ETV Bharat / state

ਚੰਨੀ ਦੇ 'ਭਈਆ' ਵਾਲੇ ਬਿਆਨ 'ਤੇ ਪੀਐਮ ਮੋਦੀ ਨੇ ਖੜ੍ਹੇ ਕੀਤੇ ਸਵਾਲ, ਕਿਹਾ...

author img

By

Published : Feb 17, 2022, 4:42 PM IST

ਚੰਨੀ ਦੇ 'ਭਈਆ' ਵਾਲੇ ਬਿਆਨ 'ਤੇ ਪੀਐਮ ਮੋਦੀ ਨੇ ਖੜ੍ਹੇ ਕੀਤੇ ਸਵਾਲ, ਕਿਹਾ...
ਚੰਨੀ ਦੇ 'ਭਈਆ' ਵਾਲੇ ਬਿਆਨ 'ਤੇ ਪੀਐਮ ਮੋਦੀ ਨੇ ਖੜ੍ਹੇ ਕੀਤੇ ਸਵਾਲ, ਕਿਹਾ...

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਬੋਹਰ ਵਿੱਚ ਬੀਜੇਪੀ ਦਾ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹਨ। ਅਬੋਹਰ ਵਿੱਚ ਬੋਲਦੇ ਹੋਏ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਹਨ।

ਫਾਜ਼ਿਲਕਾ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਬੋਹਰ ਵਿੱਚ ਬੀਜੇਪੀ ਦਾ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹਨ। ਅਬੋਹਰ ਵਿੱਚ ਬੋਲਦੇ ਹੋਏ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਐੱਨ. ਏ. ਡੀ. ਦੀ ਸਰਕਾਰ ਚਾਹੁੰਦਾ ਹੈ। ਭਾਜਪਾ ਦੀ ਸਰਕਾਰ ਆਈ ਤਾਂ ਨਸ਼ਾ ਅਤੇ ਰੇਤ ਮਾਫੀਆ ਦਾ ਸਫਾਇਆ ਹੋਵੇਗਾ। ਮੈਨੰ ਇਕ ਵਾਰ 5 ਸਾਲ ਦੀ ਸੇਵਾ ਦਾ ਮੌਕਾ ਦਿਓ। ਜਿੱਥੇ ਵੀ ਬੀਜੇਪੀ ਆਈ ਹੈ। ਉੱਥੇ ਕਾਂਗਰਸ ਖ਼ਤਮ ਹੋ ਗਈ ਹੈ।

ਮੋਦੀ ਨੇ ਕਿਹਾ, "ਇੱਥੇ ਕੋਈ ਵੀ ਅਜਿਹਾ ਪਿੰਡ ਨਹੀਂ ਹੋਵੇਗਾ। ਜਿੱਥੇ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਸਾਡੇ ਭੈਣ-ਭਰਾ ਮਿਹਨਤ ਨਾ ਕਰਦੇ ਹੋਣ। ਕੱਲ੍ਹ ਹੀ ਅਸੀਂ ਸੰਤ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਸੀ। ਸੰਤ ਰਵਿਦਾਸ ਜੀ ਦਾ ਜਨਮ ਵੀ ਉੱਤਰ ਪ੍ਰਦੇਸ਼ ਦੇ ਬਨਾਰਸ ਵਿੱਚ ਹੋਇਆ ਸੀ। ਕਾਂਗਰਸ ਕਹਿੰਦੀ ਹੈ ਕਿ ਉੱਤਰ ਪ੍ਰਦੇਸ਼ ਦੇ ਭਰਾਵਾਂ ਨੂੰ ਨਹੀਂ ਵੜਨ ਦੇਵੇਗੀ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰ ਰਹੇ ਹਨ?

ਕਿਸਾਨ ਤੋਂ ਮੰਗਿਆ ਪਿਆਰ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਜੋਂ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 3700 ਕਰੋੜ ਰੁਪਏ ਦਿੱਤੇ ਗਏ ਹਨ। ਅਸੀ ਪੰਜਾਬ ਦੇ 23 ਲੱਖ ਕਿਸਾਨਾਂ ਨੇ ਇਸ ਦਾ ਲਾਭ ਲਿਆ ਹੈ। ਕਿਸਾਨ ਮੈਨੂੰ ਜ਼ਰੂਰ ਆਸ਼ੀਰਵਾਦ ਦੇਣਗੇ।

ਪੀਐਮ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਹਰ ਜਗ੍ਹਾ ਆਯੂਸ਼ਮਾਨ ਭਾਰਤ ਯੋਜਨਾ ਦੇ ਜ਼ਰੀਏ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਦਿੱਲੀ ਸਰਕਾਰ ਇਸ ਨਾਲ ਨਹੀ ਜੁੜੀ ਜਿਸ ਕਾਰਨ ਲੋਕ ਇਸ ਦਾ ਲਾਭ ਲੈਣ ਤੋ ਵਾਜ਼ੇ ਹਨ। ਜਿਹੜੇ ਲੋਕ ਪੰਜਾਬ ਦੇ ਲੋਕਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦੇ ਰਹੇ, ਉਹ ਪੰਜਾਬ ਵਿੱਚ ਵੋਟਾਂ ਕਿਉਂ ਮੰਗ ਰਹੇ ਹਨ?

