ETV Bharat / state

ਫਾਜ਼ਿਲਕਾ ਤੋਂ ਕੱਪੜਾ ਚੋਰੀ ਕਰਨ ਵਾਲੇ ਗਿਰੋਹ ਦੀਆਂ 5 ਔਰਤਾਂ ਸਮੇਤ 7 ਕਾਬੂ

author img

By

Published : Mar 13, 2021, 8:57 PM IST

ਫਾਜ਼ਿਲਕਾ ਤੋਂ ਕੱਪੜਾ ਚੋਰੀ ਕਰਨ ਵਾਲੇ ਗਿਰੋਹ ਦੀਆਂ 5 ਔਰਤਾਂ ਸਮੇਤ 7 ਕਾਬੂ
ਫਾਜ਼ਿਲਕਾ ਤੋਂ ਕੱਪੜਾ ਚੋਰੀ ਕਰਨ ਵਾਲੇ ਗਿਰੋਹ ਦੀਆਂ 5 ਔਰਤਾਂ ਸਮੇਤ 7 ਕਾਬੂ

ਮੰਡੀ ਰੋੜਾ ਵਾਲੀ ਵਿੱਚ ਕੱਪੜਾ ਚੁਰਾਉਣ ਵਾਲੀਆਂ ਔਰਤਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ। ਜਿਕਰਯੋਗ ਹੈ ਕਿ ਮੰਡੀ ਰੋੜਾ ਵਾਲੀ ਵਿੱਚ ਦਸੰਬਰ ਮਹੀਨੇ ਵਿੱਚ ਇੱਕ ਕੱਪੜੇ ਦੀ ਦੁਕਾਨ ਦਾ ਨਵਾਂ ਸ਼ੋਰੂਮ ਖੁੱਲਣ ਜਾ ਰਿਹਾ ਸੀ। ਪਰ ਮਹੂਰਤ ਤੋਂ ਪਹਿਲਾਂ ਹੀ ਇਹ ਗਿਰੋਹ ਦੁਕਾਨ ਤੋਂ ਰਾਤੋ-ਰਾਤ ਕੱਪੜੇ ਚੋਰੀ ਕਰਕੇ ਫਰਾਰ ਹੋ ਗਿਆ ਸੀ।

ਫਾਜ਼ਿਲਕਾ: ਮੰਡੀ ਰੋੜਾ ਵਾਲੀ ਵਿੱਚ ਕੱਪੜਾ ਚੁਰਾਉਣ ਵਾਲੀਆਂ ਔਰਤਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੰਡੀ ਰੋੜਾ ਵਾਲੀ ਵਿੱਚ ਦਸੰਬਰ ਮਹੀਨੇ ਵਿੱਚ ਇੱਕ ਕੱਪੜੇ ਦੀ ਦੁਕਾਨ ਦਾ ਨਵਾਂ ਸ਼ੋਰੂਮ ਖੁੱਲਣ ਜਾ ਰਿਹਾ ਸੀ, ਪਰ ਮਹੂਰਤ ਤੋਂ ਪਹਿਲਾਂ ਹੀ ਇਹ ਗਿਰੋਹ ਦੁਕਾਨ ਤੋਂ ਰਾਤੋ-ਰਾਤ ਕੱਪੜੇ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ।

ਇਸ ਚੋਰ ਗਿਰੋਹ ਦੀ ਸੀਸੀਟੀਵੀ ਫੁਟੇਜ ਅਤੇ ਮੋਬਾਇਲ ਲੋਕੇਸ਼ਨ ਪੁਲਿਸ ਦੇ ਹੱਥ ਲੱਗੀ, ਜਿਸ ਦੇ ਚਲਦਿਆਂ ਪੁਲਿਸ ਨੇ ਇਸ ਤੀਵੀਂ ਗਰੋਹ ਦੇ ਦੋ ਆਟੋ ਚਾਲਕ ਲੋਕਾਂ ਨੂੰ ਨਾਮਜ਼ਦ ਕੀਤਾ ਅਤੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜੋ ਬਠਿੰਡਾ ਦੇ ਖੇਤਾ ਸਿੰਘ ਬਸਤੀ ਦੇ ਰਹਿਣ ਵਾਲੇ ਸਨ ਅਤੇ ਇਸ ਗਰੋਹ ਵਿੱਚ 10 ਔਰਤਾਂ ਸ਼ਾਮਲ ਸੀ।

