ETV Bharat / state

ਵਿਅਕਤੀ ਨੂੰ 11 ਸਾਲ ਬੰਧੂਆ ਬਣਾ ਕੇ ਰੱਖਿਆ ਮਜ਼ਦੂਰ

author img

By

Published : Jul 26, 2021, 7:10 PM IST

Updated : Jul 26, 2021, 7:25 PM IST

ਵਿਅਕਤੀ ਨੂੰ 11 ਸਾਲ ਬੰਧੂਆ ਬਣਾ ਕੇ ਰੱਖਿਆ ਮਜ਼ਦੂਰ
ਵਿਅਕਤੀ ਨੂੰ 11 ਸਾਲ ਬੰਧੂਆ ਬਣਾ ਕੇ ਰੱਖਿਆ ਮਜ਼ਦੂਰ

ਫਾਜ਼ਿਲਕਾ ਵਿੱਚ ਇੱਕ ਵਿਅਕਤੀ ਨੂੰ ਬੰਧੂਆ ਮਜਦੂਰ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 11 ਸਾਲ ਪਹਿਲਾਂ ਲਾਪਤਾ ਹੋਇਆ ਕਰੀਬ 50 ਸਾਲਾ ਵਿਅਕਤੀ ਰਾਜਸਥਾਨ ਦੇ ਘੜਸਾਣਾ ਦੇ ਇਕ ਪਿੰਡ ਵਿਚੋਂ ਬਰਾਮਦ ਹੋਇਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪਰਿਵਾਰ ਮੈਂਬਰ ਨੂੰ ਬੰਧਕ ਬਣਾ ਕੇ ਬੰਧੂਆ ਮਜਦੂਰ ਬਣਾ ਕੇ ਰੱਖਿਆ ਸੀ ਤੇ ਉਸਦੀ ਮਾਰਕੁੱਟ ਵੀ ਕੀਤੀ ਜਾਂਦੀ ਰਹੀ ਹੈ। ਪਰਿਵਾਰ ਨੂੰ ਇੱਕ ਵਾਇਰਲ ਵੀਡੀਓ ਦੌਰਾਨ ਆਪਣੇ ਮੈਂਬਰ ਦੀ ਪਹਿਚਾਣ ਹੋਈ।

ਫਾਜ਼ਿਲਕਾ: ਫਾਜ਼ਿਲਕਾ ਵਿੱਚ ਇੱਕ ਵਿਅਕਤੀ ਨੂੰ ਬੰਧੂਆ ਮਜਦੂਰ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 11 ਸਾਲ ਪਹਿਲਾਂ ਲਾਪਤਾ ਹੋਇਆ ਕਰੀਬ 50 ਸਾਲਾ ਵਿਅਕਤੀ ਰਾਜਸਥਾਨ ਦੇ ਘੜਸਾਣਾ ਦੇ ਇਕ ਪਿੰਡ ਵਿਚੋਂ ਬਰਾਮਦ ਹੋਇਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪਰਿਵਾਰ ਮੈਂਬਰ ਨੂੰ ਬੰਧਕ ਬਣਾ ਕੇ ਬੰਧੂਆ ਮਜਦੂਰ ਬਣਾ ਕੇ ਰੱਖਿਆ ਸੀ ਤੇ ਉਸਦੀ ਮਾਰਕੁੱਟ ਵੀ ਕੀਤੀ ਜਾਂਦੀ ਰਹੀ ਹੈ। ਪਰਿਵਾਰ ਨੂੰ ਇੱਕ ਵਾਇਰਲ ਵੀਡੀਓ ਦੌਰਾਨ ਆਪਣੇ ਮੈਂਬਰ ਦੀ ਪਹਿਚਾਣ ਹੋਈ।

