ETV Bharat / state

Punjab Policemen Caught With Heroin: ਫਿਰੋਜ਼ਪੁਰ 'ਚ ਪੰਜਾਬ ਪੁਲਿਸ ਦੇ 2 ਮੁਲਾਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ, ਬੀਐੱਸਐੱਫ ਨੇ ਕੀਤਾ ਕਾਬੂ

author img

By ETV Bharat Punjabi Team

Published : Sep 15, 2023, 1:50 PM IST

2 employees of Punjab Police were arrested from the border with heroin In Ferozepur
Punjab police personnel arrested with heroin: ਫਿਰੋਜ਼ਪੁਰ 'ਚ ਪੰਜਾਬ ਪੁਲਿਸ ਦੇ 2 ਮੁਲਾਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ, ਬੀਐੱਸਐੱਫ ਨੇ ਕੀਤਾ ਕਾਬੂ

ਫਿਰੋਜ਼ਪੁਰ ਦੇ ਬਾਰਡਰ ਇਲਾਕੇ ਤੋਂ ਪੰਜਾਬ ਪੁਲਿਸ ਦੇ 2 ਮੁਲਾਜ਼ਮ ਇੱਕ ਕਾਰ ਵਿੱਚ ਹੈਰੋਇਨ ਦੀ ਤਸਕਰੀ (Heroin trafficking) ਕਰਨ ਦੀ ਕੋਸ਼ਿਸ਼ ਕਰਦੇ ਗ੍ਰਿਫ਼ਤਾਰ ਕੀਤੇ ਗਏ ਹਨ। ਦੱਸ ਦਈਏ ਇਲਾਕਾ ਨਿਵਾਸੀਆਂ ਨੇ ਇਸ ਸਬੰਧੀ ਬੀਐੱਸਐੱਫ ਨੂੰ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਕਾਰਵਾਈ ਹੋਈ। (Punjab Policemen Caught With Heroin)

ਫਿਰੋਜ਼ਪੁਰ: ਪੰਜਾਬ ਸਰਕਾਰ ਸੂਬੇ ਵਿੱਚ ਨਸ਼ੇ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਜਿਨ੍ਹਾਂ ਦੇ ਸਿਰ ਉੱਤੇ ਨਸ਼ੇ ਖ਼ਿਲਾਫ਼ ਸਖ਼ਤੀ ਕਰਨ ਦੀ ਜ਼ਿੰਮੇਵਾਰੀ ਹੈ ਉਹ ਖੁੱਦ ਇਸ ਜ਼ਹਿਰ ਨੂੰ ਨੌਜਵਾਨਾਂ ਦੀਆਂ ਹੱਡੀਆਂ ਵਿੱਚ ਘੋਲ਼ ਰਹੇ ਹਨ। ਦਰਅਸਲ ਪੰਜਾਬ ਪੁਲਿਸ (Punjab Police) ਅੰਦਰ ਦਾਖਿਲ ਕਾਲ਼ੀਆਂ ਭੇਡਾਂ ਮੁੜ ਤੋਂ ਸਾਹਮਣੇ ਉਦੋਂ ਨਸ਼ਰ ਹੋਈਆਂ ਜਦੋਂ ਫਿਰੋਜ਼ਪੁਰ ਵਿੱਚ ਕੌਮਾਂਤਰੀ ਬਾਰਡਰ ਉੱਤੇ ਸਥਿਤ ਇੱਕ ਪਿੰਡ ਦੇ ਲੋਕਾਂ ਨੇ ਕਾਰ ਸਵਾਰ ਦੋ ਪੁਲਿਸ ਮੁਲਾਜ਼ਮਾਂ ਨੂੰ ਹੈਰੋਇਨ ਦੇ ਪੈਕੇਟ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਵੇਖ ਲਿਆ।

