ETV Bharat / state

ਸਹੁਰੇ ਪਰਿਵਾਰ ਤੋਂ ਤੰਗ ਹੋ ਕੇ 26 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

author img

By

Published : Aug 6, 2022, 8:10 PM IST

Updated : Aug 6, 2022, 8:38 PM IST

ਜ਼ੀਰਾ ਦੇ ਪਿੰਡ ਖਡੂਰ ਵਿਖੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ 26 ਸਾਲਾ ਨੌਜਵਾਨ ਗੁਰਦਿੱਤ ਸਿੰਘ ਨੇ ਖੁਦਕੁਸ਼ੀ ਕਰ ਲਈ, ਉਸ ਦੀ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਆਪਣੇ ਮੋਬਾਇਲ ਵਿਚ ਆਵਾਜ਼ ਦੀ ਵੀ ਰਿਕਾਰਡ ਕੀਤੀ।

ਸਹੁਰੇ ਪਰਿਵਾਰ ਤੋਂ ਤੰਗ ਹੋ ਕੇ 26 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
26 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

ਫਿਰੋਜ਼ਪੁਰ: ਜ਼ੀਰਾ ਦੇ ਪਿੰਡ ਖਡੂਰ ਵਿਖੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ 26 ਸਾਲਾ ਨੌਜਵਾਨ ਗੁਰਦਿੱਤ ਸਿੰਘ ਨੇ ਖੁਦਕੁਸ਼ੀ ਕਰ ਲਈ ਉਸ ਦੀ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਆਪਣੇ ਮੋਬਾਇਲ ਵਿਚ ਆਵਾਜ਼ ਦੀ ਵੀ ਰਿਕਾਰਡ ਕੀਤੀ। ਉਸ ਨੇ ਸਾਂਢੂ ਨੂੰ ਆਪਣੀ ਮੌਤ ਦਾ ਜਿੰਮੇਵਾਰ ਦੱਸਿਆ।

ਸਹੁਰੇ ਪਰਿਵਾਰ ਤੋਂ ਤੰਗ ਹੋ ਕੇ 26 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
ਸਹੁਰੇ ਪਰਿਵਾਰ ਤੋਂ ਤੰਗ ਹੋ ਕੇ 26 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

ਇਨਸਾਨੀ ਜੀਵਨ ਦੀਆ ਕੀਮਤਾਂ ਕਦਰਾਂ ਇਸ ਤਰ੍ਹਾਂ ਘਟ ਗਈਆਂ ਹਨ ਆਮ ਇਨਸਾਨ ਪਰਿਵਾਰਕ ਮਸਲਿਆਂ ਦਾ ਸਾਹਮਣਾ ਕਰਨ ਦੀ ਬਜਾਏ ਖੁਦਕੁਸ਼ੀਆਂ ਦੇ ਰਸਤੇ ਉੱਤੇ ਚੱਲ ਪੈਂਦੇ ਹਨ। ਪਿੰਡ ਖਡੂਰ ਦੇ ਇਕ ਛੱਬੀ ਸਾਲਾ ਨੌਜਵਾਨ ਨੇ ਸਹੁਰੇ ਪਰਿਵਾਰ ਨਾਲ ਚੱਲਦੇ ਵਿਵਾਦ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਜਦਕਿ ਉਸ ਦੇ ਵਿਆਹ ਨੂੰ ਸਿਰਫ 6 ਮਹੀਨੇ ਹੋਏ ਸਨ। ਜ਼ੀਰਾ ਦੇ ਪਿੰਡ ਖਡੂਰ ਵਾਸੀ ਗੁਰਦਿੱਤ ਸਿੰਘ ਦਾ ਵਿਆਹ ਕਰੀਬ ਛੇ ਮਹੀਨੇ ਪਹਿਲਾਂ ਫਿਰੋਜ਼ਪੁਰ ਨੇੜਲੇ ਪਿੰਡ ਫੱਤੂਵਾਲਾ ਵਿਖੇ ਰਾਜਵੀਰ ਨਾਲ ਹੋਇਆ ਸੀ ਅਤੇ ਵਿਆਹ ਤੋਂ 2 ਮਹੀਨੇ ਬਾਅਦ ਹੀ ਕਿਸੇ ਗੱਲ ਤੋਂ ਰਾਜਵੀਰ ਆਪਣੇ ਪੇਕੇ ਪਿੰਡ ਚਲੀ ਗਈ।

ਗੁਰਦਿੱਤ ਸਿੰਘ ਕਈ ਵਾਰ ਪੰਚਾਇਤ ਲੈ ਕੇ ਉਸ ਨੂੰ ਲੈਣ ਗਿਆ ਪਰ ਉਹ ਵਾਪਸ ਨਾ ਆਈ ਅੱਜ ਤੋਂ ਦੋ ਦਿਨ ਪਹਿਲਾਂ ਵੀ ਪੰਚਾਇਤ ਰਾਜਬੀਰ ਕੌਰ ਨੂੰ ਲੈਣ ਗਈ ਸੀ ਪਰ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਮ੍ਰਿਤਕ ਗੁਰਦਿੱਤ ਸਿੰਘ ਦੇ ਪਿਤਾ ਅਨੁਸਾਰ ਮ੍ਰਿਤਕ ਦੇ ਸਾਢੂ ਨਿਸ਼ਾਨ ਸਿੰਘ ਨੇ ਉਸ ਨੂੰ ਕੁਝ ਧਮਕੀਆਂ ਵੀ ਦਿੱਤੀਆਂ ਸਨ।

ਸਹੁਰੇ ਪਰਿਵਾਰ ਤੋਂ ਤੰਗ ਹੋ ਕੇ 26 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਿਸ ਤੋਂ ਮ੍ਰਿਤਕ ਪਰੇਸ਼ਾਨ ਸੀ ਅਤੇ ਗੁਰਦਿੱਤ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਮੋਬਾਇਲ ਵਿਚ ਵੀ ਆਪਣੇ ਸਾਢੂ ਤੋਂ ਦੁਖੀ ਹੋ ਕੇ ਮਰਨ ਦੀ ਗੱਲ ਰਿਕਾਰਡ ਕੀਤੀ ਹੈ ਉਸ ਅਨੁਸਾਰ ਉਸ ਨੂੰ ਆਪਣੇ ਸਾਢੂ ਅਤੇ ਪਤਨੀ ਦੇ ਰਿਸ਼ਤਿਆਂ 'ਤੇ ਕੁਝ ਸ਼ੱਕ ਵੀ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਹੈ ਜਲਦ ਹੀ ਦੋਸ਼ੀਆਂ ਨੂੰ ਵੀ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ: ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ CM ਦਿੱਲੀ ਰਵਾਨਾ, ਪਿਛਲੀ ਸਰਕਾਰ 'ਤੇ ਚੁੱਕੇ ਸਵਾਲ!

Last Updated : Aug 6, 2022, 8:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.