ਵਿਅਕਤੀ ਨੂੰ 11 ਸਾਲ ਬੰਧੂਆ ਬਣਾ ਕੇ ਰੱਖਿਆ ਮਜ਼ਦੂਰ

ਜਾਣਕਾਰੀ ਅਨੁਸਾਰ ਹਲਕਾ ਬੱਲੂਆਣਾ ਦੇ ਪਿੰਡ ਰੂਹੜਿਆ ਵਾਲੀ ਦਾ ਇਹ ਮਾਮਲਾ ਹੈ ਜਿਥੋਂ ਦੇ ਵਸਨੀਕ ਗੁਰਪ੍ਰੀਤ ਸਿੰਘ ਤੇ ਇਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਕਰੀਬ 11 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਕਿੰਦਰ ਸਿੰਘ ਪਿੰਡ ਦਿਆਲ ਪੁਰਾ ਆਪਣੀ ਰਿਸ਼ਤੇਦਾਰੀ 'ਚ ਗਏ ਸਨ। ਜਿੱਥੋਂ ਉਹ ਲਾਪਤਾ ਹੋ ਗਏ, ਭਾਲ ਕਰਨ ਤੇ ਵੀ ਜਦੋਂ ਕੋਈ ਪਤਾ ਨਹੀਂ ਲੱਗਿਆ ਤਾਂ ਪਰਿਵਾਰ ਰੱਬ ਦਾ ਭਾਣਾ ਮੰਨ ਕੇ ਬੈਠ ਗਿਆ। ਬੀਤੀ ਦੋ ਦਿਨ ਪਹਿਲਾਂ ਉਹਨਾਂ ਨੂੰ ਫੋਨ ਤੇ ਇੱਕ ਵੀਡੀਓ ਮਿਲੀ, ਜਿਸ ਵਿੱਚ ਨਜ਼ਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਪਛਾਣ ਲਿਆ।

ਉਨ੍ਹਾਂ ਨੇ ਪਟਿਆਲਾ ਦੀ ਇੱਕ ਸਮਾਜ ਸੇਵੀ ਸੰਸਥਾ ਮਨੁੱਖਤਾ ਦੀ ਸੇਵਾ ਦੇ ਮੈਂਬਰ ਪਾਲ ਖਰੋੜ ਨਾਲ ਸੰਪਰਕ ਕੀਤਾ ਤੇ ਕੱਲ ਉਹ ਘੜਸਾਣਾ ਦੇ ਪਿੰਡ 13 MDA ਵਿੱਚ ਰਹਿਣ ਵਾਲੇ ਰਮੇਸ਼ ਕੁਮਾਰ ਪੁੱਤਰ ਕਰਮਜੀਤ ਉਰਫ਼ ਮਿਰਚ ਸਾਬਕਾ ਸਰਪੰਚ ਦੇ ਘਰ ਪਹੁੰਚੇ ਤਾਂ ਉਨ੍ਹਾਂ ਦਾ ਪਿਤਾ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ।

ਇਲਜ਼ਾਮ ਇਹ ਵੀ ਹਨ ਕਿ ਉਨ੍ਹਾਂ ਦੇ ਪਿਤਾ ਨਾਲ ਮਾਰਕੁੱਟ ਕੀਤੀ ਜਾਂਦੀ ਰਹੀ ਹੈ। ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਵੀ ਹੋ ਗਏ ਹਨ । ਬੜੀ ਮੁਸ਼ਕਿਲ ਨਾਲ ਉਨ੍ਹਾਂ ਆਪਣੇ ਪਿਤਾ ਨੂੰ ਇੱਥੇ ਲਿਆਂਦਾ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਬੰਦੀ ਬਣਾ ਕੇ ਅਤੇ ਤਸੀਹੇ ਦੇਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਨਾਲ ਅਜਿਹਾ ਨਾ ਹੋਵੇ।

ਇਹ ਵੀ ਪੜੋ: ਦੇਖੋ : ਲੁਟੇਰਿਆਂ ਨੇ ਲੁੱਟੀ ਪੁਲਿਸ

Last Updated :Jul 26, 2021, 7:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.