ਹੈਰੋਇਨ ਦੇ ਦੋ ਪੈਕਟ ਬਰਾਮਦ: ਦਰਅਸਲ ਫ਼ਿਰੋਜ਼ਪੁਰ ਦੇ ਪਿੰਡ ਜੱਲੋਕੇ ਕੋਲ ਇੱਕ ਕਾਰ ਵਿੱਚ ਸਵਾਰ ਦੋ ਪੁਲਿਸ ਮੁਲਾਜ਼ਮ ਹੈਰੋਇਨ ਦੀ ਤਸਕਰੀ ਕਰਨ ਪਹੁੰਚੇ। ਪਿੰਡ ਵਾਸੀਆਂ ਦੀ ਸੂਚਨਾ 'ਤੇ ਬੀਐਸਐਫ (BSF) ਨੇ ਉਨ੍ਹਾਂ ਨੂੰ ਚੌਕੀ 'ਤੇ ਕਾਬੂ ਕਰ ਲਿਆ। ਇਸ ਦੌਰਾਨ ਤਲਾਸ਼ੀ ਲਈ ਗਈ ਅਤੇ ਕਾਰ ਵਿੱਚ ਲੁਕੋਈ ਗਈ ਹੈਰੋਇਨ ਦੇ ਦੋ ਪੈਕਟ ਬਰਾਮਦ ਕੀਤੇ ਗਏ ਹਨ। ਪਿੰਡ ਵਾਸੀਆਂ ਅਨੁਸਾਰ ਬੀਐਸਐਫ ਦੋਵੇਂ ਗ੍ਰਿਫ਼ਤਾਰ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਨਾਲ ਲੈ ਗਈ ਹੈ।

ਸਥਾਨਕਾਵਸੀਆਂ ਨੇ ਦੱਸੀ ਪੂਰੀ ਕਹਾਣੀ: ਸਥਾਨਕ ਵਾਸੀਆਂ ਮੁਤਾਬਿਕ ਰਾਤ ਕਰੀਬ ਸਾਢੇ 8 ਵਜੇ ਪਿੰਡ ਦੇ ਬਾਹਰ ਇੱਕ ਵਾਹਨ ਆਇਆ। ਜਿਸ 'ਚ ਵਰਦੀ ਧਾਰੀ ਦੋ ਪੁਲਿਸ ਮੁਲਾਜ਼ਮ ਕਾਰ ਦੇ ਅਗਲੇ ਟਾਇਰ 'ਤੇ ਹੈਰੋਇਨ ਦੇ ਪੈਕਟ ਛੁਪਾਏ ਹੋਏ ਦਿਖਾਈ ਦਿੱਤੇ। ਜਿਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਸਥਾਨਕਵਾਸੀਆਂ ਨੇ ਇਸ ਪੂਰੇ ਘਟਨਾਕ੍ਰਮ ਸਬੰਧੀ ਸੂਚਨਾ ਬੀਐਸਐਫ ਨੂੰ ਦਿੱਤੀ। ਇਸ ੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਕਾਰ ਰੋਕਣ ਲਈ ਕਿਹਾ। ਕੁਝ ਸਮੇਂ ਬਾਅਦ ਬੀਐਸਐਫ ਅਤੇ ਫੌਜ ਦੇ ਜਵਾਨਾਂ ਨੇ ਕਾਰ ਨੂੰ ਚੌਕੀ ’ਤੇ ਰੋਕ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਟਾਇਰ ਦੇ ਉੱਪਰ ਕਾਰ ਦੇ ਬੋਨਟ ਵਿੱਚ ਛੁਪਾ ਕੇ ਰੱਖੀ ਹੈਰੋਇਨ ਬਰਾਮਦ ਕੀਤੀ। ਪਿੰਡ ਵਾਸੀਆਂ ਅਨੁਸਾਰ ਬੀਐਸਐਫ ਦੇ ਜਵਾਨ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਕਾਰ ਸਮੇਤ ਬੀਐਸਐਫ ਚੌਕੀ ’ਤੇ ਲੈ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.