ਫਾਜ਼ਿਲਕਾ ਤੋਂ ਕੱਪੜਾ ਚੋਰੀ ਕਰਨ ਵਾਲੇ ਗਿਰੋਹ ਦੀਆਂ 5 ਔਰਤਾਂ ਸਮੇਤ 7 ਕਾਬੂ

ਪੁਲਿਸ ਨੇ ਇਸ ਗਰੋਹ ਦੀਆ 5 ਔਰਤਾਂ ਅਤੇ ਦੋ ਆਦਮੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਗਿਰੋਹ ਦੀ ਸਰਗਨਾ ਸ਼ਰਬਤੀ ਦੇਵੀ ਅਤੇ ਚਾਰ ਹੋਰ ਔਰਤਾਂ ਦੀ ਗ੍ਰਿਫ਼ਤਾਰੀ ਹਜੇ ਬਾਕੀ ਹੈ। ਇਹ ਚਲਾਕ ਗਿਰੋਹ ਰਾਜਸਥਾਨ ਦੇ ਗੰਗਾਨਗਰ, ਪੰਜਾਬ ਦੇ ਫਿਰੋਜ਼ਪੁਰ ਅਤੇ ਜੰਡਿਆਲਾ ਗੁਰੂ ਵਿੱਚ ਵੀ ਇੰਜ ਹੀ ਕੱਪੜੇ ਦੇ ਸ਼ੋਰੂਮ ਵਿੱਚ ਪਹਿਲਾਂ ਹੱਥ ਸਾਫ਼ ਕਰ ਚੁੱਕਿਆ ਹੈ ਅਤੇ ਲੱਖਾਂ ਰੁਪਏ ਦੇ ਕੱਪੜੇ ਚੁਰਾ ਕੇ ਘਟਨਾ ਨੂੰ ਅੰਜਾਮ ਦੇ ਚੁੱਕੇ ਹਨ।

ਮੰਡੀ ਰੋੜਾ ਵਾਲੀ ਪੁਲਿਸ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਨਵੇਂ ਸ਼ੋਰੂਮ ਤੋਂ ਇਨ੍ਹਾਂ ਲੋਕਾਂ ਨੇ ਬੀਤੀ ਰਾਤ ਮਹੂਰਤ ਤੋਂ ਪਹਿਲਾਂ ਹੀ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰ ਲਏ। ਇਸ ਉੱਤੇ ਅਸੀਂ ਉਸੇ ਲੋਕੇਸ਼ਨ ਦਾ ਮੋਬਾਇਲ ਡੰਪ ਹਾਸਲ ਕੀਤਾ ਅਤੇ ਇਸ ਗਰੋਹ ਵਿੱਚ ਆਟੋ ਚਾਲਕ ਦੋ ਲੋਕਾਂ ਦੇ ਮੋਬਾਇਲ ਐਕਟਿਵ ਪਾਏ ਗਏ। ਇਨ੍ਹਾਂ ਨੂੰ ਨਾਮਜ਼ਦ ਕਰ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਗਈ ਸੀ ਅਤੇ ਇਸ ਗਿਰੋਹ ਵਿੱਚ ਸ਼ਾਮਲ 10 ਔਰਤਾਂ ਵਿੱਚੋਂ 5 ਔਰਤਾਂ ਅਤੇ ਦੋ ਟੈਂਪੂ ਚਾਲਕ ਆਦਮੀ ਸਾਡੇ ਵੱਲੋਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਗਿਰੋਹ ਦੀਆਂ ਚਾਰ ਔਰਤਾਂ ਅਜੇ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਇਹ ਔਰਤਾਂ ਆਪਣੇ ਨਾਲ ਦੁੱਧ ਪੀਂਦੇ ਬੱਚੇ ਵੀ ਨਾਲ ਲੈ ਕੇ ਆਈਆਂ ਹਨ, ਜੋ ਇਨ੍ਹਾਂ ਦੇ ਨਾਲ ਸੱਜ ਜੇਲ੍ਹ ਵਿੱਚ ਕਟਣਗੇ।

ਇਹ ਵੀ ਪੜ੍ਹੋ: ਧਰਮ ਪਰਿਵਰਤਨ ਤੋਂ ਬਿਨਾਂ ਵਿਆਹ ਗ਼ੈਰ-ਕਾਨੂੰਨੀ, ਲਿਵ-ਇੰਨ ਕਾਨੂੰਨੀ: ਹਾਈਕੋਰਟ

ਗੰਗਾਨਗਰ ਕੋਤਵਾਲੀ ਪੁਲਿਸ ਵੀ ਇਨ੍ਹਾਂ ਦੀ ਤਲਾਸ਼ ਵਿੱਚ ਮੰਡੀ ਰੋੜਾ ਵਾਲੀ ਪੁਲਿਸ ਦੇ ਕੋਲ ਪਹੁੰਚੀ ਹੈ। ਕੋਤਵਾਲੀ ਦੇ ਇੰਚਾਰਜ਼ ਰਮੇਸ਼ ਚੰਦਰ ਨੇ ਦੱਸਿਆ ਕਿ ਗੰਗਾਨਗਰ ਦੀ ਪ੍ਰਤਾਪ ਮਾਰਕੇਟ ਵਿੱਚ 4 ਫਰਵਰੀ ਰਾਤ ਨੂੰ ਇਸ ਗਰੋਹ ਵੱਲੋਂ ਕੱਪੜੇ ਦੀ ਦੁਕਾਨ ਵਿੱਚ ਚੋਰੀ ਕੀਤੀ ਗਈ ਸੀ। ਇਨ੍ਹਾਂ ਦੀ ਮੋਬਾਇਲ ਲੋਕੇਸ਼ਨ ਬਠਿੰਡੇ ਵਿੱਚ ਵਿਖਾਈ ਦਿੱਤੀ। ਇਨ੍ਹਾਂ ਤੋਂ ਚੋਰੀ ਹੋਇਆ ਕੱਪੜਾ ਰਿਕਵਰ ਕਰਵਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.