ਚੰਨੀ ਦੇ 'ਭਈਆ' ਵਾਲੇ ਬਿਆਨ 'ਤੇ ਪੀਐਮ ਮੋਦੀ ਨੇ ਖੜ੍ਹੇ ਕੀਤੇ ਤਿੱਖੇ ਸਵਾਲ

ਉਨ੍ਹਾਂ ਕਿਹਾ ਕਿ ਪੰਜਾਬ ਦਾ ਕਾਰੋਬਾਰ ਮਾਫੀਆ ਤੇ ਮਾਫੀਆ ਦਾ ਕਬਜ਼ਾ ਹੈ। ਵਪਾਰੀ ਮਾਫੀਆ ਦੇ ਰਹਿਮੋ-ਕਰਮ 'ਤੇ ਰਹਿ ਰਹੇ ਹਨ। ਇਸ ਕਾਰਨ ਛੋਟੇ ਵਪਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸੂਬੇ ਵਿੱਚ ਅਸੁਰੱਖਿਆ ਅਤੇ ਗਲਤ ਨੀਤੀਆਂ ਕਾਰਨ ਵਪਾਰੀ ਨੂੰ ਘਾਟਾ ਪੈ ਰਿਹਾ ਹੈ। ਨੌਜਵਾਨਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਇੱਥੇ ਕੋਈ ਆਉਣ ਲਈ ਤਿਆਰ ਨਹੀਂ ਹੈ। ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਮਾਫ਼ੀਆ ਦੀ ਸ਼ਰਨ ਵਿੱਚ ਜਾਣਾ ਪਵੇਗਾ।

ਨਿਸ਼ਾਨੇ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ

ਉਨ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਬਹਾਨੇ ਕਾਂਗਰਸ ਨੂੰ ਵੀ ਘੇਰਿਆ। ਪੀਐਮ ਨੇ ਕਿਹਾ ਕਿ ਕਾਂਗਰਸ ਨੂੰ 3 ਮੌਕੇ ਮਿਲੇ, ਪਰ ਉਹ ਭਾਰਤ ਵਿੱਚ ਕਰਤਾਰਪੁਰ ਨੂੰ ਸਿਰਫ਼ 6 ਕਿਲੋਮੀਟਰ ਦੂਰ ਨਹੀਂ ਰੱਖ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਾਂਗਰਸ 'ਤੇ ਆਪ ਪੰਜਾਬ ਦੇ ਵਿਰੋਧੀ ਹਨ ਇਨ੍ਹਾ ਦੀ ਸੋਚ ਦੇਸ਼ ਦੇ ਦੁਸ਼ਮਣ ਪਾਕਿਸਤਾਨ ਤੋ ਵੱਖ ਨਹੀ ਹੈ। ਇਹ ਆਪਣੇ ਫਾਇਦੇ ਲਈ ਅਲਗਾਉਵਾਦੀਆਂ ਨਾਲ ਵੀ ਮਿਲ ਸਕਦੇ ਹਨ। ਇਹ ਬਾਰਡਰ ਤੇ ਬੀਐਸਐਫ ਦੀ ਵਧਦੀ ਤਾਕਤ ਦੇ ਖ਼ਿਲਾਫ ਹਨ।

ਪੀਐਮ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਕਾਪੀ ਕਿਹਾ। ਪੀਐਮ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਹੈ। ਉਸ ਨੇ ਦਿੱਲੀ ਦੀਆਂ ਗਲੀਆਂ ਵਿਚ ਠੇਕੇ ਖੋਲ੍ਹੇ ਹੋਏ ਹਨ, ਇਸ ਲਈ ਉਸ ਤੋਂ ਪੰਜਾਬ ਵਿਚ ਨਸ਼ੇ ਖਤਮ ਕਰਨ ਦੀ ਆਸ ਰੱਖਣੀ ਬੇਕਾਰ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਵੀਂ ਸੋਚ ਵਾਲੀ ਸਰਕਾਰ ਚਾਹੀਦੀ ਹੈ। ਜੋ ਕਿ ਕਿਸਾਨਾਂ ਦੇ ਹੱਕ ਦੀ ਗੱਲ ਕਰ ਸਕੇ। ਕਾਂਗਰਸ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ।

ਇਹ ਵੀ ਪੜ੍ਹੋ: ਮਨਮੋਹਨ ਸਿੰਘ ਨੇ ਲਿਆ ਮੋਦੀ 'ਤੇ ਵਿਅੰਗ, ਕਿਹਾ- ਸਿਆਸਤਦਾਨਾਂ ਨੂੰ ਜੱਫੀ ਪਾਉਣ ਨਾਲ ਰਿਸ਼ਤੇ ਨਹੀਂ ਸੁਧਰਦੇ

ETV Bharat Logo

Copyright © 2024 Ushodaya Enterprises Pvt. Ltd., All Rights Reserved.