ETV Bharat / state

15 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ 4 ਲੱਖ ਨਗਦੀ ਲੈ ਕੇ ਚੋਰ ਫਰਾਰ

author img

By

Published : Jul 10, 2021, 4:15 PM IST

ਫਾਜ਼ਿਲਕਾ ਦੇ ਪਿੰਡ ਜੰਡਵਾਲਾ ਵਿਚ ਪੰਚਾਇਤ ਸੈਕਟਰੀ ਦੇ ਘਰੋਂ 15 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ ਚਾਰ ਲੱਖ ਰੁਪਏ ਨਗਦੀ (Cash)ਲੈ ਕੇ ਚੋਰ ਫਰਾਰ ਹੋ ਗਏ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਜਲਦ ਹੀ ਚੋਰ ਗ੍ਰਿਫ਼ਤਾਰ (Arrested) ਕੀਤੇ ਜਾਣਗੇ।

15 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ 4 ਲੱਖ ਨਗਦੀ ਲੈ ਕੇ ਚੋਰ ਫਰਾਰ
15 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ 4 ਲੱਖ ਨਗਦੀ ਲੈ ਕੇ ਚੋਰ ਫਰਾਰ

ਫਾਜ਼ਿਲਕਾ:ਅਬੋਹਰ ਦੇ ਅਧੀਨ ਪੈਂਦੇ ਥਾਣਾ ਖੂਈ ਖੇੜਾ ਦੇ ਪਿੰਡ ਜੰਡਵਾਲਾ ਹਨੂਵੰਤਾ ਵਿੱਚ ਪੰਚਾਇਤ ਸੈਕਟਰੀ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਚੋਰਾਂ ਨੇ 15 ਤੋਲੇ ਸੋਨਾ, 1 ਕਿਲੋ ਚਾਂਦੀ, 4 ਚਾਰ ਲੱਖ ਰੁਪਏ ਦੀ ਨਗਦੀ (Cash) ਲੈ ਕੇ ਫਰਾਰ ਹੋ ਗਏ।ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ (Arrested) ਕੀਤਾ ਜਾਵੇ।

ਪੀੜਤ ਪਰਿਵਾਰ ਦੇ ਲੜਕੇ ਨੇ ਦੱਸਿਆ ਕਿ ਉਹ ਦੇਰ ਰਾਤ ਦੋ ਵਜੇ ਤੱਕ ਪੜ੍ਹਦਾ ਰਿਹਾ ਹੈ।ਚੋਰਾਂ ਵੱਲੋਂ ਦੋ ਵਜੇ ਤੋਂ ਲੈ ਕੇ ਤੜਕੇ ਪੰਜ ਵਜੇ ਦੌਰਾਨ ਹੀ ਇਸ ਚੋਰੀ ਨੂੰ ਅੰਜਾਮ ਦਿੱਤਾ। ਉਸ ਅਨੁਸਾਰ ਇਹ ਕੋਈ ਸਾਧਾਰਨ ਚੋਰਾਂ ਦੁਆਰਾ ਕੀਤਾ ਗਿਆ ਕਾਰਾ ਨਹੀਂ ਬਲਕਿ ਪ੍ਰੋਫੈਸ਼ਨਲ ਚੋਰਾਂ ਦੁਆਰਾ ਕੀਤੀ ਗਈ ਚੋਰੀ ਹੈ।

15 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ 4 ਲੱਖ ਨਗਦੀ ਲੈ ਕੇ ਚੋਰ ਫਰਾਰ
ਸਥਾਨਕ ਪਿੰਡ ਵਾਸੀ ਨੇ ਇਸ ਚੋਰੀ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਸਰਕਾਰ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਗਏ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨੂੰ ਕੋਈ ਚੋਰ ਇਲਜ਼ਾਮ ਅੰਜਾਮ ਨਾ ਦੇ ਸਕੇ। ਉਨ੍ਹਾਂ ਨੇ ਚਿੰ‍ਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਦੋ ਚੋਰੀਆਂ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਜਾ ਚੁੱਕਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜੋ:ਪੰਜਾਬ 'ਚ ਸੋਮਵਾਰ ਤੋਂ ਖੁਲਣਗੇ ਜਿੰਮ, ਬਾਰ, ਰੈਸਟੋਰੈਂਟ ਤੇ ਸਿਨੇਮਾ ਘਰ

ETV Bharat Logo

Copyright © 2024 Ushodaya Enterprises Pvt. Ltd., All Rights Reserved.