ETV Bharat / state

ਸਕੂਲ ਜਾ ਰਹੀਆਂ ਵਿਦਿਆਰਥਣਾਂ ਨੂੰ ਪਿਕਅੱਪ ਨੇ ਮਾਰੀ ਟੱਕਰ, ਜ਼ਖ਼ਮੀ

author img

By

Published : Mar 11, 2021, 9:11 PM IST

ਸਕੂਲ ਜਾ ਰਹੀਆਂ ਵਿਦਿਆਰਥਣਾਂ ਨੂੰ ਪਿਕਅੱਪ ਨੇ ਮਾਰੀ ਟੱਕਰ, ਜ਼ਖ਼ਮੀ
ਸਕੂਲ ਜਾ ਰਹੀਆਂ ਵਿਦਿਆਰਥਣਾਂ ਨੂੰ ਪਿਕਅੱਪ ਨੇ ਮਾਰੀ ਟੱਕਰ, ਜ਼ਖ਼ਮੀ

ਬੱਲੂਆਣਾ ਵਿੱਚ ਸਵੇਰੇ 6 ਕੁੜੀਆਂ ਪੈਦਲ ਆਪਣੇ ਸਕੂਲ ਪੜ੍ਹਨ ਜਾ ਰਹੀਆਂ ਸਨ ਤਾਂ ਰਸਤੇ ’ਚ ਪਿੱਛੋਂ ਆ ਰਹੀ ਇੱਕ ਪਿਕਅੱਪ ਵੈਨ ਨੇ ਉਸਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ।

ਫ਼ਾਜ਼ਿਲਕਾ: ਬੱਲੂਆਣਾ ਵਿੱਚ ਸਵੇਰੇ 6 ਕੁੜੀਆਂ ਪੈਦਲ ਆਪਣੇ ਸਕੂਲ ਪੜ੍ਹਨ ਜਾ ਰਹੀਆਂ ਸਨ ਤਾਂ ਰਸਤੇ ’ਚ ਪਿੱਛੋਂ ਆ ਰਹੀ ਇੱਕ ਪਿਕਅੱਪ ਵੈਨ ਨੇ ਉਸਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਟਰੱਕ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਮਗਰੋਂ ਸਥਾਨਕ ਲੋਕਾਂ ਨੇ ਜ਼ਖਮੀ ਵਿਦਿਆਰਥਣਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਜਿਥੇ ਉਹ ਜ਼ੇਰੇ ਇਲਾਜ ਹਨ। ਮੌਕੇ ’ਤੇ ਪਹੁੰਚ ਪਹੁੰਚ ਪੁਲਿਸ ਨੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਪਨਬੱਸ ਮੁਲਾਜ਼ਮਾਂ ਨੇ ਸ਼ੁਰੂ ਕੀਤੀ ਤਿੰਨ ਰੋਜ਼ਾ ਹੜਤਾਲ

ਹਸਪਤਾਲ ਵਿੱਚ ਜੇਰੇ ਇਲਾਜ ਲੜਕੀਆਂ ਨੇ ਦੱਸਿਆ ਕਿ ਉਹ ਸਵੇਰੇ ਘਰ ਤੋਂ ਆਪਣੇ ਸਕੂਲ ਲਈ ਜਾ ਰਹੀਆਂ ਸਨ ਕਿ ਰਸਤੇ ਵਿੱਚ ਪਿੱਛੋਂ ਆ ਰਹੀ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਇਹ ਹੇਠਾਂ ਡਿੱਗ ਗਈਆਂ ਜਿਸ ਮਗਰੋਂ ਸਥਾਨਕ ਲੋਕਾਂ ਨੇ ਉਹਨਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਹੈ।

ਪੁਲਿਸ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਵਾਇਆ ਹੈ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ: ਐਨਐਸਯੂਆਈ ਵੱਲੋਂ ਭਾਜਪਾ ਆਗੂ ਮਲਿਕ ਦੀ ਰਿਹਾਇਸ਼ ਦਾ ਘਿਰਾਓ

ETV Bharat Logo

Copyright © 2024 Ushodaya Enterprises Pvt. Ltd., All Rights Reserved.