੀਂ ਹੈ ਅਤੇ ਉਹ ਸ਼ਰੇਆਮ ਗੋਲ਼ੀਆਂ ਦਾਗ ਕੇ ਰੰਗਦਾਰੀਆਂ ਵਸੂਲ ਰਹੇ ਹਨ ਅਤੇ ਪੁਲਿਸ ਉਨ੍ਹਾਂ ਉੱਤੇ ਕਾਬੂ ਨਹੀਂ ਕਰ ਰਹੀ।

ਕਾਰਵਾਈ ਦਾ ਭਰੋਸਾ: ਮਾਮਲੇ ਉੱਤੇ ਡੀਐੱਸਪੀ ਗੁਰਦੀਪ ਸਿੰਘ (DSP Gurdeep Singh) ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਗੈਂਗਸਟਰਾਂ ਦੀ ਸੀਸੀਟੀਵੀ ਵੀਡੀਓ ਪਹੁੰਚ ਗਈ ਹੈ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੀ ਉਨ੍ਹਾਂ ਦੀ ਭਾਲ ਲਈ ਲਗਾ ਦਿੱਤੀਆਂ ਗਈਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ । ਪੁਲਿਸ ਹਰ ਇੱਕ ਨਾਗਰਿਕ ਦੀ ਸੁਰੱਖਿਆ ਲਈ ਬਜਿੱਦ ਹੈ।

ਬੀਤੇ ਦਿਨੀ ਵੀ ਹੋਏ ਸ਼ਰੇਆਮ ਕਤਲ: ਦੱਸ ਦਈਏ ਬੀਤੇ ਦਿਨੀ ਫਗਵਾੜਾ ਦੇ ਨਿਊ ਮਨਸਾ ਦੇਵੀ ਨਗਰ ਵਿੱਚ ਵੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਿਕਰਜੋਗ ਹੈ ਕਿ ਇਸ ਤੋਂ ਪਹਿਲਾਂ ਮੋਗਾ ਵਿੱਚ ਵੀ ਇੱਕ ਕਾਂਗਰਸੀ ਆਗੂ ਦਾ ਘਰ ਵਿੱਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਵਿੱਚ ਹਮਲਾਵਰਾਂ ਵੱਲੋਂ ਸ਼ਰੇਆਮ ਕਤਲਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ

ETV Bharat Logo

Copyright © 2024 Ushodaya Enterprises Pvt. Ltd., All Rights Reserved.