ETV Bharat / state

ਸਰਚ ਆਪਰੇਸ਼ਨ ਦੌਰਾਨ ਪਾਕਿਸਤਾਨ ਤੋਂ ਆਈ 9 ਪੈਕੇਟ ਹੈਰੋਇਨ ਬਰਾਮਦ

author img

By

Published : Mar 9, 2022, 2:57 PM IST

ਫਿਰੋਜ਼ਪੁਰ ’ਚ ਭਾਰਤ ਪਾਕਿਸਤਾਨ ਸਰਹੱਦ ’ਤੇ 9 ਪੈਕੇਟ ਹੈਰੋਇਨ ਬਰਾਮਦ (9 packets of heroin recovered from Pakistan) ਹੋਈ ਹੈ ਜੋ ਕਿ 9 ਕਿਲੋਗ੍ਰਾਮ ਦੱਸੀ ਜਾ ਰਹੀ ਹੈ। ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ 45 ਕਰੋੜ ਰੁਪਏ ਦੱਸੀ ਜਾ ਰਹੀ ਹੈ।

9 ਪੈਕੇਟ ਹੈਰੋਇਨ ਬਰਾਮਦ
9 ਪੈਕੇਟ ਹੈਰੋਇਨ ਬਰਾਮਦ

ਫਿਰੋਜ਼ਪੁਰ: ਪੰਜਾਬ ਦੀਆਂ ਸਰਹੱਦਾਂ ਤੋਂ ਨਸ਼ਾ ਮਿਲਣ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਦੂਜੇ ਪਾਸੇ ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਭਾਰਤ ਪਾਕਿਸਤਾਨ ਸਰਹੱਦ ’ਤੇ ਹੈਰੋਇਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ’ਚ ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ ਨੇ 136 ਬਟਾਲੀਅਨ ਨੇ ਬੀਓਪੀ ਮਬਬੋਕੇ ਦੇ ਕੋਲ ਪਾਕਿਸਤਾਨ ਤੋਂ ਆਈ ਹੈਰੋਇਨ ਬਰਾਮਦ ਹੋਈ। ਦੱਸ ਦਈਏ ਕਿ ਪਾਕਿਸਤਾਨ ਤੋਂ 9 ਪੈਕੇਟ ਹੈਰੋਇਨ ਬਰਾਮਦ ਹੋਈ ਹੈ ਜੋ ਕਿ 9 ਕਿਲੋਗ੍ਰਾਮ ਦੱਸੀ ਜਾ ਰਹੀ ਹੈ।

ਉੱਥੇ ਹੀ ਦੂਜੇ ਪਾਸੇ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ 45 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਬੀਐੱਸਐਫ ਵੱਲੋਂ ਕੀਤੇ ਗਏ ਸਰਚ ਆਪਰੇਸ਼ਨ ਦੇ ਦੌਰਾਨ ਹੈਰੋਇਨ ਬਰਾਮਦ ਕੀਤੀ ਗਈ ਹੈ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਸੂਬੇ ਦੀਆਂ ਸਰਹੱਦਾਂ ਤੋਂ ਖਾਸਕਾਰ ਫਿਰੋਜ਼ਪੁਰ ਦੀ ਸਰਹੱਦ ਤੋਂ ਨਸ਼ਾ ਅਤੇ ਡਰੋਨ ਬਰਾਮਦ ਹੋਏ ਹਨ। ਬੀਐਸਐਫ ਵੱਲੋਂ ਕਈ ਵਾਰ ਡਰੋਨ ਵੀ ਫੜੇ ਗਏ ਹਨ। ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਣੇ ਹੋਰ ਸੂਬਿਆਂ ਦੇ ਵਿੱਚ ਬੀਐਸਐਫ ਨੂੰ ਵੱਧ ਅਧਿਕਾਰ ਖੇਤਰ ਦਿੱਤੇ ਗਏ ਹਨ।

ਇਹ ਵੀ ਪੜੋ: ਨਸ਼ੇ ਦੀ ਹਾਲਤ ’ਚ ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.